ਪੜਚੋਲ ਕਰੋ
Advertisement
ਬਾਲੀਵੁੱਡ ਦੀ ਸਦਾਬਹਾਰ ਐਕਟਰਸ ਰੇਖਾ ਦਾ ਜਨਮ ਦਿਨ, ਅਮਿਤਾਭ ਤੋਂ ਇਲਾਵਾ ਕਈਆਂ ਨਾਲ ਜੁੜਿਆ ਨਾਂ
ਬਾਲੀਵੁੱਡ ਦੀ ਐਵਰਗ੍ਰੀਨ ਐਕਟਰਸ ਰੇਖਾ ਨੇ ਆਪਣੀ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਵੇਖੇ। ਬਚਪਨ ਤੋਂ ਹੀ ਰੇਖਾ ਨੇ ਵਿਆਹ ਨੂੰ ਟੁੱਟਦੇ ਤੇ ਪਿਆਰ ਨੂੰ ਬਿਖਰਦੇ ਦੇਖਿਆ। ਰੇਖਾ ਦੀ ਮਾਂ ਇੱਕ ਤੇਲਗੂ ਐਕਟਰਸ ਸੀ ਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੀ ਮਾਂ ਨੇ ਸੰਭਾਲੀ।
ਮੁੰਬਈ: ਬਾਲੀਵੁੱਡ ਦੀ ਐਵਰਗ੍ਰੀਨ ਐਕਟਰਸ ਰੇਖਾ ਨੇ ਆਪਣੀ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਵੇਖੇ। ਬਚਪਨ ਤੋਂ ਹੀ ਰੇਖਾ ਨੇ ਵਿਆਹ ਨੂੰ ਟੁੱਟਦੇ ਤੇ ਪਿਆਰ ਨੂੰ ਬਿਖਰਦੇ ਦੇਖਿਆ। ਰੇਖਾ ਦੀ ਮਾਂ ਇੱਕ ਤੇਲਗੂ ਐਕਟਰਸ ਸੀ ਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੀ ਮਾਂ ਨੇ ਸੰਭਾਲੀ।
ਰੇਖਾ ਨੇ ਇੱਕ ਇੰਟਰਵਿਊ ‘ਚ ਜ਼ਿਕਰ ਕੀਤਾ ਸੀ ਕਿ ਉਸ ਦਾ ਸੁਪਨਾ ਸੀ ਕਿ ਉਸ ਦਾ ਇੱਕ ਪਰਿਵਾਰ ਹੋਵੇ ਤੇ ਇੱਕ ਅਜਿਹਾ ਸਾਥੀ ਹੋਵੇ ਜੋ ਉਸ ਨੂੰ ਬੇਹੱਦ ਪਿਆਰ ਕਰੇ। ਰੇਖਾ ਦੀ ਜ਼ਿੰਦਗੀ ‘ਚ ਪਿਆਰ ਤਾਂ ਕਈ ਵਾਰ ਆਇਆ ਪਰ ਉਸ ਦੇ ਪਿਆਰ ਦੀ ਉਮਰ ਜ਼ਰਾ ਘੱਟ ਸੀ। ਅਮਿਤਾਭ ਬੱਚਨ ਲਈ ਰੇਖਾ ਦੀ ਦੀਵਾਨਗੀ ਸਭ ਨੂੰ ਪਤਾ ਹੈ। ਅਜਿਹਾ ਵੀ ਨਹੀਂ ਕਿ ਰੇਖਾ ਦੀ ਜ਼ਿੰਦਗੀ ‘ਚ ਆਉਣ ਵਾਲੇ ਅਮਿਤਾਭ ਇਕੱਲੇ ਇਨਸਾਨ ਸੀ।
ਰੇਖਾ ਦੀਆਂ ਸ਼ੁਰੂਆਤੀ ਫ਼ਿਲਮਾਂ ‘ਚ ਉਸ ਦੇ ਹੀਰੋ ਜਿਤੇਂਦਰ ਸੀ। ਇਸ ਕਰਕੇ ਇੱਕ ਸਮੇਂ ‘ਤੇ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ। ਰੇਖਾ ਨੂੰ ਜੀਤੂ ਨਾਲ ਪਿਆਰ ਤਾਂ ਹੋ ਗਿਆ ਪਰ ਜਿਤੇਂਦਰ ਆਪਣੀ ਪ੍ਰੇਮਿਕਾ ਨੂੰ ਛੱਡਣਾ ਨਹੀਂ ਚਾਹੁੰਦੇ ਸੀ ਜਿਸ ਕਰਕੇ ਦੋਵਾਂ ‘ਚ ਝਗੜੇ ਹੋਣ ਲੱਗੇ।
ਇਸ ਤੋਂ ਬਾਅਦ ਰੇਖਾ ਦੀ ਜ਼ਿੰਦਗੀ ‘ਚ ਵਿਨੋਦ ਮਹਿਰਾ ਆਏ ਪਰ ਵਿਨੋਦ ਦੀ ਮਾਂ ਕਮਲਾ ਮਹਿਰਾ ਦੋਵਾਂ ਦੇ ਰਿਸ਼ਤੇ ਦੇ ਖਿਲਾਫ ਸੀ। ਇਸ ਤੋਂ ਬਾਅਦ ਦੋਵਾਂ ਨੇ ਇੱਕ ਮੰਦਰ ‘ਚ ਵਿਆਹ ਤਾਂ ਕਰ ਲਿਆ ਪਰ ਵਿਨੋਦ ਦੇ ਘਰ ਹੰਗਾਮਾ ਹੋ ਗਿਆ। ਉਸ ਸਮੇਂ ਖ਼ਬਰਾਂ ਆਈਆਂ ਸੀ ਕਿ ਵਿਨੋਦ ਦੀ ਮਾਂ ਨੇ ਰੇਖਾ ਦੇ ਘਰ ‘ਚ ਵੜਣ ‘ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਕੁਝ ਸਮੇਂ ਬਾਅਦ ਵੱਖ ਹੋਣਾ ਸਹੀ ਸਮਝਿਆ।
ਇਸ ਤੋਂ ਬਾਅਦ ਕਿਰਨ ਕੁਮਾਰ ਵੀ ਰੇਖਾ ਦੀ ਜ਼ਿੰਦਗੀ ‘ਚ ਆਏ ਪਰ ਕਿਰਨ ਦੇ ਪਿਓ ਨੇ ਇਸ ਰਿਸ਼ਤੇ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰੇਖਾ ਦੀ ਜ਼ਿੰਗਦੀ ‘ਚ ਪਿਆਰ ਦਾ ਰਿਸ਼ਤਾ ਲੈ ਕੇ ਅਮਿਤਾਭ ਬੱਚਨ ਆਏ। ਬੇਸ਼ੱਕ ਜਦੋਂ ਅਮਿਤਾਭ, ਰੇਖਾ ਦੀ ਜ਼ਿੰਦਗੀ ‘ਚ ਆਏ ਤਾਂ ਅਮਿਤਾਭ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸੀ ਪਰ ਦੋਵਾਂ ਦਾ ਨਾਂ ਇੱਕ-ਦੂਜੇ ਨਾਲ ਕਈ ਸਾਲਾਂ ਤਕ ਜੁੜਿਆ ਰਿਹਾ। ਦੋਵਾਂ ਨੇ ਕਈ ਹਿੱਟ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਪਰ ਦੋਵਾਂ ਦਾ ਸਾਥ ਜ਼ਿਆਦਾ ਸਮੇਂ ਤਕ ਟਿਕਿਆ ਨਹੀਂ ਰਿਹਾ।
1990 ‘ਚ ਰੇਖਾ ਦੀ ਜ਼ਿੰਦਗੀ ‘ਚ ਆਏ ਦਿੱਲੀ ਦੇ ਨੌਜਵਾਨ ਬਿਜ਼ਨਸਮੈਨ ਮੁਕੇਸ਼ ਅਗਰਵਾਲ। ਦੋਵਾਂ ਦੀਆਂ ਮੁਲਾਕਤਾਂ ਪਿਆਰ ‘ਚ ਬਦਲ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਚਾਰ ਮਾਰਚ 1990 ‘ਚ ਵਿਆਹ ਕੀਤਾ। ਵਿਆਹ ਤੋਂ ਬਾਅਦ ਰੇਖਾ ਨੂੰ ਪਤਾ ਲੱਗਿਆ ਕਿ ਮੁਕੇਸ਼ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਮੁਕੇਸ਼ ਨੇ ਰੇਖਾ ਨੂੰ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰਨ ਨੂੰ ਕਿਹਾ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਤਕਰਾਰ ਪੈਦਾ ਹੋ ਗਈ ਤੇ ਆਖਰ ਆਪਸੀ ਰਜ਼ਾਮੰਦੀ ਨਾਲ ਇਹ ਰਿਸ਼ਤਾ ਛੇ ਮਹੀਨੇ ਬਾਅਦ ਖ਼ਤਮ ਹੋ ਗਿਆ।
2 ਅਕਤੂਬਰ, 1990 ਨੂੰ ਮੁਕੇਸ਼ ਨੇ ਆਪਣੇ ਫਾਰਮ ਹਾਉਸ ‘ਚ ਰੇਖਾ ਦੀ ਚੁੰਨੀ ਨਾਲ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਸੀ ਕਿ ਉਨ੍ਹਾਂ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਲੁਧਿਆਣਾ
ਪੰਜਾਬ
Advertisement