(Source: ECI/ABP News/ABP Majha)
Mallika Sherawat: ਮੱਲਿਕਾ ਸ਼ੇਰਾਵਤ ਨੇ ਫਿਰ ਖੋਲੀ ਬਾਲੀਵੁੱਡ ਦੀ ਪੋਲ, ਕਿਹਾ- ਜੇ ਹੀਰੋ ਦੇ ਬੁਲਾਉਣ ‘ਤੇ ਉਸੇ ਰਾਤ ਨਾ ਜਾਓ ਤਾਂ...
Mallika Sherawat Casting Couch: ਮੱਲਿਕਾ ਸ਼ੇਰਾਵਤ ਦਾ ਮੰਨਣਾ ਹੈ ਕਿ ਬਾਲੀਵੁੱਡ ਇੰਡਸਟਰੀ ਚ ਕਾਸਟਿੰਗ ਕਾਊਚ ਮੌਜੂਦ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹੀਰੋ ਦੀ ਗੱਲ ਨਹੀਂ ਸੁਣਦੇ ਤਾਂ ਤੁਹਾਨੂੰ ਫਿਲਮ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ
Mallika Sherawat On Casting Couch: ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਆਪਣੇ ਟੈਲੇਂਟ ਦੇ ਨਾਲ ਨਾਲ ਬੇਬਾਕੀ ਲਈ ਵੀ ਜਾਣੀ ਜਾਂਦੀ ਹੈ। ਮੱਲਿਕਾ ਨੇ ਕਈ ਮੌਕਿਆਂ 'ਤੇ ਮੰਨਿਆ ਹੈ ਕਿ ਇੰਡਸਟਰੀ 'ਚ ਕਾਸਟਿੰਗ ਕਾਊਚ ਹੈ ਅਤੇ ਇਸ ਕਾਰਨ ਉਸ ਦਾ ਕਰੀਅਰ ਕਾਫੀ ਪ੍ਰਭਾਵਿਤ ਹੋਇਆ ਹੈ। ਮੱਲਿਕਾ ਸ਼ੇਰਾਵਤ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਭਾਰਤੀ ਫਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਨੇ ਉਸ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਸ ਨੇ ਉਨ੍ਹਾਂ ਨਾਲ ਸਮਝੌਤਾ ਨਹੀਂ ਕੀਤਾ ਸੀ।
ਏ ਗਰੇਡ ਐਕਟਰ ਮੇਰੇ ਨਾਲ ਕੰਮ ਨਹੀਂ ਕਰਦੇ: ਮੱਲਿਕਾ
ਹਿੰਦੁਸਤਾਨ ਟਾਈਮਜ਼ ਨਾਲ ਇੰਟਰਵਿਊ ਦੌਰਾਨ ਮੱਲਿਕਾ ਸ਼ੇਰਾਵਤ ਨੇ ਬਾਲੀਵੁੱਡ ਇੰਡਸਟਰੀ ਦਾ ਪਰਦਾਫਾਸ਼ ਕੀਤਾ। ਉਸ ਨੇ ਕਿਹਾ, 'ਸਾਰੇ ਏ-ਲਿਸਟਰ ਅਦਾਕਾਰਾਂ ਨੇ ਮੇਰੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਸਮਝੌਤਾ ਨਹੀਂ ਕੀਤਾ ਸੀ। ਬੜੀ ਸਿੱਧੀ ਜਿਹੀ ਗੱਲ ਹੈ, ਇੰਡਸਟਰੀ ‘ਚ ਉਨ੍ਹਾਂ ਅਭਿਨੇਤਰੀਆਂ ਨੂੰ ਪਸੰਦ ਕੀਤਾ ਜਾਂਦਾ ਹੈ, ਜੋ ਮਰਦਾਂ ਦੇ ਕੰਟਰੋਲ ‘ਚ ਰਹਿੰਦੀਆਂ ਹਨ। ਮਰਦਾਂ ਨਾਲ ਹਰ ਵਕਤ ਸਮਝੋਤਾ ਕਰਨ ਲਈ ਤਿਆਰ ਰਹਿੰਦੀਆਂ ਹਨ। ਪਰ ਮੈਂ ਅਜਿਹੀ ਨਹੀਂ ਹਾਂ। ਮੇਰੀ ਸ਼ਖਸੀਅਤ ਇਸ ਤਰ੍ਹਾਂ ਦੀ ਨਹੀਂ ਹੈ'।
View this post on Instagram
ਹੀਰੋ ਦੀ ਗੱਲ ਨਾ ਮੰਨਣ ‘ਤੇ ਫਿਲਮ ਤੋਂ ਕਰ ਦਿੱਤਾ ਜਾਂਦਾ ਹੈ ਬਾਹਰ: ਮੱਲਿਕਾ
ਜਦੋਂ ਮੱਲਿਕਾ ਸ਼ੇਰਾਵਤ ਤੋਂ ਸਮਝੌਤਾ ਦਾ ਮਤਲਬ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਬੈਠ ਜਾਓ, ਖੜੀ ਹੋ ਜਾਓ। ਮਤਲਬ ਕਿ ਇੰਡਸਟਰੀ ‘ਚ ਔਰਤਾਂ ਨੂੰ ਕਠਪੁਤਲੀ ਸਮਝਿਆ ਜਾਂਦਾ ਹੈ। ਜੇ ਹੀਰੋ ਤੁਹਾਨੂੰ ਰਾਤੀਂ 3 ਵਜੇ ਵੀ ਬੁਲਾਵੇ ਤਾਂ ਤੁਹਾਨੂੰ ਜਾਣਾ ਹੀ ਪਵੇਗਾ। ਕਿਉਂਕਿ ਜੇ ਤੁਸੀਂ ਇਨਕਾਰ ਕੀਤਾ ਤਾਂ ਫਿਲਮ ‘ਚੋਂ ਬਾਹਰ ਹੋ ਜਾਓਗੇ।' ਮੱਲਿਕਾ ਸ਼ੇਰਾਵਤ ਨੇ ਅੱਗੇ ਦੱਸਿਆ ਕਿ ਮੈਂ ਹਰਿਆਣਾ ਤੋਂ ਹਾਂ। ਮੈਨੂੰ 'ਮਰਡਰ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਸ ਫਿਲਮ ਨਾਲ ਮੈਨੂੰ ਬਹੁਤ ਪ੍ਰਸਿੱਧੀ ਮਿਲੀ। ਜਿਸ ਤੋਂ ਬਾਅਦ ਜੈਕੀ ਚੈਨ ਨੇ ਮੈਨੂੰ ਆਪਣੀ ਫਿਲਮ 'ਦ ਮਿਥ' ਵਿੱਚ ਕਾਸਟ ਕੀਤਾ।
'ਮੈਂ ਆਪਣਾ ਬੈਸਟ ਦਿੱਤਾ'
ਘੱਟ ਫਿਲਮਾਂ ਕਰਨ ਦੇ ਸਵਾਲ 'ਤੇ ਮੱਲਿਕਾ ਸ਼ੇਰਾਵਤ ਨੇ ਦੱਸਿਆ ਕਿ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਚੰਗੀਆਂ ਭੂਮਿਕਾਵਾਂ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਕੁਝ ਗਲਤੀਆਂ ਕੀਤੀਆਂ ਹਨ, ਜਿਵੇਂ ਅਸੀਂ ਸਾਰੇ ਕਰਦੇ ਹਾਂ। ਕੁਝ ਭੂਮਿਕਾਵਾਂ ਚੰਗੀਆਂ ਸਨ ਅਤੇ ਕੁਝ ਮਾੜੀਆਂ। ਇਹ ਅਦਾਕਾਰਾਂ ਦੇ ਸਫ਼ਰ ਦਾ ਇੱਕ ਹਿੱਸਾ ਹੈ, ਪਰ ਕੁੱਲ ਮਿਲਾ ਕੇ ਇਹ ਸ਼ਾਨਦਾਰ ਸੀ। ਦੱਸ ਦਈਏ ਕਿ ਮੱਲਿਕਾ ਸ਼ੇਰਾਵਤ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਵੀ ਕੰਮ ਕਰ ਚੁੱਕੀ ਹੈ, ਜਿਸ ਵਿੱਚ ਦ ਮਿਥ (2005), ਹਿਜ਼ (2010), ਪਾਲੀਟਿਕਸ ਆਫ ਲਵ (2011) ਅਤੇ ਟਾਈਮ ਰੇਡਰਜ਼ (2016) ਸ਼ਾਮਲ ਹਨ।