Manmohan Waris: ਮਨਮੋਹਨ ਵਾਰਿਸ ਦੇ ਨਾਂ ਹੈ ਇਹ ਵੱਡਾ ਰਿਕਾਰਡ, ਗਾਇਕ ਦੇ ਇਸ ਗਾਣੇ ਨਾਲ ਪੰਜਾਬੀ ਇੰਡਸਟਰੀ ਨੇ ਇੰਝ ਰਚਿਆ ਸੀ ਇਤਿਹਾਸ
Manhoman Waris Songs: ਮਨਮੋਹਨ ਵਾਰਿਸ ਉਹ ਗਾਇਕ ਹਨ, ਜਿਨ੍ਹਾਂ ਦੇ ਗਾਣੇ ਦੀ ਪਹਿਲੀ ਵਾਰ ਵੀਡੀਓ ਬਣੀ ਸੀ ਅਤੇ ਇਸ ਤੋਂ ਬਾਅਦ ਹੀ ਪੰਜਾਬੀ ਗੀਤਾਂ ਦੀ ਵੀਡੀਓਜ਼ ਬਣਨੀਆਂ ਸ਼ੁਰੂ ਹੋਈਆਂ ਸੀ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿਹੜਾ ਸੀ ਉਹ ਗੀਤ:
ਅਮੈਲੀਆ ਪੰਜਾਬੀ ਦੀ ਰਿਪੋਰਟ
Manmohan Waris Facts: ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦਾ ਉਹ ਜਾਣਿਆ ਮਾਣਿਆ ਗਾਇਕ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਮਨਮੋਹਨ ਵਾਰਿਸ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਆਪਣੀ ਸਾਫ ਸੁਥਰੀ, ਵਿਰਸੇ ਤੇ ਸੱਭਿਆਚਾਰ ਨਾਲ ਜੁੜੀ ਅਰਥ ਭਰਪੂਰ ਗਾਇਕੀ ਲਈ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਮਨਮੋਹਨ ਵਾਰਿਸ ਨਾਲ ਜੁੜੀ ਇੱਕ ਅਜਿਹੀ ਗੱਲ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ।
ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਇੱਕ ਦੂਜੇ ਤੋਂ ਹੋ ਚੁੱਕੇ ਹਨ ਵੱਖ? ਇਹ ਹਨ ਸਬੂਤ
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅਮੀਰ ਬਣਾਉਣ ਦਾ ਸਿਹਰਾ ਮਨਮੋਹਨ ਵਾਰਿਸ ਤੇ ਉਨ੍ਹਾਂ ਦੇ ਭਰਾ ਕਮਲ ਹੀਰ ਦੇ ਸਿਰ ਬੰਨ੍ਹਿਆ ਜਾਂਦਾ ਹੈ। ਇਹ ਦੋਵੇਂ ਗਾਇਕ ਅਜਿਹੇ ਹਨ, ਜਿਨ੍ਹਾਂ ਨੇ ਵਿਦੇਸ਼ਾਂ ਤੱਕ ਪੰਜਾਬੀ ਗਾਣਿਆਂ ਨੂੰ ਪਹੁੰਚਾਇਆ। ਉਨ੍ਹਾਂ ਦੀ ਇਸ ਕਲਾ ਤੇ ਜ਼ਬਰਦਸਤ ਟੈਲੇਂਟ ਦੀ ਦੁਨੀਆ ਦੀਵਾਨੀ ਹੈ।
ਪਰ ਕੀ ਤੁਹਾਨੂੰ ਪਤਾ ਹੈ ਕਿ ਮਨਮੋਹਨ ਵਾਰਿਸ ਦੇ ਨਾਮ ਇੱਕ ਬੇਹੱਦ ਖਾਸ ਰਿਕਾਰਡ ਹੈ, ਉਹ ਰਿਕਾਰਡ ਇਹ ਹੈ ਕਿ ਵਾਰਿਸ ਬ੍ਰਦਰਜ਼ ਹੀ ਉਹ ਗਾਇਕ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਡਿਜੀਟਲ ਯੁੱਗ ਵਿੱਚ ਪਹੁੰਚਾਇਆ ਸੀ। ਜੀ ਹਾਂ, ਮਨਮੋਹਨ ਵਾਰਿਸ ਉਹ ਗਾਇਕ ਹਨ, ਜਿਨ੍ਹਾਂ ਦੇ ਗਾਣੇ ਦੀ ਪਹਿਲੀ ਵਾਰ ਵੀਡੀਓ ਬਣੀ ਸੀ ਅਤੇ ਇਸ ਤੋਂ ਬਾਅਦ ਹੀ ਪੰਜਾਬੀ ਗੀਤਾਂ ਦੀ ਵੀਡੀਓਜ਼ ਬਣਨੀਆਂ ਸ਼ੁਰੂ ਹੋਈਆਂ ਸੀ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿਹੜਾ ਸੀ ਉਹ ਗੀਤ:
ਉਹ ਗੀਤ ਮਨਮੋਹਨ ਵਾਰਿਸ ਦਾ ਆਲ ਟਾਈਮ ਸੁਪਰਹਿੱਟ ਗਾਣਾ 'ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ'। ਇਹ ਪੰਜਾਬੀ ਇੰਡਸਟਰੀ ਦਾ ਪਹਿਲਾ ਗਾਣਾ ਬਣਿਆ ਜਿਸ ਦੀ ਵੀਡੀਓ ਸਾਹਮਣੇ ਆਈ। ਇਸ ਤੋਂ ਪਹਿਲਾਂ ਸਾਰੇ ਗਾਣੇ ਆਡੀਆ ਹੀ ਬਣਦੇ ਸੀ। ਦੱਸ ਦਈਏ ਕਿ ਕਿਤੇ ਕੱਲੀ ਬਹਿ ਕੇ... 1999 'ਚ ਰਿਲੀਜ਼ ਹੋਇਆ ਸੀ। ਇਹ ਆਪਣੇ ਸਮੇਂ ਦਾ ਜ਼ਬਰਦਸਤ ਹਿੱਟ ਗਾਣਾ ਹੈ ਅਤੇ ਅੱਜ ਵੀ ਪਿਆਰ 'ਚ ਨਾਕਾਮ ਹੋਏ ਆਸ਼ਕਾਂ ਦੀ ਪਹਿਲੀ ਪਸੰਦ ਹੈ।
ਮਨਮੋਹਨ ਵਾਰਿਸ ਦੇ ਇਸ ਗਾਣੇ ਤੋਂ ਪਹਿਲਾਂ ਸਾਰੇ ਗੀਤ ਲਾਈਵ ਹੀ ਰਿਕਾਰਡ ਹੁੰਦੇ ਸੀ। ਗਾਇਕ ਤੇ ਸੰਗੀਤਕਾਰ ਇਕੱਠੇ ਬਹਿ ਕੇ ਗਾਣਾ ਲਾਈਵ ਰਿਕਾਰਡ ਕਰਦੇ ਸੀ, ਜਦੋਂ ਵੀ ਕੋਈ ਗਲਤੀ ਹੁੰਦੀ ਸੀ ਤਾਂ ਪੂਰਾ ਗਾਣਾ ਦੁਬਾਰਾ ਰਿਕਾਰਡ ਕੀਤਾ ਜਾਂਦਾ ਸੀ। ਪਰ ਮਨਮੋਹਨ ਵਾਰਿਸ ਨੇ ਪੰਜਾਬੀ ਇੰਡਸਟਰੀ ਨੂੰ ਹਾਈਟੈੱਕ ਬਣਾਇਆ ਅਤੇ ਕੰਪਿਊਟਰ 'ਤੇ ਗੀਤ ਰਿਕਾਰਡ ਕਰਨ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਉਨ੍ਹਾਂ ਦਾ ਪਹਿਲਾ ਡਿਜੀਟਲ ਗਾਣਾ 'ਕੱਲੀ ਬਹਿ ਕੇ...' ਰਿਕਾਰਡ ਹੋਇਆ ਅਤੇ ਸੁਪਰਹਿੱਟ ਵੀ ਸਾਬਤ ਹੋਇਆ।