ਉੜੀਸਾ ਹਾਈ ਕੋਰਟ ਦਾ ਇਤਿਹਾਸਕ ਫ਼ੈਸਲਾ- ਪੁਨਰਵਾਸ ਯੋਜਨਾ ਤਹਿਤ ਔਰਤਾਂ ਨੂੰ ਨੌਕਰੀ ਲਈ ਅਯੋਗ ਕਰਾਰ ਲਈ ਵਿਆਹ ਨੂੰ ਆਧਾਰ ਬਣਾਉਣਾ ਗ਼ਲਤ
ਉੜੀਸਾ ਹਾਈ ਕੋਰਟ ਨੇ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਫ਼ੈਸਲਾ ਦਿੱਤਾ ਕਿ ਜੇ ਕਿਸੇ ਮ੍ਰਿਤ ਵਿਅਕਤੀ ਦੀ ਵਿਆਹੀ ਹੋਈ ਧੀ ਉਸ ਦੀ ਜਗ੍ਹਾ ਤੇ ਨੌਕਰੀ ਅਪਲਾਈ ਕਰਦੀ ਹੈ, ਤਾਂ ਉਸ ਦੀ ਅਰਜ਼ੀ ਰੱਦ ਕਰਨ ਲਈ ਵਿਆਹ ਨੂੰ ਆਧਾਰ ਬਣਾਉਣਾ ਗ਼ਲਤ ਹੈ
Orissa Hight Court Verdict: ਉੜੀਸਾ ਹਾਈ ਕੋਰਟ ਨੇ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਫ਼ੈਸਲਾ ਦਿੱਤਾ ਕਿ ਜੇ ਕਿਸੇ ਮ੍ਰਿਤ ਵਿਅਕਤੀ ਦੀ ਵਿਆਹੀ ਹੋਈ ਧੀ ਉਸ ਦੀ ਜਗ੍ਹਾ ਤੇ ਨੌਕਰੀ ਅਪਲਾਈ ਕਰਦੀ ਹੈ, ਤਾਂ ਉਸ ਦੀ ਅਰਜ਼ੀ ਰੱਦ ਕਰਨ ਲਈ ਵਿਆਹ ਨੂੰ ਆਧਾਰ ਬਣਾਉਣਾ ਗ਼ਲਤ ਹੈ। ਕੋਰਟ ਨੇ ਇਹ ਫ਼ੈਸਲਾ ਬਸੰਤੀ ਨਾਇਕ ਦੀ ਪਟੀਸ਼ਨ ਤੇ ਸੁਣਾਇਆ, ਜਿਸ ਨੇ 2001 `ਚ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪੁਨਰਵਾਸ ਸਹਾਇਤਾ ਯੋਜਨਾ ਦੇ ਤਹਿਤ ਨੌਕਰੀ ਲਈ ਅਪਲਾਈ ਕੀਤਾ ਸੀ।
ਦਸ ਦਈਏ ਕਿ ਉਸ ਦੇ ਪਿਤਾ ਦੀ ਮੌਤ 2001 `ਚ ਹੋਈ। ਇਸ ਤੋਂ ਬਾਅਦ ਉਸ ਨੇ ਪਿਤਾ ਦੀ ਜਗ੍ਹਾ ਸਕੂਲ `ਚ ਟੀਚਰ ਦੀ ਨੌਕਰੀ ਅਪਲਾਈ ਕੀਤਾ। ਉਸ ਦੀ ਅਰਜ਼ੀ ਨੂੰ ਇਸ ਗਰਾਊਂਡ ਤੇ ਰੱਦ ਕੀਤਾ ਗਿਆ ਸੀ ਕਿ ਉਹ ਸ਼ਾਦੀਸ਼ੁਦਾ ਹੈ। ਉਸ ਦੀ ਅਰਜ਼ੀ 2008 `ਚ ਰੱਦ ਕੀਤੀ ਗਈ ਸੀ।
ਇਸੇ ਪਟੀਸ਼ਨ ਤੇ ਫ਼ੈਸਲਾ ਸੁਣਾਉਂਦਿਆਂ ਉੜੀਸਾ ਹਾਈ ਕੋਟ ਦੇ ਜਸਟਿਸ ਐਸਕੇ ਪਾਨੀਗ੍ਰਹਿੀ ਨੇ ਕਿਹਾ ਕਿ ਕਿਸੇ ਔਰਤ ਨੂੰ ਨੌਕਰੀ ਤੋਂ ਰੱਦ ਕਰਨ ਲਈ ਵਿਆਹ ਨੂੰ ਗਰਾਊਂਡ ਬਣਾਉਣਾ ਸਹੀ ਨਹੀਂ ਹੈ। ਇਹ ਸਿੱਧੇ ਤੌਰ ਤੇ ਸੰਵਿਧਾਨ ਦੇ ਆਰਟੀਕਲ 14, 15 ਤੇ 16 (2) ਦੀ ਉਲੰਘਣਾ ਹੈ।
ਨਾਇਕ ਜੋ ਕਿ ਸ਼ਾਦੀਸ਼ੁਦਾ ਹੈ ਅਤੇ ਪਲੱਸ II ਆਰਟਸ ਦੀ ਯੋਗਤਾ ਰੱਖਦਾ ਹੈ, ਨੇ ਆਪਣੀ ਮਾਂ ਅਤੇ ਦੋ ਧੀਆਂ ਨੂੰ ਪਿੱਛੇ ਛੱਡ ਕੇ 23 ਫਰਵਰੀ 2001 ਨੂੰ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਕੰਮ ਕਰਦੇ ਹੋਏ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮੁੜ ਵਸੇਬਾ ਸਹਾਇਤਾ ਦੇ ਤਹਿਤ ਕਲਾਸ-III ਗੈਰ-ਅਧਿਆਪਨ ਪੋਸਟ 'ਤੇ ਭਰਤੀ ਲਈ ਅਰਜ਼ੀ ਦਿੱਤੀ ਸੀ।
ਹਾਲਾਂਕਿ ਪਟੀਸ਼ਨਰ ਦੀ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ ਸੀ, ਪਰ ਸਕੂਲ ਇੰਸਪੈਕਟਰ ਦੁਆਰਾ ਤਿਆਰ ਕੀਤੀ ਮੈਰਿਟ ਸੂਚੀ ਵਿੱਚ ਉਸਦਾ ਨਾਮ 37ਵੇਂ ਸਥਾਨ 'ਤੇ ਪਾਇਆ ਗਿਆ। ਪਟੀਸ਼ਨਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਘੱਟ ਯੋਗ ਉਮੀਦਵਾਰਾਂ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਮੁੜ ਵਸੇਬਾ ਸਹਾਇਤਾ ਸਕੀਮ ਤਹਿਤ ਨਿਯੁਕਤੀ ਲਈ ਉਸ ਦੇ ਕੇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ।
ਕੋਰਟ ਨੇ ਇਸ ਬਾਰੇ ਦੋਵੇਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਕੋਰਟ ਨੇ ਕਿਹਾ ਕਿ ਵਿਆਹੀ ਹੋਈ ਕੁੜੀ ਨੂੰ ਪਿਤਾ ਤੇ ਅਤੇ ਉਸ ਦੀ ਨੌਕਰੀ ਤੇ ਵੀ ਅਧਿਕਾਰ ਹੈ। ਇਸ ਕਰਕੇ ਮਹਿਲਾ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਹੈ।