Bruce Lee: 50 ਸਾਲਾਂ ਬਾਅਦ ਬਰੂਸ ਲੀ ਦੀ ਮੌਤ ਦੀ ਵਜ੍ਹਾ ਆਈ ਸਾਹਮਣੇ, ਇਸ ਕਰਕੇ ਗਈ ਸੀ ਮਾਰਸ਼ਲ ਆਰਟਿਸਟ ਦੀ ਜਾਨ
Bruce Lee Mysterious Death: ਬਰੂਸ ਲੀ ਪੂਰੀ ਦੁਨੀਆ ਵਿੱਚ ਆਪਣੀ ਮਾਰਸ਼ਲ ਆਰਟ ਲਈ ਬਹੁਤ ਮਸ਼ਹੂਰ ਰਹੇ ਹਨ। ਸਾਲ 1973 'ਚ ਸਿਰਫ 32 ਸਾਲ ਦੀ ਉਮਰ 'ਚ ਬਰੂਸ ਕੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
Bruce Lee Death: ਮਾਰਸ਼ਲ ਆਰਟਸ ਦੇ ਸੁਪਰਸਟਾਰ ਅਤੇ ਫਿਲਮ ਨਿਰਦੇਸ਼ਕ ਬਰੂਸ ਲੀ ਪੂਰੀ ਦੁਨੀਆ ਵਿੱਚ ਮਸ਼ਹੂਰ ਰਹੇ ਹਨ। ਉਹ ਕਲਾਕਾਰ ਹੋਣ ਦੇ ਨਾਲ-ਨਾਲ ਅਦਾਕਾਰ ਵੀ ਸੀ। ਬਰੂਸ ਲੀ ਆਪਣੀ ਕਾਬਲੀਅਤ ਦੇ ਦਮ 'ਤੇ ਬਹੁਤ ਹੀ ਘੱਟ ਸਮੇਂ 'ਚ ਮਸ਼ਹੂਰ ਹੋ ਗਏ ਸਨ ਪਰ ਉਹ ਆਪਣੀ ਲੋਕਪ੍ਰਿਅਤਾ ਅਤੇ ਸਟਾਰਡਮ ਨੂੰ ਜ਼ਿਆਦਾ ਨਹੀਂ ਦੇਖ ਸਕੇ। ਬਰੂਸ ਦੀ ਸਿਰਫ਼ 32 ਸਾਲ ਦੀ ਉਮਰ ਵਿੱਚ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਕਰੀਬ 50 ਸਾਲ ਬਾਅਦ ਹੁਣ ਅਦਾਕਾਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆਇਆ ਹੈ।
50 ਸਾਲਾਂ ਬਾਅਦ ਮੌਤ ਦੀ ਵਜ੍ਹਾ ਆਈ ਸਾਹਮਣੇ
ਸਾਲ 1973 'ਚ ਸਿਰਫ 32 ਸਾਲ ਦੀ ਉਮਰ 'ਚ ਬਰੂਸ ਕੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਬਰੂਸ ਲੀ ਪਹਿਲੀ ਵਾਰ ਹਾਲੀਵੁੱਡ ਫਿਲਮ ‘ਐਂਟਰ ਦ ਡਰੈਗਨ’ ਵਿੱਚ ਚੀਨੀ-ਅਮਰੀਕੀ ਮੁੱਖ ਅਦਾਕਾਰ ਵਜੋਂ ਨਜ਼ਰ ਆਏ ਸਨ, ਇਹ ਫਿਲਮ ਬਲਾਕਬਸਟਰ ਹਿੱਟ ਰਹੀ ਸੀ ਪਰ ਇਸ ਦੀ ਰਿਲੀਜ਼ ਤੋਂ ਪਹਿਲਾਂ ਹੀ ਮਾਰਸ਼ਲ ਆਰਟ ਦੇ ਸੁਪਰਸਟਾਰ ਦੀ ਹਾਂਗਕਾਂਗ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਜੁਲਾਈ 2022 ਵਿੱਚ ਬਰੂਸ ਲੀ ਦੀ 49ਵੀਂ ਬਰਸੀ ਮਨਾਈ ਗਈ ਸੀ।
ਬਹੁਤ ਜ਼ਿਆਦਾ ਪਾਣੀ ਪੀਣ ਨਾਲ ਹੋਈ ਸੀ ਬਰੂਸ ਲੀ ਦੀ ਮੌਤ
ਹੁਣ ਤੱਕ ਦੁਨੀਆ ਨੂੰ ਪਤਾ ਸੀ ਕਿ ਬਰੂਸ ਲੀ ਦੀ ਮੌਤ ਸੇਰੇਬ੍ਰਲ ਐਡੀਮਾ (ਦਿਮਾਗ ਦੀ ਸੋਜ) ਕਾਰਨ ਹੋਈ ਸੀ ਪਰ ਅਜਿਹਾ ਨਹੀਂ ਹੈ। ਨਵੀਂ ਰਿਪੋਰਟ ਮੁਤਾਬਕ ਵਿਗਿਆਨੀਆਂ ਦੀ ਟੀਮ ਦਾ ਕਹਿਣਾ ਹੈ ਕਿ ਬਰੂਸ ਲੀ ਦੀ ਮੌਤ ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਹੋਈ। ਕਲੀਨਿਕਲ ਕਿਡਨੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਪੇਪਰ ਵਿੱਚ, ਵਿਗਿਆਨੀਆਂ ਨੇ ਲਿਖਿਆ, "ਗੁਰਦਿਆਂ ਦੀ ਵਾਧੂ ਪਾਣੀ ਕੱਢਣ ਵਿੱਚ ਅਸਮਰੱਥਾ ਕਰਕੇ ਬਰੂਸ ਲੀ ਦੀ ਮੌਤ ਹੋ ਗਈ।"
ਉਸ ਸਮੇਂ 'ਲੀ' ਤਰਲ ਖੁਰਾਕ (ਲੀਕੁਇਡ ਡਾਇਟ) ਦਾ ਪਾਲਣ ਕਰ ਰਹੇ ਸੀ
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ, "ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜੋ ਦੱਸਦੇ ਹਨ ਕਿ ਬਰੂਸ ਲੀ ਉਸ ਸਮੇਂ ਆਪਣੀ ਖੁਰਾਕ ਵਿੱਚ ਵਧੇਰੇ ਤਰਲ ਪਦਾਰਥਾਂ ਦਾ ਸੇਵਨ ਕਰ ਰਹੇ ਸਨ, ਬਰੂਸ ਆਪਣੀ ਪ੍ਰੋਟੀਨ ਡ੍ਰਿੰਕ ‘ਚ ਭੰਗ ਮਿਲਾ ਕੇ ਪੀਂਦੇ ਸੀ। ਇੱਕ ਰਿਪੋਰਟ ਦੇ ਅਨੁਸਾਰ, "ਲੀ ਨੂੰ ਹੋਮਿਓਸਟੈਸਿਸ ਵਿਧੀ ਵਿੱਚ ਗੜਬੜੀ ਦੇ ਕਾਰਨ ਹਾਈਪੋਨੇਟ੍ਰੀਮੀਆ ਨਾਮਕ ਸਥਿਤੀ ਦਾ ਖ਼ਤਰਾ ਵਧ ਗਿਆ ਸੀ, ਜੋ ਸਰੀਰ ਵਿੱਚ ਪਾਣੀ ਦੇ ਸੇਵਨ ਅਤੇ ਪਾਣੀ ਦੀ ਕਮੀ ਦੋਵਾਂ ਨੂੰ ਨਿਯੰਤਰਿਤ ਕਰਦਾ ਹੈ।" ਵਿਅੰਗਾਤਮਕ ਗੱਲ ਇਹ ਹੈ ਕਿ ਜਿਸ ਕਲਾਕਾਰ ਨੇ ‘ਬੀ ਵਾਟਰ ਮਾਇ ਫਰੈਂਡ’ ਮਿਸਾਲ ਪੇਸ਼ ਕੀਤੀ ਸੀ, ਉਸੇ ਕਲਾਕਾਰ ਦੀ ਜਾਨ ਪਾਣੀ ਨੇ ਲੈ ਲਈ।