ਮੀਆ ਖ਼ਲੀਫ਼ਾ ਦਾ ਸੁਆਲ, ਪ੍ਰਿਅੰਕਾ ਚੋਪੜਾ ਕਿਸਾਨ ਮੁੱਦੇ ’ਤੇ ਖ਼ਾਮੋਸ਼ ਕਿਉਂ? ‘ਕੀ ਮਿਸੇਜ਼ ਜੋਨਸ ਕਦੇ ਕੁਝ ਬੋਲਣਗੇ?’
ਲਿਬਨਾਨੀ-ਅਮਰੀਕੀ ਮੀਡੀਆ ਹਸਤੀ ਤੇ ਸਾਬਕਾ ਐਡਲਟ ਸਟਾਰ ਮੀਆ ਖ਼ਲੀਫ਼ਾ ਨੇ ਖੁੱਲ੍ਹ ਕੇ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਹੈ। ਉਹ ਲਗਾਤਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰ ਰਹੀ ਹੈ। ਹੁਣ ਉਸ ਨੇ ਆਪਣੇ ਇੱਕ ਟਵੀਟ ਰਾਹੀਂ ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਉੱਤੇ ਸੁਆਲ ਉਠਾਏ ਹਨ।
ਨਵੀਂ ਦਿੱਲੀ: ਲਿਬਨਾਨੀ-ਅਮਰੀਕੀ ਮੀਡੀਆ ਹਸਤੀ ਤੇ ਸਾਬਕਾ ਐਡਲਟ ਸਟਾਰ ਮੀਆ ਖ਼ਲੀਫ਼ਾ ਨੇ ਖੁੱਲ੍ਹ ਕੇ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਹੈ। ਉਹ ਲਗਾਤਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰ ਰਹੀ ਹੈ। ਹੁਣ ਉਸ ਨੇ ਆਪਣੇ ਇੱਕ ਟਵੀਟ ਰਾਹੀਂ ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਉੱਤੇ ਸੁਆਲ ਉਠਾਏ ਹਨ।
ਮੀਆ ਖ਼ਲੀਫ਼ਾ ਨੇ ਆਪਣੇ ਤਾਜ਼ਾ ਟਵੀਟ ’ਚ ਪ੍ਰਿਅੰਕਾ ਚੋਪੜਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਖ਼ਾਮੋਸ਼ ਕਿਉਂ ਹੈ। ਉਸ ਨੇ ਆਪਣੇ ਟਵੀਟ ’ਚ ਲਿਖਿਆ ਹੈ, ਕੀ ਮਿਸੇਜ਼ ਜੋਨਸ ਕਦੇ ਕੁਝ ਕੁਝ ਬੋਲਣਗੇ? ਮੈਨੂੰ ਉਤਸੁਕਤਾ ਹੈ। ਇਹ ਮੈਨੂੰ ਬੈਰੂਤ ਦੀ ਬਰਬਾਦੀ ਉੱਤੇ ਸ਼ਕੀਰਾ ਦੀ ਖ਼ਾਮੋਸ਼ੀ ਵਾਂਗ ਲੱਗ ਰਿਹਾ ਹੈ। ਖ਼ਾਮੋਸ਼ੀ।
Is Mrs. Jonas going to chime in at any point? I’m just curious. This is very much giving me shakira during the Beirut devastation vibes. Silence.
— Mia K. (@miakhalifa) February 7, 2021
ਮੀਆ ਖ਼ਲੀਫ਼ਾ ਦੇ ਇਸ ਟਵੀਟ ਤੋਂ ਬਾਅਦ ਕਈ ਯੂਜ਼ਰਸ ਨੇ ਇਸ ਸੁਆਲ ਨੂੰ ਦਰੁਸਤ ਕਰਾਰ ਦਿੱਤਾ ਹੈ। ਕੁਝ ਟਵਿਟਰ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਪ੍ਰਿਅੰਕਾ ਇਸ ਮਸਲੇ ਉੱਤੇ ਬੋਲ ਚੁੱਕੀ ਹੈ।
ਦੱਸ ਦੇਈਏ ਕਿ ਪ੍ਰਿਅੰਕਾ ਨੇ 6 ਦਸੰਬਰ, 2020 ਨੂੰ ਦਿਲਜੀਤ ਦੋਸਾਂਝ ਦਾ ਇੱਕ ਟਵੀਟ ਰੀ-ਟਵੀਟ ਕੀਤਾ ਸੀ। ਇਸ ਵਿੱਚ ਪ੍ਰਿਅੰਕਾ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਲਿਖਿਆ ਸੀ- ‘ਸਾਡੇ ਕਿਸਾਨ ਭਾਰਤ ਦੇ ਖ਼ੁਰਾਕ ਜਵਾਨ ਹਨ। ਉਨ੍ਹਾਂ ਦਾ ਡਰ ਦੂਰ ਕਰਨਾ ਚਾਹੀਦਾ ਹੈ। ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇੱਕ ਵਧੀਆ ਲੋਕਤੰਤਰ ਹੋਣ ਕਾਰਣ ਸਾਨੂੰ ਇਹ ਭਰੋਸਾ ਦੇਣਾ ਚਾਹੀਦਾ ਹੈ ਕਿ ਇਸ ਸਮੱਸਿਆ ਦਾ ਹੱਲ ਛੇਤੀ ਨਿਕਲੇਗਾ।’
Our farmers are India’s Food Soldiers. Their fears need to be allayed. Their hopes need to be met. As a thriving democracy, we must ensure that this crises is resolved sooner than later. https://t.co/PDOD0AIeFv
— PRIYANKA (@priyankachopra) December 6, 2020
ਦੱਸ ਦੇਈਏ ਕਿ ਕਿਸਾਨ ਅੰਦੋਲਨ ਨੂੰ ਕਈ ਵਿਦੇਸ਼ੀ ਹਸਤੀਆਂ ਦੀ ਹਮਾਇਤ ਮਿਲੀ ਹੈ, ਜਿਨ੍ਹਾਂ ਵਿੱਚ ਪੌਪ ਸਟਾਰ ਰਿਹਾਨਾ ਤੇ ਵਾਤਾਵਰਣ ਕਾਰਕੁੰਨਾ ਗ੍ਰੇਟਾ ਥਨਬਰਗ ਵੀ ਸ਼ਾਮਲ ਹਨ।