ਪੜਚੋਲ ਕਰੋ
ਮੀਆ ਖ਼ਲੀਫ਼ਾ ਨੇ ਪੌਰਨ ਫ਼ਿਲਮਾਂ ਛੱਡਣ ਮਗਰੋਂ ਕਰਵਾਈ ਮੰਗਣੀ

ਸਾਬਕਾ ਪੌਰਨਸਟਾਰ ਮੀਆ ਖ਼ਲੀਫ਼ਾ ਨੇ ਆਮ ਲੋਕਾਂ ਵਾਲੀ ਜ਼ਿੰਦਗੀ ਵੱਲ ਇੱਕ ਕਦਮ ਹੋਰ ਪੁੱਟਦਿਆਂ ਮੰਗਣੀ ਕਰ ਲਈ ਹੈ। ਖ਼ਲੀਫ਼ਾ ਨੇ ਆਪਣੇ ਪ੍ਰੇਮੀ ਰਾਬਰਟ ਸੈਂਡਬਰਗ ਨਾਲ ਮੁੰਦਰੀ ਵਟਾ ਲਈ ਹੈ।
ਮੀਆ ਨੇ ਇਸ ਦੀ ਪੁਸ਼ਟੀ ਆਪਣੇ ਟਵਿੱਟਰ ਖਾਤੇ 'ਤੇ ਕੀਤੀ ਹੈ। ਸਵੀਡਿਸ਼ ਮੂਲ ਦੇ ਰਾਬਰਟ ਸੈਂਡਬਰਗ ਅਤੇ ਲਿਬਨਾਨੀ ਮੂਲ ਦੀ ਅਮਰੀਕੀ ਮੁਟਿਆਰ ਮੀਆ ਖ਼ਲੀਫ਼ਾ ਨੇ ਆਪਣੇ ਅਧਿਕਾਰਤ ਖਾਤੇ 'ਤੇ ਦੋਵਾਂ ਦੀ ਤਸਵੀਰ ਵੀ ਪਾਈ ਹੈ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ ਹੈ ਕਿ ਮੈਂ ਦੁਨੀਆ ਦੀ ਸਭ ਤੋਂ ਖ਼ੁਸ਼ਕਿਸਮਤ ਕੁੜੀ ਹਾਂ। ਪੇਸ਼ੇ ਵਜੋਂ ਸ਼ੈਫ ਰਾਬਰਟ ਨੇ ਮੀਆ ਨੂੰ ਅਮਰੀਕਾ ਵਿੱਚ ਕਿਸੇ ਰੈਸਟੋਰੈਂਟ 'ਚ ਪ੍ਰੋਪੋਜ਼ ਕੀਤਾ।I’m the luckiest girl in the world ???? and I said “JA!” Vi är förlovade! ! #StockholmSyndrome #Trapped???????????????? pic.twitter.com/TZV54kHUay
— Mia K. (@miakhalifa) March 14, 2019
ਜ਼ਿਕਰਯੋਗ ਹੈ ਕਿ 26 ਸਾਲਾਂ ਦੀ ਮੀਆ ਖ਼ਲੀਫ਼ਾ ਨੇ ਪਿਛਲੇ ਸਾਲ ਪੌਰਨ ਸਨਅਤ ਛੱਡਣ ਦਾ ਐਲਾਨ ਕੀਤਾ ਸੀ। ਉਸ ਦੇ ਮੂਲ ਦੇਸ਼ ਵਿੱਚ ਖ਼ਤਰਨਾਕ ਅੱਤਵਾਦੀ ਸੰਗਠਨ ਆਈਐਸਆਈਐਸ ਦਾ ਪ੍ਰਭਾਵ ਹੋਣ ਕਾਰਨ ਉੱਥੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ। ਮੀਆ ਨੇ ਖ਼ੁਦ ਨੂੰ ਪੌਰਨ ਇੰਡਸਟਰੀ ਨਾਲੋਂ ਵੱਖ ਕਰਦਿਆਂ ਕਿਹਾ ਕਿ ਇੱਥੇ ਆਉਣਾ ਉਸ ਦੀ ਬੇਹੱਦ ਵੱਡੀ ਗ਼ਲਤੀ ਸੀ। ਅੱਜ ਕੱਲ੍ਹ ਉਹ ਖੇਡ ਕੁਮੈਂਟ੍ਰੇਟਰ ਤੇ ਮਾਡਲ ਵਜੋਂ ਕਾਰਜਸ਼ੀਲ ਹੈ।
ਹੋਰ ਪੜ੍ਹੋ























