Mohd Rafi: ਲੈਜੇਂਡਰੀ ਸਿੰਗਰ ਮੋਹੰਮਦ ਰਫੀ ਦਾ ਅੱਜ ਜਨਮਦਿਨ, ਪੰਜਾਬ 'ਚ ਮਰਹੂਮ ਗਾਇਕ ਦੀ ਬਣੇਗੀ ਯਾਦਗਾਰ, ਪੜ੍ਹੋ ਸਾਰੀ ਜਾਣਕਾਰੀ
Mohd Rafi Birth Anniversary: ਜਾਣਕਾਰੀ ਦੇ ਮੁਤਾਬਕ ਇਸ ਦਾ ਨਾਮ 'ਰਫੀ ਮੀਨਾਰ' (Rafi Minar) ਹੋਵੇਗਾ। ਜਿਸ ਨੂੰ ਅੰਮ੍ਰਿਤਸਰ (Amritsar) ਦੇ ਪਿੰਡ ਕੋਟਲਾ ਸੁਲਤਾਨ ਸੰਘ 'ਚ ਲਗਾਇਆ ਜਾਵੇਗਾ। 'ਰਫੀ ਮੀਨਾਰ' 100 ਫੁੱਟ ਉੱਚਾ ਬਣਾਇਆ ਜਾਵੇਗਾ।
ਅਮੈਲੀਆ ਪੰਜਾਬੀ ਦੀ ਰਿਪੋਰਟ
Rafi Minar In Punjab: ਮੋਹੰਮਦ ਰਫੀ (Mohd Rafi) ਗੋਲਡਨ ਐਰਾ (Golden Era) ਯਾਨਿ ਸੁਨਹਿਰੀ ਦੌਰ ਦੇ ਉੱਘੇ ਗਾਇਕ ਰਹੇ ਹਨ। ਉਨ੍ਹਾਂ ਦੇ ਗਾਏ ਗਾਣੇ (Mohd Rafi Songs) ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਨ੍ਹਾਂ ਦੀ ਮੌਤ (Mohd Rafi Death) ਤੋਂ 43 ਸਾਲਾਂ ਬਾਅਦ ਅੱਜ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰਦੇ ਹਨ। ਅੱਜ ਲੈਜੇਂਡਰੀ ਗਾਇਕ ਦਾ 99ਵਾਂ (Mohd Rafi Birth Anniversary) ਜਨਮਦਿਨ ਹੈ। ਉਨ੍ਹਾਂ ਦੇ ਜਨਮਦਿਨ 'ਤੇ ਰਫੀ ਦੇ ਫੈਨਜ਼ ਲਈ ਖਾਸ ਐਲਾਨ ਕੀਤਾ ਗਿਆ ਹੈ। ਦਰਅਸਲ, ਪੰਜਾਬ 'ਚ ਮੋਹੰਮਦ ਰਫੀ ਦੀ ਯਾਦਗਾਰ (Mohd Rafi Memorial In Punjab) ਬਣਾਈ ਜਾਵੇਗੀ।
ਜਾਣਕਾਰੀ ਦੇ ਮੁਤਾਬਕ ਇਸ ਦਾ ਨਾਮ 'ਰਫੀ ਮੀਨਾਰ' (Rafi Minar) ਹੋਵੇਗਾ। ਜਿਸ ਨੂੰ ਅੰਮ੍ਰਿਤਸਰ (Amritsar) ਦੇ ਪਿੰਡ ਕੋਟਲਾ ਸੁਲਤਾਨ ਸੰਘ 'ਚ ਲਗਾਇਆ ਜਾਵੇਗਾ। 'ਰਫੀ ਮੀਨਾਰ' 100 ਫੁੱਟ ਉੱਚਾ ਬਣਾਇਆ ਜਾਵੇਗਾ। ਮੀਨਾਰ ਦੇ ਸਿਖਰ 'ਤੇ ਭਾਰਤੀ ਝੰਡਾ ਲਹਿਰਾਇਆ ਜਾਵੇਗਾ। ਦੱਸ ਦਈਏ ਕਿ ਇਹ ਪ੍ਰੋਜੈਕਟ ਅਗਲੇ ਸਾਲ ਯਾਨਿ 24 ਦਸੰਬਰ 2024 'ਚ ਰਫੀ ਦੇ 100ਵੇਂ ਜਨਮਦਿਨ ਤੋਂ ਪਹਿਲਾਂ ਤਿਆਰ ਹੋ ਜਾਵੇਗਾ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਮੀਨਾਰ ਸਟੀਲ ਦਾ ਬਣਿਆ ਹੋਵੇਗਾ। ਮੋਹੰਮਦ ਰਫੀ ਦੇ 100ਵੇਂ ਜਨਮਦਿਨ 'ਤੇ ਹਰ ਮਹੀਨੇ ਦੀ 24 ਤਰੀਕ ਨੂੰ ਵਿਸ਼ੇਸ਼ ਸੰਗੀਤ ਸਮਾਰੋਹ ਹੋਣਗੇ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਕੀਮਤੀ ਯੋਗਦਾਨ ਦੀਆਂ ਯਾਦਾਂ ਤਾਜ਼ੀਆਂ ਕਰਵਾਏਗਾ।
ਕਾਬਿਲੇਗ਼ੌਰ ਹੈ ਕਿ ਮੋਹੰਮਦ ਰਫੀ ਪੁਰਾਣੇ ਜ਼ਮਾਨੇ ਦੇ ਉੱਘੇ ਗਾਇਕ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਵੱਖੋ-ਵੱਖ ਭਾਸ਼ਾਵਾਂ 'ਚ ਹਜ਼ਾਰਾਂ ਗਾਣੇ ਗਾਏ ਸੀ। ਉਨ੍ਹਾਂ ਦੇ ਗਾਏ ਹੋਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਉਨ੍ਹਾਂ ਦਾ ਜਨਮ 24 ਦਸੰਬਰ 1924 ਨੂੰ ਕੋਟਲਾ ਸੁਲਤਾਨ ਸਿੰਘ 'ਚ ਹੋਇਆ ਸੀ। ਉਨ੍ਹਾਂ ਦੇ ਜਨਮ ਸਥਾਨ 'ਤੇ ਹੀ 'ਰਫੀ ਮੀਨਾਰ' ਲਗਾਇਆ ਜਾਣ ਦਾ ਐਲਾਨ ਕੀਤਾ ਗਿਆ ਹੈ।