ਹਸਪਤਾਲ ਨੇ ਅਮਿਤਾਬ ਬਚਨ ਦੀ ਸਿਹਤ ਨੂੰ ਲੈਕੇ ਜਾਰੀ ਕੀਤਾ ਬੁਲੇਟਿਨ, ਹਾਲਤ ਸਥਿਰ
ਹਸਪਤਾਲ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਕਿਹਾ ਕਿ ਅਮਿਤਾਬ ਬਚਨ ਦੀ ਹਾਲਤ ਸਥਿਰ ਹੈ। ਉਨਾਂ ਨੂੰ ਕੋਵਿਡ 19 ਦੇ ਹਲਕੇ ਲੱਛਣ ਹਨ ਤੇ ਉਹ ਇਸ ਸਮੇਂ ਨਾਨਵਤੀ ਸੁਪਰ ਸਪੈਸ਼ਲਿਟੀ ਦੇ ਆਇਸੋਲੇਸ਼ਨ ਯੂਨਿਟ 'ਚ ਭਰਤੀ ਹੈ।
ਨਵੀਂ ਦਿਲੀ: ਅਮਿਤਾਬ ਬਚਨ ਦੇ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਬਾਲੀਵੁੱਡ ਜਗਤ, ਸਿਆਸੀ ਲੀਡਰ ਤੇ ਖੇਡ ਜਗਤ ਦੀਆਂ ਹਸਤੀਆਂ ਨੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਇਸ ਦਰਮਿਆਨ ਨਾਨਾਵਤੀ ਹਸਪਤਾਲ ਨੇ ਅੱਜ ਬਿਆਨ ਜਾਰੀ ਕੀਤਾ ਹੈ।
ਹਸਪਤਾਲ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਕਿਹਾ ਕਿ ਅਮਿਤਾਬ ਬਚਨ ਦੀ ਹਾਲਤ ਸਥਿਰ ਹੈ। ਉਨਾਂ ਨੂੰ ਕੋਵਿਡ 19 ਦੇ ਹਲਕੇ ਲੱਛਣ ਹਨ ਤੇ ਉਹ ਇਸ ਸਮੇਂ ਨਾਨਵਤੀ ਸੁਪਰ ਸਪੈਸ਼ਲਿਟੀ ਦੇ ਆਇਸੋਲੇਸ਼ਨ ਯੂਨਿਟ 'ਚ ਭਰਤੀ ਹੈ।
ਅਮਿਤਾਬ ਬਚਨ ਅਤੇ ਅਭਿਸ਼ੇਕ ਬਚਨ ਕੋਵਿਡ-19 ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਉੱਥੇ ਭਰਤੀ ਹੋਏ ਸਨ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਸ਼ਨੀਵਾਰ ਕਿਹਾ ਸੀ ਕਿ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਅਮਿਤਾਬ ਬਚਨ ਅਤੇ ਅਭਿਸ਼ੇਕ ਬਚਨ ਮੁੰਬਈ ਦੇ ਨਾਨਵਤੀ ਹਸਪਤਾਲ 'ਚ ਭਰਤੀ ਹੈ।
ਉਨ੍ਹਾਂ ਕਿਹਾ ਕਿ ਜਯਾ ਬਚਨ ਅਤੇ ਐਸ਼ਵਰਿਆ ਰਾਏ ਬਚਨ ਸਮੇਤ ਬਚਨ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਹੋਇਆ ਹੈ। ਉਨ੍ਹਾਂ ਦੀ ਕੋਰੋਨਾ ਰਿਪੋਰਟ ਨੌਗੇਟਿਵ ਆਈ ਹੈ।
ਕੋਰੋਨਾ ਨੇ ਮਚਾਇਆ ਕਹਿਰ: 24 ਘੰਟਿਆਂ 'ਚ ਸਵਾ ਦੋ ਲੱਖ ਨਵੇਂ ਕੇਸ
ਅਮਿਤਾਬ-ਅਭਿਸ਼ੇਕ ਤੋਂ ਬਿਨਾਂ ਬਾਕੀ ਪਰਿਵਾਰ ਦੀ ਕੀਤੀ ਗਈ ਕੋਰੋਨਾ ਜਾਂਚ, ਇਸ ਤਰ੍ਹਾਂ ਰਿਹਾ ਨਤੀਜਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ