ਪੜਚੋਲ ਕਰੋ
Advertisement
ਨੈਸ਼ਨਲ ਫ਼ਿਲਮ ਐਵਾਰਡ 2019 ਦਾ ਹੋਇਆ ਐਲਾਨ, ਆਯੁਸ਼ਮਾਨ ਖੁਰਾਨਾ ਦੀ ‘ਵਧਾਈ ਹੋ’ ਨੇ ਮਾਰੀ ਬਾਜ਼ੀ
66ਵੇਂ ਨੈਸ਼ਨਲ ਫ਼ਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਐਵਾਰਡਸ ਦਾ ਐਲਾਨ ਅਪਰੈਲ ‘ਚ ਹੋਣਾ ਸੀ ਪਰ ਲੋਕ ਸਭਾ ਵੋਟਾਂ ਕਰਕੇ ਐਵਾਰਡਸ ਦੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਗਿਆ ਸੀ।
ਨਵੀਂ ਦਿੱਲੀ: 66ਵੇਂ ਨੈਸ਼ਨਲ ਫ਼ਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਐਵਾਰਡਸ ਦਾ ਐਲਾਨ ਅਪਰੈਲ ‘ਚ ਹੋਣਾ ਸੀ ਪਰ ਲੋਕ ਸਭਾ ਵੋਟਾਂ ਕਰਕੇ ਐਵਾਰਡਸ ਦੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਇਨ੍ਹਾਂ ਐਵਾਰਡਜ਼ ਆਯੁਸ਼ਮਾਨ ਖੁਰਾਨਾ ਦੀਆਂ ਦੋ ਫ਼ਿਲਮਾਂ ਸ਼ਾਮਲ ਹਨ ਅਤੇ ਐਮੀ ਵਿਰਕ ਦੀ ਪੰਜਾਬੀ ਫ਼ਿਲਮ ਵੀ ਸ਼ਾਮਲ ਹੈ।
ਅੱਜ ਦਿੱਲੀ ‘ਚ ਡਾਇਰੈਕਟੋਰੈਟ ਆਫ਼ ਫ਼ਿਲਮ ਫੈਸਟੀਵਲ ਨੇ ਇਸ ਐਵਾਰਡਸ ਦਾ ਐਲਾਨ ਕੀਤਾ। ਇਸ ‘ਚ ਫ਼ਿਲਮ ਦੀ ਕੈਟਗਰੀ ‘ਚ 31 ਐਵਾਰਡ ਦਿੱਤੇ ਹਏ। ਜਦਕਿ ਨੌਨ ਫੀਚਰ ਫ਼ਿਲਮ ਦੀ ਸ਼੍ਰੇਣ ‘ਚ 23 ਐਵਾਰਡ ਦਿੱਤੇ ਜਾਂਦੇ ਹਨ।
ਵੇਖੋ ਐਵਾਰਡ ਦੀ ਪੂਰੀ ਸੂਚੀ-
ਬੈਸਟ ਮਸ਼ਹੂਰ ਯਾਨੀ ਪਾਪੂਲਰ ਫ਼ਿਲਮ ਦਾ ਐਵਾਰਡ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਬਧਾਈ ਹੋ’ ਨੂੰ ਮਿਲੀਆ।
ਸਮਾਜਕ ਮੁੱਦੇ ‘ਤੇ ਬਣੀ ਬੈਸਟ ਫ਼ਿਲਮ ਦਾ ਐਵਾਰਡ ਅਕਸ਼ੈ ਕੁਮਾਰ ਦੀ ਫ਼ਿਲਮ ‘ਪੈਡਮੈਨ’ ਨੂੰ ਮਿਲਿਆ।
ਬੈਸਟ ਸਪੋਰਟਿੰਗ ਐਕਟਰਸ ਐਵਾਰਡ- ਸੁਰੇਖਾ ਸੀਕਰੀ (ਬਧਾਈ ਹੋ)
ਬੇਸਟ ਸਾਊਂਡ ਡਿਜ਼ਾਇਨ- #BushwdeepDeepak (ਉਰੀ)
ਬੈਸਟ ਪਲੇਅਬੈਕ ਸਿੰਗਰ- ਅਰਿਜੀਤ ਸਿੰਘ (ਪਦਮਾਵਤ ਦਾ ਗਾਣਾ- ਬਿਨਤੇ ਦਿਲ)
ਬੈਸਟ ਸਕ੍ਰੀਨ ਪਲੇਅ- ਅੰਧਾਧੁਨ
ਬੈਸਟ ਮਿਊਜ਼ਿਕ ਡਾਇਰੈਕਟਰ- ਸੰਜੇ ਲੀਲਾ ਭੰਸਾਲੀ (ਪਦਮਾਵਤ)
ਬੈਸਟ ਸਪੈਸ਼ਲ ਇਫੈਕਟਸ- Awe ਅਤੇ KGF
ਬੈਸਟ ਕੋਰੀਓਗ੍ਰਾਫਰ- ਕੁਰਤੀ ਮਹੇਸ਼ ਮਿਦੀਆ (ਪਦਮਾਵਤ- ਘੂਮਰ)
ਬੈਸਟ ਹਿੰਦੀ ਫ਼ਿਲਮ- ਅੰਧਾਧੁਨ
ਸਪੈਸ਼ਲ ਮੇਂਸ਼ਨ ਐਵਾਰਡ ਚਾਰ ਐਕਟਰ ਸ਼ਰੂਤੀ ਹਰੀਹਰਨ, ਜੋਜੂ ਜੌਰਜ, ਸਾਵਿਤਰੀ ਅਤੇ ਚੰਦਰ ਚੂਹੜ ਰਾਏ ਨੂੰ ਦਿੱਤਾ ਗਿਆ। ਪਿਛਲੇ ਸਾਲ ਬੈਸਟ ਫ਼ਿਲਮ ਦਾ ਐਵਾਰਡ ਰਾਜ ਕੁਮਾਰ ਰਾਓ ਦੀ ਫ਼ਿਲਮ ‘ਨਿਊਟਨ’ ਨੂੰ ਦਿੱਤਾ ਗਿਆ ਸੀ ਜਦਕਿ ਮਰਹੂਮ ਅਦਾਕਾਰ ਸ਼੍ਰੀਦੇਵੀ ਨੂੰ ਫ਼ਿਲਮ ‘ਮੌਮ’ ਲਈ ਬੈਸਟ ਐਕਟਰਸ ਦਾ ਐਵਾਰਡ ਦਿੱਤਾ ਗਿਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement