Vicky Kaushal: ਨੈਸ਼ਨਲ ਫਿਲਮ ਪੁਰਸਕਾਰ 'ਚ ਵਿੱਕੀ ਕੌਸ਼ਲ ਦੀ ਹੋਈ ਬੱਲੇ-ਬੱਲੇ, ਐਕਟਰ ਦੀ ਫਿਲਮ ਨੂੰ ਮਿਲੇ 5 ਐਵਾਰਡ
69th National Film Awards: ਵਿੱਕੀ ਕੌਸ਼ਲ ਦੀ ਫਿਲਮ 'ਸਰਦਾਰ ਊਧਮ' ਨੇ ਸਰਵੋਤਮ ਹਿੰਦੀ ਫਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਇਸ ਤੋਂ ਇਲਾਵਾ ਫਿਲਮ ਨੇ ਕਈ ਹੋਰ ਕੈਟਾਗਰੀਆਂ 'ਚ ਵੀ ਐਵਾਰਡ ਜਿੱਤੇ ਹਨ।
National Film Awards 2023: ਵਿੱਕੀ ਕੌਸ਼ਲ ਦੀ ਫਿਲਮ 'ਸਰਦਾਰ ਊਧਮ' ਨੇ ਸਰਵੋਤਮ ਹਿੰਦੀ ਫਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਅੱਜ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਵਿੱਚ 31 ਐਵਾਰਡਸ ਫੀਚਰ ਫਿਲਮ, 24 ਨੌਨ ਫੀਚਰ ਤੇ 3 ਰਾਈਟਿੰਗ ਯਾਨਿ ਲੇਖਨੀ 'ਚ ਦਿੱਤੇ ਗਏ ਹਨ। ਉੱਧਮ ਸਿੰਘ ਨੂੰ ਬੈਸਟ ਹਿੰਦੀ ਫਿਲਮ ਤੋਂ ਇਲਾਵਾ 4 ਹੋਰ ਸ਼੍ਰੇਣੀਆਂ 'ਚ ਪੁਰਸਕਾਰ ਮਿਲੇ ਹਨ।
ਦੱਸ ਦੇਈਏ ਕਿ ਫਿਲਮ 'ਸਰਦਾਰ ਊਧਮ' ਸਾਲ 2021 'ਚ ਰਿਲੀਜ਼ ਹੋਈ ਸੀ। ਇਹ ਫਿਲਮ ਆਜ਼ਾਦੀ ਘੁਲਾਟੀਏ ਸਰਦਾਰ ਊਧਮ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ, ਜਿਸ 'ਚ ਵਿੱਕੀ ਕੌਸ਼ਲ ਉਨ੍ਹਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਸੀ। ਇਸ ਫਿਲਮ ਨੂੰ ਨਾ ਸਿਰਫ ਸਰਵੋਤਮ ਹਿੰਦੀ ਫਿਲਮ ਦਾ ਖਿਤਾਬ ਮਿਲਿਆ ਹੈ, ਸਗੋਂ ਇਸ ਨੂੰ ਸਰਵੋਤਮ ਸਿਨੇਮੈਟੋਗ੍ਰਾਫੀ, ਸਰਵੋਤਮ ਨਿਰਮਾਣ ਅਤੇ ਸਰਵੋਤਮ ਕਾਸਟਿਊਮ ਡਿਜ਼ਾਈਨਰ ਦਾ ਖਿਤਾਬ ਵੀ ਮਿਲਿਆ ਹੈ।
'ਸਰਦਾਰ ਊਧਮ' ਦੀ ਕਹਾਣੀ
ਕਿਨੋ ਵਰਕਸ ਅਤੇ ਰਾਈਜ਼ਿੰਗ ਸਨ ਫਿਲਮਜ਼ ਦੇ ਬੈਨਰ ਹੇਠ ਬਣੀ ਫਿਲਮ 'ਸਰਦਾਰ ਊਧਮ' ਦਾ ਨਿਰਦੇਸ਼ਨ ਸ਼ੂਜੀਤ ਸਰਕਾਰ ਨੇ ਕੀਤਾ ਹੈ। ਇਹ ਪੰਜਾਬ ਦੇ ਸੁਤੰਤਰਤਾ ਸੈਨਾਨੀ ਊਧਮ ਸਿੰਘ ਦੇ ਜੀਵਨ 'ਤੇ ਆਧਾਰਿਤ ਜੀਵਨੀ ਇਤਿਹਾਸਿਕ ਡਰਾਮਾ ਫਿਲਮ ਹੈ। ਫਿਲਮ 'ਚ ਵਿੱਕੀ ਕੌਸ਼ਲ ਨੇ ਮੁੱਖ ਭੂਮਿਕਾ ਨਿਭਾਈ ਹੈ। ਸਰਦਾਰ ਊਧਮ ਸਿੰਘ ਦਾ ਸਬੰਧ ਜਲ੍ਹਿਆਂਵਾਲਾ ਬਾਗ ਦੇ ਸਾਕੇ ਨਾਲ ਹੈ। ਉਸਨੇ ਅੰਮ੍ਰਿਤਸਰ ਵਿੱਚ 1919 ਦੇ ਜਲਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਲੰਡਨ ਵਿੱਚ ਮਾਈਕਲ ਓਡਵਾਇਰ ਦੀ ਹੱਤਿਆ ਕਰ ਦਿੱਤੀ ਸੀ।
ਨੈਸ਼ਨਲ ਫਿਲਮ ਅਵਾਰਡ ਕੀ ਹੈ?
ਨੈਸ਼ਨਲ ਫਿਲਮ ਅਵਾਰਡ ਦੀ ਗੱਲ ਕਰੀਏ ਤਾਂ ਇਹ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿੱਚ, ਭਾਰਤ ਸਰਕਾਰ ਇੱਕ ਪੈਨਲ ਬਣਾਉਂਦਾ ਹੈ ਜੋ ਫਿਲਮ ਜਗਤ ਨਾਲ ਸਬੰਧਤ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਸਰਵੋਤਮ ਫਿਲਮ, ਸਰਵੋਤਮ ਅਦਾਕਾਰ, ਸਰਵੋਤਮ ਅਭਿਨੇਤਰੀ ਅਤੇ ਹੋਰਾਂ ਵਿੱਚ ਪੁਰਸਕਾਰ ਦਿੰਦਾ ਹੈ। ਇਹ ਪੁਰਸਕਾਰ ਸਮਾਰੋਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਗਿਆ ਹੈ। ਇੱਥੇ ਇੱਕ ਖਾਸ ਗੱਲ ਇਹ ਵੀ ਹੈ ਕਿ ਦੇਸ਼ ਦੇ ਰਾਸ਼ਟਰਪਤੀ ਖੁਦ ਇਨ੍ਹਾਂ ਜੇਤੂਆਂ ਨੂੰ ਸਨਮਾਨਿਤ ਕਰਦੇ ਹਨ।