`84 ਸਿੱਖ ਕਤਲੇਆਮ `ਚ ਬਰਬਾਦ ਹੋ ਗਿਆ ਸੀ ਇਸ ਅਦਾਕਾਰਾ ਦਾ ਪਰਿਵਾਰ, ਬਿਆਨ ਕੀਤਾ ਦਰਦਨਾਕ ਮੰਜ਼ਰ
Neelu Kohli On 1984 Riots: ਅਭਿਨੇਤਰੀ ਨੀਲੂ ਕੋਹਲੀ ਆਪਣੇ ਅਗਲੇ ਪ੍ਰੋਜੈਕਟ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਹ ਦਿਲਜੀਤ ਦੋਸਾਂਝ ਸਟਾਰਰ 'ਜੋਗੀ' ਸਿੱਖ ਵਿਰੋਧੀ ਦੰਗਿਆਂ 'ਤੇ ਅਧਾਰਤ ਹੈ।
Neelu Kohli: ਟੀਵੀ ਤੇ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਫ਼ਿਲਮ `ਜੋਗੀ` ਕੱਲ ਯਾਨਿ 16 ਸਤੰਬਰ ਨੂੰ ਨੈਟਫ਼ਲਿਕਸ ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਅਦਾਕਾਰਾ ਜੋਗੀ ਯਾਨਿ ਦਿਲਜੀਤ ਦੋਸਾਂਝ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫ਼ਿਲਮ 1984 ਦੇ ਸਿੱਖ ਵਿਰੋਧੀ ਦੰਗਿਆਂ ਤੇ ਆਧਾਰਿਤ ਹੈ। ਇਸ ਦੌਰਾਨ ਨੀਲੂ ਨੇ ਸਾਲ 84 ਦਾ ਇੱਕ ਦਰਦਨਾਕ ਮੰਜ਼ਰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਦੰਗਿਆਂ `ਚ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਉਨ੍ਹਾਂ ਨੇ ਕਿਹਾ "ਮੇਰੇ ਲਈ 1984 ਬਹੁਤ ਹੀ ਦਰਦ ਭਰਿਆ ਸਾਲ ਰਿਹਾ ਹੈ, ਕਿਉਂਕਿ ਮੈਂ ਤੇ ਮੇਰੇ ਪਰਿਵਾਰ ਨੇ ਸਿੱਖ ਕਤਲੇਆਮ `ਚ ਆਪਣਾ ਸਭ ਕੁੱਝ ਗਵਾਇਆ ਹੈ।"
ਉਨ੍ਹਾਂ ਨੇ ਦੱਸਿਆ, "ਮੈਂ ਉਸ ਸਮੇਂ ਚੰਡੀਗੜ੍ਹ ਵਿੱਚ ਸੀ, ਪਰ ਮੇਰੇ ਮਾਤਾ-ਪਿਤਾ ਰਾਂਚੀ ਵਿੱਚ ਦੰਗਾ ਪੀੜਤ ਸਨ ਅਤੇ ਮੇਰੇ ਪਿਤਾ ਦੰਗਿਆਂ ਵਿੱਚ ਸਭ ਕੁਝ ਗੁਆ ਬੈਠੇ ਸਨ। ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਕੋਲ ਕੁਝ ਪੈਸਾ ਸੀ, ਜਿਸ ਨਾਲ ਉਨ੍ਹਾਂ ਨੇ ਆਪਣੇ ਭਰਾ ਨਾਲ ਮਿਲ ਕੇ ਕਾਰੋਬਾਰ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਉੱਠ ਖੜੇ ਹੋਏ।
View this post on Instagram
ਨੀਲੂ ਨੇ ਫਿਲਮ 'ਚ ਇਕ ਸੀਨ ਵੀ ਸ਼ੇਅਰ ਕੀਤਾ ਹੈ ਜੋ ਉਸ ਦੀ ਅਸਲ ਜ਼ਿੰਦਗੀ ਨਾਲ ਕੁਝ ਸਮਾਨਤਾ ਰੱਖਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭੂਮਿਕਾ ਲਈ ਉਨ੍ਹਾਂ ਨੂੰ ਖੁਦ ਨੂੰ ਜ਼ਿਆਦਾ ਤਿਆਰੀ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉਹ ਸਥਿਤੀ ਅਤੇ ਕਿਰਦਾਰ ਨਾਲ ਬਹੁਤ ਚੰਗੀ ਤਰ੍ਹਾਂ ਵਾਕਫ਼ ਹੈ। ਆਪਣੀਆਂ ਬਲਾਕਬਸਟਰ ਫਿਲਮਾਂ 'ਗੁੰਡੇ', 'ਸੁਲਤਾਨ', 'ਭਾਰਤ' ਲਈ ਜਾਣੇ ਜਾਂਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਬਾਰੇ ਗੱਲ ਕਰਦੇ ਹੋਏ ਨੀਲੂ ਕਹਿੰਦੀ ਹੈ, ''ਅਲੀ ਸਰ ਆਪਣੀਆਂ ਕਮਰਸ਼ੀਅਲ ਫਿਲਮਾਂ ਲਈ ਜਾਣੇ ਜਾਂਦੇ ਹਨ, ਮੇਰੇ ਹਿਸਾਬ ਨਾਲ ਉਹ ਬੇਹਤਰੀਨ ਡਾਇਰੈਕਟਰ ਹਨ। ਭਾਵੇਂ ਕਮਰਸ਼ੀਅਲ ਫ਼ਿਲਮਾਂ ਹੋਣ ਜਾਂ ਅਸਲੀਅਤ ਨਾਲ ਜੁੜੀਆਂ ਫ਼ਿਲਮਾਂ। ਅਲੀ ਜ਼ਫ਼ਰ ਬੈਸਟ ਡਾਇਰੈਕਟਰ ਹਨ।"
ਦੱਸ ਦੇਈਏ ਕਿ ਨੀਲੂ ਕੋਹਲੀ 'ਛੋਟੀ ਸਰਦਾਰਨੀ', 'ਮੈਡਮ ਸਰ', 'ਯੇ ਝੁਕੀ ਝੁਕੀ ਸੀ ਨਜ਼ਰ' ਵਰਗੇ ਟੀਵੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ ਅਤੇ 'ਮਨਮਰਜ਼ੀਆਂ', 'ਰਨ', 'ਦਿਲ ਕੀ ਕਰੇ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਉਹ ਜੋਗੀ ਫ਼ਿਲਮ ਨਾਲ ਓਟੀਟੀ ਤੇ ਡੈਬਿਊ ਕਰਨ ਜਾ ਰਹੀ ਹੈ।