ਨੀਰੂ ਬਾਜਵਾ 150 ਕਰੋੜ ਜਾਇਦਾਦ ਦੀ ਮਾਲਕਣ, ਕੈਨੇਡਾ `ਚ ਆਲੀਸ਼ਾਨ ਬੰਗਲਾ, ਮਹਿੰਗੀ ਕਾਰਾਂ, ਸ਼ਾਹੀ ਜ਼ਿੰਦਗੀ ਜਿਉਂਦੀ ਹੈ ਅਦਾਕਾਰਾ
Neeru Bajwa: ਨੀਰੂ ਬਾਜਵਾ ਦਾ ਇੰਡੀਆ `ਚ ਆਲੀਸ਼ਾਨ ਘਰ ਹੈ, ਪਰ ੳੇੁਹ ਆਪਣੇ ਪਰਿਵਾਰ ਨਾਲ ਕੈਨੇਡਾ `ਚ ਸੈਟਲ ਹੈ। ਕੈਨੇਡਾ `ਚ ਨੀਰੂ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ `ਚ ਹੈ।
![ਨੀਰੂ ਬਾਜਵਾ 150 ਕਰੋੜ ਜਾਇਦਾਦ ਦੀ ਮਾਲਕਣ, ਕੈਨੇਡਾ `ਚ ਆਲੀਸ਼ਾਨ ਬੰਗਲਾ, ਮਹਿੰਗੀ ਕਾਰਾਂ, ਸ਼ਾਹੀ ਜ਼ਿੰਦਗੀ ਜਿਉਂਦੀ ਹੈ ਅਦਾਕਾਰਾ neeru bajwa net worth punjabi actress neeru bajwa lives luxurious life know all about her ਨੀਰੂ ਬਾਜਵਾ 150 ਕਰੋੜ ਜਾਇਦਾਦ ਦੀ ਮਾਲਕਣ, ਕੈਨੇਡਾ `ਚ ਆਲੀਸ਼ਾਨ ਬੰਗਲਾ, ਮਹਿੰਗੀ ਕਾਰਾਂ, ਸ਼ਾਹੀ ਜ਼ਿੰਦਗੀ ਜਿਉਂਦੀ ਹੈ ਅਦਾਕਾਰਾ](https://feeds.abplive.com/onecms/images/uploaded-images/2022/09/29/d087e72663165ffa18e3ca5303d59a081664437983653469_original.jpg?impolicy=abp_cdn&imwidth=1200&height=675)
Neeru Bajwa Net Worth: ਅਦਾਕਾਰਾ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਨ੍ਹਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ। ਨੀਰੂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪੰਜਾਬੀ ਇੰਡਸਟਰੀ ਦੀ ਜਾਨ ਨੀਰੂ ਬਾਜਵਾ ਨੇ ਬਾਲੀਵੁੱਡ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਨੀਰੂ ਦੀ ਬਾਲੀਵੁੱਡ ਫਿਲਮ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਬਾਲੀਵੁੱਡ ਤੋਂ ਬਾਅਦ ਨੀਰੂ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਟੀਵੀ ਸ਼ੋਅਜ਼ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ, ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ ਅਤੇ ਪਹਿਲੀ ਫਿਲਮ ਨਾਲ ਹੀ ਛਾ ਗਈ।
42 ਸਾਲਾ ਨੀਰੂ ਬਾਜਵਾ ਦਾ ਵਿਆਹ ਹੈਰੀ ਜਵੰਧਾ ਨਾਲ ਹੋਇਆ ਹੈ ਅਤੇ ਉਨ੍ਹਾਂ ਦੀਆਂ ਤਿੰਨ ਕੁੜੀਆਂ ਹਨ। ਨੀਰੂ ਬਾਜਵਾ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ `ਤੇ ਇੰਡਸਟਰੀ `ਚ ਜਗ੍ਹਾ ਬਣਾਈ ਹੈ। ਨੀਰੂ ਬਾਜਵਾ ਕੈਨੇਡਾ ਦੀ ਜੰਮਪਲ ਹੈ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਕੈਨੇਡਾ `ਚ ਹੀ ਰਹਿੰਦੀ ਹੈ।
ਨੀਰੂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਅਸਲੀ ਨਾਮ ਅਰਸ਼ਵੀਰ ਕੌਰ ਬਾਜਵਾ ਹੈ। ਨੀਰੂ ਨੂੰ ਬਚਪਨ ਤੋਂ ਹੀ ਅਭਿਨੇਤਰੀ ਬਣਨ ਦਾ ਸ਼ੌਕ ਸੀ।ਉਨ੍ਹਾਂ ਨੇ ਫਿਲਮ 'ਮੈਂ ਸੋਲ੍ਹ ਬਰਸ ਕੀ' ਨਾਲ ਅਦਾਕਾਰੀ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਅਤੇ ਅੱਜ ਉਹ ਪੰਜਾਬੀ ਸਿਨੇਮਾ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ।
View this post on Instagram
ਭਾਰਤ ਤੇ ਕੈਨੇਡਾ `ਚ ਆਲੀਸ਼ਾਨ ਘਰ
ਨੀਰੂ ਬਾਜਵਾ ਦਾ ਇੰਡੀਆ `ਚ ਆਲੀਸ਼ਾਨ ਘਰ ਹੈ, ਪਰ ੳੇੁਹ ਆਪਣੇ ਪਰਿਵਾਰ ਨਾਲ ਕੈਨੇਡਾ `ਚ ਸੈਟਲ ਹੈ। ਕੈਨੇਡਾ `ਚ ਨੀਰੂ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ `ਚ ਹੈ।
ਮਹਿੰਗੀਆਂ ਕਾਰਾਂ ਦੀ ਸ਼ੌਕੀਨ
ਨੀਰੂ ਬਾਜਵਾ ਨੂੰ ਮਹਿੰਗੀਆਂ ਕਾਰਾਂ ਦਾ ਕਾਫ਼ੀ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ `ਚ ਮਰਸਡੀਜ਼, ਬੈਐਮਡਬਲਿਊ, ਰੇਂਜ ਰੋਵਰ ਵਰਗੀਆਂ ਜ਼ਬਰਦਸਤ ਕਾਰਾਂ ਹਨ।
150 ਕਰੋੜ ਜਾਇਦਾਦ ਦੀ ਮਾਲਕਣ
ਨੀਰੂ ਬਾਜਵਾ ਦੀ ਨੈੱਟ ਵਰਥ ਯਾਨਿ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨਿ 150 ਕਰੋੜ ਤੋਂ ਵੀ ਵੱਧ ਹੈ। ਰਿਪੋਰਟ ਦੇ ਮੁਤਾਬਕ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਹ ਇੱਕ ਫ਼ਿਲਮ ਕਰਨ ਲਈ 70 ਲੱਖ ਫ਼ੀਸ ਚਾਰਜ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)