Shayar Trailer: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦਾ ਟਰੇਲਰ ਰਿਲੀਜ਼, ਦੇਖ ਹੋ ਜਾਓਗੇ ਇਮੋਸ਼ਨਲ, ਦੇਬੀ ਮਕਸੂਸਪੁਰੀ ਦਾ ਵੀ ਹੈ ਖਾਸ ਕਿਰਦਾਰ
Neeru Bajwa New Film: ਫਿਲਮ ਦਾ ਟਰੇਲਰ ਸੱਤੇ ਤੇ ਸੀਰੋ ਯਾਨਿ ਸਰਤਾਜ ਤੇ ਨੀਰੂ ਦੇ ਆਲੇ ਦੁਆਲੇ ਘੁੰਮਦਾ ਹੈ। ਟਰੇਲਰ ਦੀ ਸ਼ੁਰੂਆਤ ਸਤਿੰਦਰ ਸਰਤਾਜ ਤੋਂ ਹੁੰਦੀ ਹੈ। ਸਰਤਾਜ ਗਾਇਕ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
Neeru Bajwa Satinder Sartaaj Film Shayar Trailer Out Now: ਪੰਜਾਬੀ ਅਦਾਕਾਰ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਛਾਉਣ ਲਈ ਤਿਆਰ ਹੈ। ਦੋਵਾਂ ਦੀ ਜੋੜੀ ਨੂੰ ਸਾਲ 2023 'ਚ ਆਈ ਫਿਲਮ 'ਕਲ ਿਜੋਟਾ' 'ਚ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਵੇਂ 'ਸ਼ਾਇਰ' ਫਿਲਮ ;ਚ ਰੋਮਾਂਸ ਕਰਦੇ ਨਜ਼ਰ ਆਉਣਗੇ। ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਗਿਆ ਹੈ।
ਇਹ ਵੀ ਪੜ੍ਹੋ: 'ਭਾਬੀ ਜੀ ਘਰ ਪਰ ਹੈ' ਦੇ ਐਕਟਰ ਨਾਲ 13 ਦੀ ਉਮਰ 'ਚ ਹੋਇਆ ਗੰਦਾ ਕੰਮ, ਬੋਲਿਆ- 'ਉਸ ਨੇ ਮੇਰੇ ਨਾਲ...'
ਫਿਲਮ ਦਾ ਟਰੇਲਰ ਸੱਤੇ ਤੇ ਸੀਰੋ ਯਾਨਿ ਸਰਤਾਜ ਤੇ ਨੀਰੂ ਦੇ ਆਲੇ ਦੁਆਲੇ ਘੁੰਮਦਾ ਹੈ। ਟਰੇਲਰ ਦੀ ਸ਼ੁਰੂਆਤ ਸਤਿੰਦਰ ਸਰਤਾਜ ਤੋਂ ਹੁੰਦੀ ਹੈ। ਸਰਤਾਜ ਗਾਇਕ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਦੇ ਸੁਰ ਸਹੀ ਨਹੀਂ ਲੱਗਦੇ ਤਾਂ ਸਭ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਇਸ ਦਰਮਿਆਨ ਸੱਤੇ ਦੀ ਮੁਲਾਕਾਤ ਸੀਰੋ ਨਾਲ ਹੁੰਦੀ ਹੈ ਤੇ ਉਹ ਸੀਰੋ ਦੇ ਪਿਆਰ 'ਚ ਦੀਵਾਨਾ ਹੋ ਜਾਂਦਾ ਹੈ। ਸੀਰੋ ਕਹਿੰਦੀ ਹੈ ਕਿ ਉਸ ਨੂੰ ਸ਼ਾਇਰ ਪਸੰਦ ਹਨ, ਇਸ ਤੋਂ ਬਾਅਦ ਸੱਤਾ ਸ਼ਾਇਰ ਬਣਨ ਲਈ ਦਿਨ ਰਾਤ ਮੇਹਨਤ ਕਰਦਾ ਹੈ। ਇਸ ਦਰਮਿਆਨ ਕੁੱਝ ਅਜਿਹਾ ਹੁੰਦਾ ਹੈ ਕਿ ਸੱਤਾ ਤੇ ਸੀਰੋ ਦੋਵੇਂ ਵੱਖ ਹੋ ਜਾਂਦੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ 'ਚ ਲੈਜੇਂਡਰੀ ਪੰਜਾਬੀ ਗਾਇਕ ਦੇਬੀ ਮਕਸੂਰਪੁਰੀ ਦਾ ਵੀ ਖਾਸ ਕਿਰਦਾਰ ਹੈ। ਉਨ੍ਹਾਂ ਦਾ ਕੀ ਕਿਰਦਾਰ ਹੈ, ਇਹ ਜਾਨਣ ਲਈ ਦੇਖੋ ਟਰੇਲਰ:
View this post on Instagram
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਦੋਵਾਂ ਦੀ ਇਕੱਠੇ ਇਹ ਦੂਜੀ ਫਿਲਮ ਹੈ। ਫਿਲਮ ਦੇ ਗਾਣਿਆਂ ਨੂੰ ਪਹਿਲਾਂ ਹੀ ਕਾਫੀ ਪਿਆਰ ਮਿਲ ਰਿਹਾ ਹੈ ਤੇ ਹੁਣ ਟਰੇਲਰ ਨੇ ਵੀ ਦਿਲ ਜਿੱਤ ਲਿਆ ਹੈ। ਦੱਸ ਦਈਏ ਕਿ ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।