Article 295 Film: ਪੰਜਾਬੀ ਫ਼ਿਲਮ 'ਆਰਟੀਕਲ 295' ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼
Article 295: ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ਿਲਮ ਹੈ `ਆਰਟੀਕਲ 295`। ਇਸ ਫ਼ਿਲਮ ਦੀ ਪਹਿਲੀ ਝਲਕ ਯਾਨਿ ਫ਼ਰਸਟ ਲੁੱਕ ਪੋਸਟਰ ਵੀ ਸਾਹਮਣੇ ਆ ਗਿਆ ਹੈ।
Article 295 Punjabi Film: ਪੰਜਾਬੀ ਫ਼ਿਲਮ ਇੰਡਸਟਰੀ ਲਈ ਸਾਲ 2022 ਭਾਗਾਂ ਵਾਲਾ ਚੜ੍ਹਿਆ ਹੈ। ਖਾਸ ਕਰਕੇ ਅਗਸਤ, ਸਤੰਬਰ ਤੇ ਅਕਤੂਬਰ `ਚ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਦੀ ਝੜੀ ਲੱਗ ਰਹੀ ਹੈ। ਇਸ ਦੌਰਾਨ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ਿਲਮ ਹੈ `ਆਰਟੀਕਲ 295`। ਇਸ ਫ਼ਿਲਮ ਦੀ ਪਹਿਲੀ ਝਲਕ ਯਾਨਿ ਫ਼ਰਸਟ ਲੁੱਕ ਪੋਸਟਰ ਵੀ ਸਾਹਮਣੇ ਆ ਗਿਆ ਹੈ।
ਆਰਟੀਕਲ 295 ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਾਫ਼ੌ ਸੁਰਖੀਆਂ ;ਚ ਰਿਹਾ ਸੀ। ਇਸ ਦੇ ਨਾਲ ਨਾਲ ਸਿੱਧੂ ਦਾ ਗੀਤ 295 ਵੀ ਜ਼ਬਰਦਸਤ ਹਿੱਟ ਹੈ। ਇਹ ਗੀਤ ਹਾਲੇ ਤੱਕ ਵੀ ਯੂਟਿਊਬ ਤੇ ਮਿਊਜ਼ਿਕ ਲਈ ਟਰੈਂਡ ਕਰ ਰਿਹਾ ਹੈ। ਅਜਿਹੇ `ਚ ਇਸ ਨਾਂ ਦੀ ਫ਼ਿਲਮ ਵੀ ਹੁਣ ਜਲਦ ਹੀ ਆ ਰਹੀ ਹੈ। ਦਰਸ਼ਕ ਇਸ ਫ਼ਿਲਮ ਨੂੰ ਦੇਖਣ ਲਈ ਕਾਫ਼ੀ ਐਕਸਾਇਟਡ (ਉਤਸ਼ਾਹਤ) ਨਜ਼ਰ ਆ ਰਹੇ ਹਨ।
View this post on Instagram
ਫ਼ਿਲਮ ਦਾ ਪੋਸਟਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਫ਼ਿਲਮ ਸੁਰਜੀਤ ਮੂਵੀਜ਼ ਦੇ ਬੈਨਰ ਹੇਠ ਬਣੀ ਹੈ। ਇਸ ਦਾ ਸਕ੍ਰੀਨਪਲੇ ਤੇ ਡਾਇਲੌਗ ਨਾਸਿਰ ਅਦੀਬ ਨੇ ਲਿਖੇ ਹਨ। ਫ਼ਿਲਮ ਦੇ ਗੀਤ ਅਲਤਾਫ਼ ਬਾਜਵਾ ਤੇ ਮਰਹੂਮ ਖਵਾਜਾ ਪਰਵੇਜ਼ ਨੇ ਲਿਖੇ ਹਨ। ਇਸ ਦੇ ਨਾਲ ਹੀ ਫ਼ਿਲਮ ਨੂੰ ਇਕਬਾਲ ਸਿੰਘ ਢਿੱਲੋਂ ਨੇ ਡਾਇਰੈਕਟ ਕੀਤਾ ਹੈ।
ਰਿਲੀਜ਼ ਡੇਟ ਦਾ ਨਹੀਂ ਕੀਤਾ ਗਿਆ ਖੁਲਾਸਾ
ਫ਼ਿਲਹਾਲ ਆਰਟੀਕਲ 295 ਦਾ ਫ਼ਰਸਟ ਲੁੱਕ ਪੋਸਟਰ ਹੀ ਸਾਹਮਣੇ ਆਇਆ ਹੈ। ਇਸ ਦੀ ਰਿਲੀਜ਼ ਡੇਟ ਦਾ ਅਧਿਕਾਰਤ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਸਟਾਰ ਕਾਸਟ ;`ਤੇ ਵੀ ਸਸਪੈਂਸ ਬਰਕਰਾਰ ਰੱਖਿਆ ਗਿਆ ਹੈ। ਫ਼ਿਲਮ ਦੇ ਪੋਸਟਰ ਬਾਰੇ ਇੱਕ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਦੇ ਪੋਸਟਰ `ਤੇ ਲਿਖਿਆ ਗਿਆ ਹੈ: "ਚੜ੍ਹਦਾ ਪੰਜਾਬ ਤੇ ਲਹਿੰਦੇ ਪੰਜਾਬ ਦੀ ਸਾਂਝੀ ਕੋਸ਼ਿਸ਼।"
ਕੀ ਹੈ ਆਰਟੀਕਲ 295?
ਭਾਰਤੀ ਦੰਡ ਸੰਹਿਤਾ ਦੇ ਆਰਟੀਕਲ 295 ਦੇ ਮੁਤਾਬਕ ਕਿਸੇ ਵੀ ਧਰਮ ਦੀ ਨਿੰਦਾ ਕਰਨਾ, ਉਸ ਬਾਰੇ ਅਪਸ਼ਬਦਾਂ ਦਾ ਇਸਤੇਮਾਲ ਕਰਨਾ। ਕਿਸੇ ਦੀ ਧਾਰਮਿਕ ਭਾਵਨਾ ਨੂੰ ਸੱਟ ਪਹੁੰਚਾਉਣਾ ਜਾਂ ਕਿਸੇ ਧਾਰਮਿਕ ਜਗ੍ਹਾ ਬਾਰੇ ਅਪਮਾਨਜਨਕ ਟਿੱਪਣੀ ਕਰਨਾ। ਇਹ ਸਾਰੇ ਗੁਨਾਹ ਆਰਟੀਕਲ 295 ਦੇ ਅੰਦਰ ਆਉਂਦੇ ਹਨ। ਇਸ ਆਰਟੀਕਲ ਦੀ ਉਲੰਘਣਾ ਕਰਨ ;ਤੇ ਮੁਜਰਮ ਲਈ 2 ਸਾਲ ਦੀ ਸਜ਼ਾ ਦਾ ਕਾਨੂੰਨ ਹੈ। ਇਹ ਸਜ਼ਾ ਬਿਨਾਂ ਜੁਰਮਾਨੇ ਦੇ ਜਾਂ ਜੁਰਮਾਨੇ ਦੇ ਨਾਲ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਆਰਟੀਕਲ 295 ਦੇ ਤਹਿਤ ਜ਼ਮਾਨਤ ਮਿਲਣ ਦਾ ਕੋਈ ਪ੍ਰਾਵਧਾਨ ਨਹੀਂ ਹੈ। ਯਾਨਿ ਕਿ ਇਹ ਇੱਕ ਗ਼ੈਰ ਜ਼ਮਾਨਤੀ ਜੁਰਮ ਹੈ।