ਫ਼ਿਲਮ `ਬੈਚ 2013` ਤੇ `ਤੇਰੀ ਮੇਰੀ ਗੱਲ ਬਣ ਗਈ` ਹੋਈਆਂ ਰਿਲੀਜ਼, ਜਾਣੋ ਦਰਸ਼ਕਾਂ ਨੇ ਫ਼ਿਲਮ ਨੂੰ ਕਿੰਨਾ ਕੀਤਾ ਪਸੰਦ
ਸਤੰਬਰ ਮਹੀਨੇ `ਚ ਪੰਜਾਬੀ ਸਿਨੇਮਾ ਦੇ ਇਤਿਹਾਸ `ਚ ਸਭ ਤੋਂ ਵੱਧ ਫ਼ਿਲਮਾਂ ਰਿਲੀਜ਼ ਹੋਈਆਂ। ਗੱਲ ਕਰੀਏ ਅੱਜ ਯਾਨਿ 9 ਸਤੰਬਰ ਦੀ ਤਾਂ 2 ਫ਼ਿਲਮਾਂ ਨੇ ਇਕੱਠੇ ਸਿਲਵਰ ਸਕ੍ਰੀਨ ਤੇ ਦਸਤਕ ਦਿੱਤੀ ਹੈ। ਫ਼ਿਲਮਾਂ ਹਨ `ਬੈਚ 2013` ਤੇ `ਤੇਰੀ ਮੇਰੀ ਗੱਲ ਬਣ ਗਈ`
New Punjabi Film 2022: ਪੰਜਾਬੀ ਸਿਨੇਮਾ ਲਈ ਸਾਲ 2022 ਵਧੀਆ ਚੜ੍ਹਿਆ ਹੈ। ਇੱਕ ਤੋਂ ਬਾਅਦ ਇੱਕ ਕਰਕੇ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਖਾਸ ਕਰਕੇ ਸਤੰਬਰ ਮਹੀਨੇ `ਚ ਪੰਜਾਬੀ ਸਿਨੇਮਾ ਦੇ ਇਤਿਹਾਸ `ਚ ਸਭ ਤੋਂ ਵੱਧ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਗੱਲ ਕਰੀਏ ਅੱਜ ਯਾਨਿ 9 ਸਤੰਬਰ ਦੀ ਤਾਂ 2 ਫ਼ਿਲਮਾਂ ਨੇ ਇਕੱਠੇ ਸਿਲਵਰ ਸਕ੍ਰੀਨ ਤੇ ਦਸਤਕ ਦਿੱਤੀ ਹੈ। ਫ਼ਿਲਮਾਂ ਹਨ `ਬੈਚ 2013` ਤੇ `ਤੇਰੀ ਮੇਰੀ ਗੱਲ ਬਣ ਗਈ`।
ਬੈਚ 2013 ਬਾਰੇ ਗੱਲ ਕੀਤੀ ਜਾਏ ਤਾਂ ਇਸ ਨੂੰ ਇੱਕ ਪ੍ਰੇਰਨਾਤਮਕ ਫ਼ਿਲਮ ਵੀ ਕਿਹਾ ਜਾ ਸਕਦਾ ਹੈ। ਇਸ ਫ਼ਿਲਮ `ਚ ਹਰਦੀਪ ਗਰੇਵਾਲ ਲੀਡ ਰੋਲ `ਚ ਨਜ਼ਰ ਆ ਰਹੇ ਹਨ। ਹਸ਼ਨੀਨ ਚੌਹਾਨ ਇਸ ਫ਼ਿਲਮ `ਚ ਗਰੇਵਾਲ ਨਾਲ ਲੀਡ ਰੋਲ ਨਿਭਾਉਂਦੇ ਨਜ਼ਰ ਆ ਰਹੀ ਹੈ।
View this post on Instagram
ਦੂਜੇ ਪਾਸੇ `ਤੇਰੀ ਮੇਰੀ ਗੱਲ ਬਣ ਗਈ` ਫ਼ਿਲਮ ਇੱਕ ਰੋਮਾਂਟਿਕ ਕਾਮੇਡੀ ਹੈ, ਜਿਸ ਵਿੱਚ ਰੁਬੀਨਾ ਬਾਜਵਾ ਤੇ ਅਖਿਲ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪ੍ਰੀਤੀ ਸੱਪਰੂ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਪ੍ਰੀਤੀ ਸੱਪਰੂ ਗੁੱਗੂ ਗਿੱਲ ਦੇ ਨਾਲ ਜੋੜੀ ਬਣਾਉਂਦੀ ਨਜ਼ਰ ਆ ਰਹੀ ਹੈ। ਦਸ ਦਈਏ ਕਿ ਰੁਬੀਨਾ ਬਾਜਵਾ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਛੋਟੀ ਭੈਣ ਹੈ। ਨੀਰੂ ਬਾਜਵਾ ਨੇ ਆਪਣੀ ਭੈਣ ਦੀ ਫ਼ਿਲਮ ਨੂੰ ਖੂਬ ਪ੍ਰਮੋਟ ਕੀਤਾ ਹੈ। ਇਸ ਦੇ ਨਾਲ ਨਾਲ ਗਾਇਕ ਅਖਿਲ ਦੀ ਇਹ ਪਹਿਲੀ ਫ਼ਿਲਮ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਫ਼ਿਲਮਾਂ `ਬੈਚ 2013` ਤੇ `ਤੇਰੀ ਮੇਰੀ ਗੱਲ ਬਣ ਗਈ` ਇੱਕੋ ਦਿਨ ਰਿਲੀਜ਼ ਹੋਈਆਂ ਹਨ। ਹੁਣ ਦੇਖਣਾ ਇਹ ਹੈ ਕਿ ਫ਼ਿਲਮਾਂ ਨੂੰ ਦਰਸ਼ਕਾਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ।