ਸਾਰਾ ਗੁਰਪਾਲ ਦੀ ਫਿਲਮ 'ਗੁਰਮੁੱਖ' ਦੀ ਨਵੀਂ ਰਿਲੀਜ਼ਿੰਗ ਡੇਟ ਆਈ ਸਾਹਮਣੇ
ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਦੀ ਲੀਡ ਡੈਬਿਊ ਫਿਲਮ 'ਗੁਰਮੁਖ' ਕਰੀਬ ਕਰੀਬ ਇੱਕ ਸਾਲ ਤੋਂ ਬਣ ਕੇ ਤਿਆਰ ਹੈ। ਪਿਛਲੇ ਸਾਲ ਦੇ ਲੌਕਡਾਊਨ ਦੇ ਕਰਕੇ ਇਹ ਫਿਲਮ ਸਾਲ 2020 ਵਿਚ ਰਿਲੀਜ਼ ਨਹੀਂ ਹੋ ਪਾਈ। ਸਾਰਾ ਗੁਰਪਲ ਨੇ ਹੁਣ ਫਿਲਮ 'ਗੁਰਮੁਖ' ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ ਜਿਸ ਵਿੱਚ ਫਿਲਮ ਦੀ ਰਿਲੀਜ਼ਿੰਗ ਦੀ ਨਵੀਂ ਤਾਰੀਕ ਦੱਸੀ ਹੈ।
ਚੰਡੀਗੜ੍ਹ: ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਦੀ ਲੀਡ ਡੈਬਿਊ ਫਿਲਮ 'ਗੁਰਮੁਖ' ਕਰੀਬ ਕਰੀਬ ਇੱਕ ਸਾਲ ਤੋਂ ਬਣ ਕੇ ਤਿਆਰ ਹੈ। ਪਿਛਲੇ ਸਾਲ ਦੇ ਲੌਕਡਾਊਨ ਦੇ ਕਰਕੇ ਇਹ ਫਿਲਮ ਸਾਲ 2020 ਵਿਚ ਰਿਲੀਜ਼ ਨਹੀਂ ਹੋ ਪਾਈ। ਸਾਰਾ ਗੁਰਪਲ ਨੇ ਹੁਣ ਫਿਲਮ 'ਗੁਰਮੁਖ' ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ ਜਿਸ ਵਿੱਚ ਫਿਲਮ ਦੀ ਰਿਲੀਜ਼ਿੰਗ ਦੀ ਨਵੀਂ ਤਾਰੀਕ ਦੱਸੀ ਹੈ।
ਫਿਲਮ 'ਗੁਰਮੁਖ' 27 ਅਗਸਤ 2021 ਨੂੰ ਵਰਲਡਵਾਈਡ ਰਿਲੀਜ਼ ਹੋਵੇਗੀ। ਪੋਸਟਰ ਨੂੰ ਸ਼ੇਅਰ ਕਰ ਸਾਰਾ ਨੇ ਲਿਖਿਆ ਫਿਲਮ 'ਗੁਰਮੁਖ' ਦੀ ਰਿਲੀਜ਼ ਡੇਟ ਅਨਾਊਂਸ ਕਰ ਰਹੇ ਹਾਂ। ਫਿਲਮ 'ਗੁਰਮੁਖ' ਵਿੱਚ ਅਦਾਕਾਰ ਕੁਲਜਿੰਦਰ ਸਿੱਧੂ ਤੇ ਅਦਾਕਾਰਾ ਸਾਰਾ ਗੁਰਪਾਲ ਲੀਡ ਕਿਰਦਾਰ ਵਿੱਚ ਹੋਣਗੇ।
“ਗੁਰਮੁਖ - ਦ ਵਿਟਨੇਸ” 27 ਅਗਸਤ 2021 ਨੂੰ ਦੁਨੀਆ ਭਰ ਦੀਆਂ ਸਕ੍ਰੀਨਾਂ ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਰਾਣਾ ਆਹਲੂਵਾਲੀਆ ਦੁਆਰਾ ਪਰਜੈਂਟ ਕੀਤਾ ਗਿਆ ਹੈ ਤੇ ਪਾਲੀ ਭੁਪਿੰਦਰ ਸਿੰਘ ਨੇ ਖੁਦ ਫਿਲਮ ਦੀ ਸਕ੍ਰਿਪਟ ਤੇ ਡਾਇਰੈਕਸ਼ਨ ਦਾ ਕੰਮ ਕੀਤਾ ਹੈ। ਫਿਲਮ ਦੇ ਪੋਸਟਰ ਵਿੱਚ ਕੜਾ ਪਹਿਨੀ ਇੱਕ ਗੁੱਟ ਨਜ਼ਰ ਆਉਂਦਾ ਹੈ। ਸ਼ੇਅਰ ਕੀਤੇ ਪੋਸਟਰ ਦੀ ਸ਼ੁਰੂਆਤ ਵਿਚ ਲਿਖਿਆ ਹੈ ''ਪੱਗ ਸਿਰਫ 7 ਮੀਟਰ ਦਾ ਕੱਪੜਾ ਨਹੀਂ, ਇੱਕ ਜਿੰਮੇਵਾਰੀ ਹੈ।
ਲੌਕਡਾਊਨ ਤੋਂ ਬਾਅਦ ਸਾਲ 2021 ਪੰਜਾਬੀ ਫ਼ਿਲਮਾਂ ਲਈ ਕੁਝ ਠੀਕ ਲੱਗਦਾ ਹੈ। ਬਹੁਤ ਸਾਰੇ ਪ੍ਰੋਜੈਕਟਸ ਦੀ ਅਨਾਊਸਮੈਂਟ ਬੈਕ ਟੁ ਬੈਕ ਹੋ ਰਹੀ ਹੈ ਤੇ ਇਹ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦਰਸ਼ਕਾਂ ਦੀ ਨਜ਼ਰ ਹੈ ਕਿ ਇਸ ਸਾਲ ਦਰਸ਼ਕਾਂ ਲਈ ਇੰਡਸਟਰੀ ਦੇ ਪਿਟਾਰੇ ਵਿੱਚ ਕੀ ਕੀ ਹੈ। 2020 ਨੇ ਲੋਕਾਂ ਨੂੰ ਬਹੁਤ ਬੇਚੈਨ ਕੀਤਾ ਹੈ ਤੇ ਇਸ ਲਈ, 2021 ਫ਼ਿਲਮਾਂ ਦਾ ਇੰਤਜ਼ਾਰ ਵੀ ਬੇਸਬਰੀ ਨਾਲ ਹੋ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :