(Source: ECI/ABP News)
Tion Wayne: ਨਾਈਜੀਰੀਅਨ ਮੂਲ ਦਾ ਕਲਾਕਾਰ ਟੀਓਨ ਵੇਨ ਪਹੁੰਚਿਆ ਮੂਸਾ ਪਿੰਡ, ਬਲਕੌਰ ਸਿੰਘ ਨਾਲ ਟਰੈਕਟਰ ਦੀ ਸਵਾਰੀ ਕਰਦਾ ਆਇਆ ਨਜ਼ਰ
Tian Wayne At Moose Village: ਸਿੱਧੂ ਮੂਸੇਵਾਲਾ ਨਾਲ ਪਹਿਲਾਂ ਵੀ 'ਸੈਲੀਬ੍ਰਿਟੀ ਕਿੱਲਰ' ਗਾਣੇ ਵਿੱਚ ਕੰਮ ਕਰ ਚੁੱਕੇ ਨਾਈਜੀਰੀਅਨ ਮੂਲ ਦੇ ਕਲਾਕਾਰ ਟੀਓਨ ਵੇਨ (Tion Wayne) ਵੱਲੋਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪਿੰਡ ਮੂਸਾ ਵਿੱਚ ਕੀਤੀ ਗਈ
![Tion Wayne: ਨਾਈਜੀਰੀਅਨ ਮੂਲ ਦਾ ਕਲਾਕਾਰ ਟੀਓਨ ਵੇਨ ਪਹੁੰਚਿਆ ਮੂਸਾ ਪਿੰਡ, ਬਲਕੌਰ ਸਿੰਘ ਨਾਲ ਟਰੈਕਟਰ ਦੀ ਸਵਾਰੀ ਕਰਦਾ ਆਇਆ ਨਜ਼ਰ nigerian singer tion wyane arrives at moose village shoots for his song meets moose wala father balkaur singh Tion Wayne: ਨਾਈਜੀਰੀਅਨ ਮੂਲ ਦਾ ਕਲਾਕਾਰ ਟੀਓਨ ਵੇਨ ਪਹੁੰਚਿਆ ਮੂਸਾ ਪਿੰਡ, ਬਲਕੌਰ ਸਿੰਘ ਨਾਲ ਟਰੈਕਟਰ ਦੀ ਸਵਾਰੀ ਕਰਦਾ ਆਇਆ ਨਜ਼ਰ](https://feeds.abplive.com/onecms/images/uploaded-images/2023/05/02/105c9c843472a13e3a97ebfc0ac19c2b1683019722473469_original.jpg?impolicy=abp_cdn&imwidth=1200&height=675)
Nigerian Singh Tion Wyane Meets Balkaur Singh: ਸਿੱਧੂ ਮੂਸੇਵਾਲਾ ਨਾਲ ਪਹਿਲਾਂ ਵੀ 'ਸੈਲੀਬ੍ਰਿਟੀ ਕਿੱਲਰ' (Celebrity Killer Sidhu Moose Wala) ਗਾਣੇ ਵਿੱਚ ਕੰਮ ਕਰ ਚੁੱਕੇ ਨਾਈਜੀਰੀਅਨ ਮੂਲ ਦੇ ਕਲਾਕਾਰ ਟੀਓਨ ਵੇਨ (Tion Wayne) ਵੱਲੋਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪਿੰਡ ਮੂਸਾ ਵਿੱਚ ਕੀਤੀ ਗਈ, ਜਿੱਥੇ ਉਸ ਨਾਲ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਮੌਜੂਦ ਰਹੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਵੱਲੋਂ ਚਲਾਇਆ ਕਾਫਲਾ ਜਾਰੀ ਹੈ, ਨਾਲ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਹੈ।
View this post on Instagram
ਉਨ੍ਹਾਂ ਦੱਸਿਆ ਕਿ ਇਹ ਕਲਾਕਾਰ ਨਾਈਜੀਰੀਅਨ ਮੂਲ ਨਾਲ ਸਬੰਧ ਰੱਖਦਾ ਹੈ ਤੇ ਇੰਗਲੈਂਡ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੱਧੂ ਨੇ ਇਸ ਕਲਾਕਾਰ ਨਾਲ ਇੱਕ ਗੀਤ ਸ਼ੂਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਸਿੱਧੂ ਦੇ ਪਿੰਡ, ਘਰ ਅਤੇ ਖੇਤਾਂ ਨੂੰ ਆਪਣੇ ਗੀਤ ਰਾਹੀਂ ਬਾਹਰਲੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਵੀ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਹਨ। ਕਾਬਿਲੇਗ਼ੌਰ ਹੈ ਕਿ ਟੀਓਨ ਵੇਨ ਸਿੱਧੂ ਮੂਸੇਵਾਲਾ ਨਾਲ ਉਸ ਦੇ ਸੁਪਰਹਿੱਟ ਗਾਣੇ 'ਸੈਲੀਬ੍ਰਿਟੀ ਕਿੱਲਰ' 'ਚ ਨਜ਼ਰ ਆਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)