ਮੈਟ ਗਾਲਾ ਦੇ ਰੈੱਡ ਕਾਰਪੇਟ 'ਤੇ ਸੈਲੇਬਜ਼ ਨਾਲ ਕਾਕਰੋਚ ਨੇ ਵੀ ਦਿੱਤੇ ਪੋਜ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
Cockroach At Met Gala Event 2023: ਇਸ ਵਾਰ ਮੇਟ ਗਾਲਾ ਈਵੈਂਟ 2023 ਦੇ ਰੈੱਡ ਕਾਰਪੇਟ 'ਤੇ ਮਸ਼ਹੂਰ ਹਸਤੀਆਂ ਦੇ ਨਾਲ ਇੱਕ ਕਾਕਰੋਚ ਲਾਈਮਲਾਈਟ 'ਚ ਆਇਆ। ਇਸ ਕਾਕਰੋਚ ਨੂੰ ਇਕ ਫੋਟੋਗ੍ਰਾਫਰ ਨੇ ਗਾਲਾ ਕਾਰਪੇਟ 'ਤੇ ਆਪਣੇ ਕੈਮਰੇ 'ਚ ਕੈਦ ਕਰ ਲਿਆ
Cockroach At Met Gala 2023: ਸਾਲ ਦਾ ਸਭ ਤੋਂ ਵੱਡਾ ਫੈਸ਼ਨ ਈਵੈਂਟ, ਮੇਟ ਗਾਲਾ 2023 (Met Gala 2023) ਨਿਊਯਾਰਕ ਸਿਟੀ ਵਿੱਚ ਸ਼ੁਰੂ ਹੋ ਗਿਆ ਹੈ। ਇਸ ਈਵੈਂਟ 'ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨੇ ਰੈੱਡ ਕਾਰਪੇਟ 'ਤੇ ਖੂਬ ਪੋਜ਼ ਦਿੱਤੇ। ਇਸ ਸਾਲ, ਆਲੀਆ ਭੱਟ ਤੋਂ ਲੈ ਕੇ ਪ੍ਰਿਯੰਕਾ ਚੋਪੜਾ, ਇਸ਼ਾਨਾ ਅਬਾਨੀ ਅਤੇ ਨਤਾਸ਼ਾ ਪੂਨਾਵਾਲਾ ਤੱਕ, ਦੇਸੀ ਸੈਲੇਬਸ ਨੇ ਵੀ ਇਸ ਈਵੈਂਟ 'ਚ ਸ਼ਿਰਕਤ ਕੀਤੀ। ਇਸ ਦੌਰਾਨ ਰੈੱਡ ਕਾਰਪੇਟ 'ਤੇ ਇਕ ਅਜਿਹਾ ਮਹਿਮਾਨ ਵੀ ਕੈਮਰੇ 'ਚ ਕੈਦ ਹੋ ਗਿਆ ਜੋ ਬਿਨ ਬੁਲਾਇਆ ਮਹਿਮਾਨ ਸੀ ਅਤੇ ਇਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਇਹ ਵੀ ਪੜ੍ਹੋ: ਗਾਇਕ ਵੀਤ ਬਲਜੀਤ ਮਾਂ 'ਤੇ ਗਾਣਾ ਗਾਉਂਦਿਆਂ ਹੋਏ ਭਾਵੁਕ, ਤੁਹਾਡਾ ਦਿਲ ਜਿੱਤ ਲਵੇਗੀ ਇਹ ਵੀਡੀਓ
ਮੇਟ ਗਾਲਾ ਕਾਰਪੇਟ 'ਤੇ ਮਿਲੇ ਕਾਕਰੋਚ ਦਾ ਵੀਡੀਓ ਵਾਇਰਲ
ਗ੍ਰੈਂਡ ਈਵੈਂਟ ਵਿੱਚ ਫੋਟੋਗ੍ਰਾਫ਼ਰਾਂ ਲਈ ਰੈੱਡ ਕਾਰਪੇਟ 'ਤੇ ਆਪਣੇ ਡਿਜ਼ਾਈਨਰ ਪਹਿਰਾਵੇ ਵਿੱਚ ਪੋਜ਼ ਦਿੰਦੇ ਸੈਲੇਬਸ ਦੇ ਵਿਚਕਾਰ ਇੱਕ ਕਾਕਰੋਚ ਵੀ ਘੁੰਮਦਾ ਦੇਖਿਆ ਗਿਆ। ਗਾਲਾ ਈਵੈਂਟ ਦੇ ਰੇਟ ਕਾਰਪੇਟ 'ਤੇ ਕਾਕਰੋਚ ਨੂੰ ਕੈਮਰੇ 'ਚ ਕੈਦ ਕਰਨ ਵਾਲੇ ਫੋਟੋਗ੍ਰਾਫਰ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਵੈਰਾਇਟੀ ਨੇ ਸ਼ੇਅਰ ਕੀਤਾ ਹੈ।
A cockroach has arrived at the #MetGala. https://t.co/OcPy5ckhQN pic.twitter.com/4YiEPs5cIT
— Variety (@Variety) May 2, 2023
ਮੈਟ ਗਾਲਾ ਰੈੱਡ ਕਾਰਪਟ 'ਤੇ ਕਾਕਰੋਚ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਇਆ ਮੀਮਜ਼ ਦਾ ਹੜ੍ਹ
ਦੂਜੇ ਪਾਸੇ, ਗਾਲਾ ਈਵੈਂਟ ਦੇ ਰੈੱਡ ਕਾਰਪੇਟ 'ਤੇ ਦਿਖਾਈ ਦੇਣ ਵਾਲੇ ਕਾਕਰੋਚ ਦੀ ਵੀਡੀਓ ਨੂੰ ਨਾ ਸਿਰਫ ਖੂਬ ਪਸੰਦ ਕੀਤਾ ਜਾ ਰਿਹਾ ਹੈ, ਸਗੋਂ ਲੋਕ ਇਸ 'ਤੇ ਰੱਜ ਕੇ ਕਮੈਂਟ ਕਰਨ ਦੇ ਨਾਲ ਨਾਲ ਇਸ ਨੂੰ ਖੂਬ ਸ਼ੇਅਰ ਕਰ ਰਹੇ ਹਨ। ਇਸ ਕਾਕਰੋਚ ਦੀ ਵੀਡੀਓ ਨੇ ਟਵਿੱਟਰ 'ਤੇ ਮੀਮਜ਼ ਦਾ ਹੜ੍ਹ ਵੀ ਲਿਆ ਦਿੱਤਾ ਹੈ। ਦੇਖੋ ਕੁੱਝ ਮਜ਼ੇਦਾਰ ਮੀਮਜ਼:
The cockroach at #MetGala pic.twitter.com/0INMVqkSzn
— Javier (@jvrcsb) May 2, 2023
A cockroach slays on the Met Gala red carpet pic.twitter.com/eN2CdtGIIE
— Vulture (@vulture) May 2, 2023
Fabulous! pic.twitter.com/gHyBl6YbM1
— CLXV P (@PtheFool) May 2, 2023
ਕੀ ਹੈ ਇਸ ਸਾਲ ਦੇ ਮੇਟ ਗਾਲਾ ਦੀ ਥੀਮ?
2023 ਮੇਟ ਗਾਲਾ ਦੀ ਮੇਜ਼ਬਾਨੀ ਪੇਨੇਲੋਪ ਕਰੂਜ਼, ਮਾਈਕਲ ਕੋਇਲ, ਰੋਜਰ ਫੈਡਰਰ, ਡੁਆ ਲਿਪਾ ਅਤੇ ਵੋਗ ਸੰਪਾਦਕ ਅੰਨਾ ਵਿਨਟੌਰ ਦੁਆਰਾ ਕੀਤੀ ਜਾ ਰਹੀ ਹੈ। ਇਹ ਇਵੈਂਟ ਮਈ ਦੇ ਪਹਿਲੇ ਸੋਮਵਾਰ ਨੂੰ ਆਯੋਜਿਤ ਕੀਤਾ ਜਾਂਦਾ ਹੈ, ਅਤੇ ਮਹਿਮਾਨਾਂ ਵਿੱਚ ਅਭਿਨੇਤਾ, ਸੰਗੀਤਕਾਰ, ਮਾਡਲ ਅਤੇ ਫੈਸ਼ਨ ਉਦਯੋਗ ਦੇ ਲੋਕ ਸ਼ਾਮਲ ਹੁੰਦੇ ਹਨ। ਇਸ ਸਾਲ ਦੀ ਮੇਟ ਗਾਲਾ ਥੀਮ ਮਰਹੂਮ ਫੈਸ਼ਨ ਡਿਜ਼ਾਈਨਰ ਦੇ ਜੀਵਨ ਅਤੇ ਕੰਮ ਦੇ ਸਨਮਾਨ ਵਿੱਚ "ਕਾਰਲ ਲੈਜਰਫੀਲਡ: ਏ ਲਾਈਨ" ਹੈ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਦਿਖਾਈ ਦਮਦਾਰ ਬੌਡੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਬੋਲੇ- 'ਹਾਰਡ ਵਰਕ'