Parmish Verma: ਪਰਮੀਸ਼ ਵਰਮਾ ਨੇ ਦਿਖਾਈ ਦਮਦਾਰ ਬੌਡੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਬੋਲੇ- 'ਹਾਰਡ ਵਰਕ'
Parmish Verma Pics: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਫੈਨਜ਼ ਖਾਸ ਕਰਕੇ ਫੀਮੇਲ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।
Parmish Verma New Pics: ਪੰਜਾਬੀ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਟੈਲੇਂਟ ਨਾਲ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਪਰਮੀਸ਼ ਨੇ ਗਾਇਕੀ ਦੇ ਨਾਲ ਨਾਲ ਐਕਟਿੰਗ ਦੀ ਦੁਨੀਆ 'ਚ ਵੀ ਆਪਣਾ ਦਮ ਦਿਖਾਇਆ ਹੈ। ਫਿਲਹਾਲ ਪਰਮੀਸ਼ ਵਰਮਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਇਹ ਵੀ ਪੜ੍ਹੋ: ਯੂਟਿਊਬਰ ਅਰਮਾਨ ਮਲਿਕ ਦੇ ਨਵਜੰਮੇ ਬੇਟੇ ਦੀ ਵਿਗੜੀ ਸਿਹਤ, ਹੋਈ ਇਹ ਗੰਭੀਰ ਬੀਮਾਰੀ
ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਫੈਨਜ਼ ਖਾਸ ਕਰਕੇ ਫੀਮੇਲ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਪਰਮੀਸ਼ ਨੇ ਨਵੀਆਂ ਤਸਵੀਰਾਂ 'ਚ ਆਪਣੀ ਦਮਦਾਰ ਬੌਡੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਰ ਕੋਈ ਪਰਮੀਸ਼ ਵਰਮਾ ਦੇ ਮਜ਼ਬੂਤ ਡੌਲਿਆਂ ਤੇ ਸਿਕਸ ਪੈਕਸ ਦੀ ਤਾਰੀਫ ਕਰ ਰਿਹਾ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਪਰਮੀਸ਼ ਵਰਮਾ ਕਾਫੀ ਜ਼ਿਆਦਾ ਸੁਰਖੀਆਂ 'ਚ ਹਨ। ਦਰਅਸਲ, ਉਨ੍ਹਾਂ ਦਾ ਸੰਨੀ ਮਾਲਟਨ ਦੇ ਨਾਲ ਨਵਾਂ ਗਾਣਾ 'ਵੀ ਮੇਡ ਇਟ' 3 ਮਈ ਨੂੰ ਰਿਲੀਜ਼ ਹੋਣ ਵਾਲਾ ਹੈ।
View this post on Instagram
ਇਹ ਗਾਣਾ ਨੌਜਵਾਨਾਂ ਨੂੰ, ਖਾਸ ਕਰਕੇ ਜਿਹੜੇ ਲੋਕ ਵਿਦੇਸ਼ਾਂ 'ਚ ਪੜ੍ਹਨ ਲਈ ਗਏ ਹਨ, ਉਨ੍ਹਾਂ ਦਾ ਦਿਲ ਖੂਬ ਜਿੱਤ ਰਿਹਾ ਹੈ। ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਦੇ ਭਰਾ ਸੁਖਮਨ ਵਰਮਾ ਦਾ ਵੀ ਨਵਾਂ ਗਾਣਾ ਹਾਲ ਹੀ ਰਿਲੀਜ਼ ਹੋਇਆ ਹੈ। ਇਹ ਇਕ ਰੋਮਾਂਟਿਕ ਗਾਣਾ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਏਆਰ ਰਹਿਮਾਨ ਦੇ ਲਾਈਵ ਸ਼ੋਅ ਨੂੰ ਪੁਲਿਸ ਨੇ ਰੋਕਿਆ, ਸਟੇਜ 'ਤੇ ਚੜ੍ਹ ਕੇ ਸਿੰਗਰ ਨੂੰ ਗਾਉਣ ਤੋਂ ਰੋਕਿਆ