(Source: ECI/ABP News)
Veet Baljit: ਗਾਇਕ ਵੀਤ ਬਲਜੀਤ ਮਾਂ 'ਤੇ ਗਾਣਾ ਗਾਉਂਦਿਆਂ ਹੋਏ ਭਾਵੁਕ, ਤੁਹਾਡਾ ਦਿਲ ਜਿੱਤ ਲਵੇਗੀ ਇਹ ਵੀਡੀਓ
Veet Baljit Video: ਵੀਡੀਓ 'ਚ ਵੀਤ ਬਲਜੀਤ ਸੜਕ 'ਤੇ ਖੜੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਫੈਨਜ਼ ਦੇ ਨਾਲ ਘਿਰੇ ਹੋਏ ਹਨ। ਉਨ੍ਹਾਂ ਨੇ ਸਭ ਦੇ ਸਾਹਮਣੇ ਮਾਂ 'ਤੇ ਗਾਣਾ ਗਾਇਆ।
![Veet Baljit: ਗਾਇਕ ਵੀਤ ਬਲਜੀਤ ਮਾਂ 'ਤੇ ਗਾਣਾ ਗਾਉਂਦਿਆਂ ਹੋਏ ਭਾਵੁਕ, ਤੁਹਾਡਾ ਦਿਲ ਜਿੱਤ ਲਵੇਗੀ ਇਹ ਵੀਡੀਓ punjabi singer veet baljit breaks down in tears while singing song on mother watch heart melting video Veet Baljit: ਗਾਇਕ ਵੀਤ ਬਲਜੀਤ ਮਾਂ 'ਤੇ ਗਾਣਾ ਗਾਉਂਦਿਆਂ ਹੋਏ ਭਾਵੁਕ, ਤੁਹਾਡਾ ਦਿਲ ਜਿੱਤ ਲਵੇਗੀ ਇਹ ਵੀਡੀਓ](https://feeds.abplive.com/onecms/images/uploaded-images/2023/05/01/a7452c7803d087d99fffe4983e4e32e21682947855368469_original.jpg?impolicy=abp_cdn&imwidth=1200&height=675)
Veet Baljit Viral Video: ਪੰਜਾਬੀ ਗਾਇਕ ਤੇ ਗੀਤਕਾਰ ਵੀਤ ਬਲਜੀਤ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦੇ ਲਿਖੇ ਗਾਣੇ ਗਾ ਕੇ ਕਿੰਨੇ ਹੀ ਗਾਇਕ ਸਟਾਰ ਬਣੇ ਹਨ। ਵੀਤ ਬਲਜੀਤ ਦਾ ਨਾਂ ਹਾਲ ਹੀ 'ਚ ਸੁਰਖੀਆਂ 'ਚ ਆਇਆ ਹੈ। ਦਰਅਸਲ, ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਮਾਂ 'ਤੇ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ। ਪਰ ਇਸ ਦੌਰਾਨ ਕੁੱਝ ਅਜਿਹਾ ਹੁੰਦਾ ਹੈ, ਜਿਸ ਤੋਂ ਬਾਅਦ ਵੀਤ ਬਲਜੀਤ ਹੀ ਨਹੀਂ, ਬਲਕਿ ਉੱਥੇ ਮੌਜੂਦ ਹਰ ਸ਼ਖਸ ਭਾਵੁਕ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਦਿਖਾਈ ਦਮਦਾਰ ਬੌਡੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਬੋਲੇ- 'ਹਾਰਡ ਵਰਕ'
ਵੀਡੀਓ 'ਚ ਵੀਤ ਬਲਜੀਤ ਸੜਕ 'ਤੇ ਖੜੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਫੈਨਜ਼ ਦੇ ਨਾਲ ਘਿਰੇ ਹੋਏ ਹਨ। ਉਨ੍ਹਾਂ ਨੇ ਸਭ ਦੇ ਸਾਹਮਣੇ ਮਾਂ 'ਤੇ ਗਾਣਾ ਗਾਇਆ। ਗਾਣਾ ਗਾਉਂਦੇ ਹੋਏ ਪਹਿਲਾਂ ਤਾਂ ਵੀਤ ਬਲਜੀਤ ਦੀਆਂ ਅੱਖਾਂ ਨਮ ਹੋਈਆਂ, ਇਸ ਤੋਂ ਬਾਅਦ ਉੱਥੇ ਇੱਕ ਬਜ਼ੁਰਗ ਬੀਬੀ ਵੀ ਰੋਂਦੀ ਹੋਈ ਨਜ਼ਰ ਆਈ। ਆਖਰ ਅੱਖਾਂ ਨਮ ਵੀ ਕਿਉਂ ਨਾ ਹੋਣ, ਵੀਤ ਬਲਜੀਤ ਨੇ ਗਾਣਾ ਗਾਇਆ ਹੀ ਇੰਨੇਂ ਪਿਆਰੇ ਅੰਦਾਜ਼ 'ਚ ਹੈ। ਤੁਸੀਂ ਖੁਦ ਹੀ ਸੁਣ ਲਓ:
View this post on Instagram
ਦੱਸ ਦਈਏ ਕਿ ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਇੰਸਟਾ ਪੇਜ 'ਤੇ ਸ਼ੇਅਰ ਕੀਤਾ ਹੈ। ਕਾਬਿਲੇਗ਼ੌਰ ਹੈ ਕਿ ਵੀਤ ਬਲਜੀਤ ਤਕਰੀਬਨ 1 ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਐਕਟਿਵ ਹਨ। ਉਨ੍ਹਾਂ ਦੇ ਗਾਣੇ ਅੱਜ ਵੀ ਲੋਕਾ ਦੀ ਜ਼ੁਬਾਨ 'ਤੇ ਹਨ। ਵੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਗਾਣਾ 'ਸੁੱਤੇ ਭਾਗ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਸੀ।
ਇਹ ਵੀ ਪੜ੍ਹੋ: ਯੂਟਿਊਬਰ ਅਰਮਾਨ ਮਲਿਕ ਦੇ ਨਵਜੰਮੇ ਬੇਟੇ ਦੀ ਵਿਗੜੀ ਸਿਹਤ, ਹੋਈ ਇਹ ਗੰਭੀਰ ਬੀਮਾਰੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)