Sonam Bajwa: 'ਗੁਰਨਾਮ ਭੁੱਲਰ ਵਰਗਾ ਲਾਈਫ ਪਾਰਟਨਰ ਕਿਸੇ ਨੂੰ ਨਾ ਮਿਲੇ', ਸੋਨਮ ਬਾਜਵਾ ਨੇ ਕਿਉਂ ਕਹੀ ਇਹ ਗੱਲ, ਦੇਖੋ ਵੀਡੀਓ
Sonam Bajwa Video: ਸੋਨਮ ਬਾਜਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸੋਨਮ ਬਾਜਵਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਗੁਰਨਾਮ ਭੁੱਲਰ ਵਰਗਾ ਜੀਵਨਸਾਥੀ ਨਹੀਂ ਚਾਹੀਦਾ
Sonam Bajwa Video: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਆਪਣੀ ਐਕਟਿੰਗ ਦੇ ਨਾਲ ਨਾਲ ਉਹ ਆਪਣੀ ਖੂਬਸੂਰਤੀ ਨੂੰ ਲੈਕੇ ਵੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਸੋਨਮ ਦੀਆਂ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਲਈ ਤਿਆਰ ਹਨ।
ਇਹ ਵੀ ਪੜ੍ਹੋ: ਬਿਨਾਂ ਸ਼ਰਟ ਪਹਿਨੇ ਗੱਡੀ ਤੋਂ ਬਾਹਰ ਆਈ ਰਾਖੀ ਸਾਵੰਤ, ਪੱਤਰਕਾਰਾਂ ਨੂੰ ਦੇਖ ਕੇ ਕੀਤਾ ਇਹ ਕੰਮ
ਇਸ ਤੋਂ ਪਹਿਲਾਂ ਸੋਨਮ ਬਾਜਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗੁਰਨਾਮ ਭੁੱਲਰ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਸੋਨਮ ਬਾਜਵਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਗੁਰਨਾਮ ਭੁੱਲਰ ਵਰਗਾ ਜੀਵਨਸਾਥੀ ਨਹੀਂ ਚਾਹੀਦਾ।
ਸੋਨਮ ਨੇ ਕਿਹਾ ਕਿ 'ਉਸ ਨੂੰ ਅਜਿਹਾ ਮੁੰਡਾ ਨਹੀਂ ਚਾਹੀਦਾ, ਜੋ ਜ਼ਰੂਰਤ ਨਾਲੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਟਾਈਮ ਬਿਤਾਉਂਦਾ ਹੋਵੇ। ਮੈਂ ਕਦੇ ਵੀ ਇਸ ਤਰ੍ਹਾਂ ਦੇ ਮੁੰਡੇ ਨਾਲ ਰਿਸ਼ਤਾ ਨਹੀਂ ਜੋੜਾਂਗੀ। ਮੈਨੂੰ ਤਾਂ ਪੂਰਾ ਟਾਈਮ ਚਾਹੀਦਾ ਹੈ ਤੇ ਪੂਰੀ ਅਟੈਂਸ਼ਨ ਚਾਹੀਦੀ ਹੈ।' ਇਸ ਦੇ ਨਾਲ ਹੀ ਅੱਗੇ ਸੋਨਮ ਨੇ ਕਿਹਾ ਕਿ 'ਉਸ ਮੁੰਡੇ ਦੀ ਜ਼ਿੰਦਗੀ 'ਚ ਮੇਰਾ ਪਹਿਲਾ ਸਥਾਨ ਹੋਣਾ ਚਾਹੀਦਾ ਹੈ। ਅਜਿਹਾ ਮੁੰਡਾ ਜੋ ਆਪਣੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਉਂਦਾ ਜਾਂ ਉਨ੍ਹਾਂ ਨੂੰ ਹੀ ਸਭ ਕੁੱਝ ਸਮਝਦਾ, ਉਹ ਮੁੰਡਾ ਮੈਨੂੰ ਨਹੀਂ ਚਾਹੀਦਾ।' ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਚਰਚਾ ਵਿੱਚ ਹੈ। ਉਸ ਦੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ, ਜਿਸ ਵਿੱਚ ਸੋਨਮ ਦਾ ਦਿਲਕਸ਼ ਅੰਦਾਜ਼ ਸਭ ਦਾ ਦਿਲ ਜਿੱਤ ਰਿਹਾ ਹੈ। ਇਸ ਦੇ ਨਾਲ ਨਾਲ ਉਹ ਫਿਲਮ ਦੇ ਟਾਈਟਲ ਟਰੈਕ ਵਿੱਚ ਵੀ ਬੇਹੱਦ ਕਿਊਟ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।