ਪਾਕਿਸਤਾਨੀ ਗਾਣੇ ਦੇ ਰਿਕਰੀਏਸ਼ਨ 'ਚ ਨੋਰਾ ਦੇ ਦੇਸੀ ਠੁਮਕੇ
ਨੋਰਾ ਫਤੇਹੀ 'ਤੇ ਫਿਲਮਾਇਆ ਗਿਆ ਗੀਤ 'ਜ਼ਾਲੀਮਾ ਕੋਕਾ-ਕੋਲਾ' ਗਾਣਾ ਜਾਰੀ ਕੀਤਾ ਹੈ ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਫ਼ਿਲਮ 'ਭੁਜ-ਦ ਪ੍ਰਾਈਡ ਇੰਡੀਆ' ਦੇ ਟ੍ਰੇਲਰ ਤੋਂ ਬਾਅਦ ਇਸ ਦੇ ਕਈ ਗਾਣੇ ਰਿਲੀਜ਼ ਹੋ ਚੁਕੇ ਹਨ। ਅੱਜ ਫ਼ਿਲਮ ਦੀ ਅਦਾਕਾਰਾ ਨੋਰਾ ਫਤੇਹੀ 'ਤੇ ਫਿਲਮਾਇਆ ਗਿਆ ਗੀਤ 'ਜ਼ਾਲੀਮਾ ਕੋਕਾ-ਕੋਲਾ' ਗਾਣਾ ਜਾਰੀ ਕੀਤਾ ਹੈ ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਨੋਰਾ ਫਤੇਹੀ ਨੇ ਇਸ ਗਾਣੇ ਤੋਂ ਬਾਅਦ ਫਿਰ ਤੋਂ ਇੰਡਸਟਰੀ 'ਚ ਤਹਿਲਕਾ ਮਚਾ ਦਿੱਤਾ ਹੈ। ਫ਼ਿਲਮ ਭੁਜ ਦਾ ਇਹ ਗਾਣਾ ਨੋਰਾ ਦੇ ਹੋਰ ਗੀਤਾਂ ਤੋਂ ਬਹੁਤ ਵੱਖਰਾ ਹੈ, ਕਿਉਂਕਿ ਇਸ ਗਾਣੇ ਨੂੰ ਪੂਰਾ ਦੇਸੀ ਅੰਦਾਜ਼ ਦਿੱਤਾ ਗਿਆ ਹੈ ਅਤੇ ਨੋਰਾ ਦੇ ਲੁੱਕ ਤੋਂ ਲੈ ਕੇ ਉਸਦੇ ਡਾਂਸ ਤੱਕ ਦੀ ਹਰ ਚੀਜ ਦੇਸੀ ਲੱਗ ਰਹੀ ਹੈ।
ਗਾਣੇ ਨੂੰ ਮੁਜਰਾ ਸਟਾਈਲ 'ਚ ਕੰਪੋਜ਼ ਕੀਤਾ ਗਿਆ ਹੈ ਤੇ ਸ਼੍ਰੇਯਾ ਘੋਸ਼ਲਾ ਨੇ ਆਪਣੀ ਆਵਾਜ਼ ਨਾਲ ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। 'ਜ਼ਾਲੀਮਾ ਕੋਕਾ-ਕੋਲਾ' ਗਾਣਾ ਪਾਕਿਸਤਾਨ ਦੇ ਗੀਤ 'ਕੋਕਾ-ਕੋਲਾ ਪਿਲਾ ਦੇ' ਤੋਂ ਇੰਸਪਾਇਰ ਹੈ। ਜਿਸ ਨੂੰ ਕਿ ਹੁਣ ਬਾਲੀਵੁੱਡ 'ਚ ਵੀ ਰਿਕਰੀਏਟ ਕਰ ਦਿੱਤਾ ਗਿਆ ਹੈ। ਅਜੈ ਦੇਵਗਨ 'ਭੁਜ-ਦ ਪ੍ਰਾਈਡ ਇੰਡੀਆ' ਵਿੱਚ ਮੁੱਖ ਭੂਮਿਕਾ ਵਿੱਚ ਹਨ। ਇਸ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਸੰਜੇ ਦੱਤ, ਐਮੀ ਵਿਰਕ ਤੇ ਨੋਰਾ ਫਤੇਹੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹਨ।
ਨੋਰਾ ਫਤੇਹੀ ਫਿਲਮ ਵਿੱਚ ਇੱਕ ਮਜ਼ਬੂਤ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ। ਉਹ ਇਕ ਭਾਰਤੀ ਜਾਸੂਸ ਦੀ ਭੂਮਿਕਾ ਨਿਭਾਏਗੀ ਅਤੇ ਐਕਸ਼ਨ ਕਰਦੀ ਵੀ ਦਿਖਾਈ ਦੇਵੇਗੀ ਇ.ਸ ਲਈ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਉਸਦੀ ਅਦਾਕਾਰੀ ਕੇਸੀ ਹੋਏਗੀ। ਨੋਰਾ ਖੁਦ ਆਪਣੇ ਕਿਰਦਾਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਅਤੇ ਬੇਸਬਰੀ ਨਾਲ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।