(Source: ECI/ABP News/ABP Majha)
Om Puri Birthday: 6 ਸਾਲ ਦੀ ਉਮਰ ਵਿੱਚ ਹੀ ਹੋ ਗਏ ਸੀ ਬੇਘਰ, ਜੂਠੇ ਭਾਂਡੇ ਮਾਂਜਕੇ ਪੁਰੀ ਚਲਾਉਂਦੇ ਸੀ ਘਰ ਦਾ ਗੁਜ਼ਾਰਾ
Om Puri Life Facts: ਓਮ ਪੁਰੀ ਦਾ ਬਚਪਨ ਬੇਹੱਦ ਦੁੱਖਾਂ ਅਤੇ ਗ਼ਰੀਬੀ ਵਿੱਚ ਬੀਤਿਆ। ਉਸ ਛੋਟੀ ਉਮਰ ਵਿੱਚ ਘਰ ਚਲਾਉਣ ਲਈ ਉਸ ਨੂੰ ਚਾਹ ਵੇਚਣ ਵਾਲੇ ਕੋਲ ਭਾਂਡੇ ਸਾਫ਼ ਕਰਨ ਦਾ ਕੰਮ ਕਰਨਾ ਪਿਆ।
Om Puri Birthday: ਅੱਜ 18 ਅਕਤੂਬਰ ਨੂੰ ਮਰਹੂਮ ਅਦਾਕਾਰ ਓਮ ਪੁਰੀ ਦਾ ਜਨਮਦਿਨ ਹੈ। ਇਸ ਖ਼਼ਾਸ ਮੌਕੇ 'ਤੇ ਅਸੀਂ ਤੁਹਾਨੂੰ ਇਸ ਮਹਾਨ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਓਮ ਪੁਰੀ ਦਾ ਬਚਪਨ ਬੇਹੱਦ ਦੁੱਖਾਂ ਅਤੇ ਗ਼ਰੀਬੀ ਵਿੱਚ ਬੀਤਿਆ। ਕਿਹਾ ਜਾਂਦਾ ਹੈ ਕਿ ਜਦੋਂ ਓਮ ਪੁਰੀ ਮਹਿਜ਼ 6 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੂੰ ਸੀਮਿੰਟ ਚੋਰੀ ਕਰਨ ਦੇ ਦੋਸ਼ 'ਚ ਕੈਦ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਓਮ ਪੁਰੀ ਦਾ ਪਰਿਵਾਰ ਟੁੱਟ ਗਿਆ ਅਤੇ ਘਰ ਚਲਾਉਣ ਲਈ ਉਸ ਨੂੰ ਉਸ ਛੋਟੀ ਉਮਰ ਵਿਚ ਚਾਹ ਵੇਚਣ ਵਾਲੇ ਭਾਂਡੇ ਸਾਫ਼ ਕਰਨ ਦਾ ਕੰਮ ਕਰਨਾ ਪਿਆ।
ਹਾਲਾਂਕਿ, ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਓਮ ਪੁਰੀ ਨੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਦਾਖਲਾ ਲਿਆ। ਤੁਹਾਨੂੰ ਦੱਸ ਦੇਈਏ ਕਿ ਇੱਥੇ ਓਮ ਪੁਰੀ ਅਤੇ ਨਸੀਰੂਦੀਨ ਸ਼ਾਹ ਦੀ ਦੋਸਤੀ ਸੀ। ਓਮ ਪੁਰੀ ਦੀਆਂ ਮਸ਼ਹੂਰ ਫਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ 'ਅਰਧ ਸੱਤਿਆ', 'ਆਰੋਹਣ', 'ਦ੍ਰੋਹਾ ਕਾਲ', 'ਆਕ੍ਰੋਸ਼', 'ਮਾਚਿਸ' ਅਤੇ 'ਅਘਟਾ' ਆਦਿ ਸ਼ਾਮਲ ਹਨ। ਜਦੋਂ ਓਮ ਪੁਰੀ ਐੱਨਐੱਸਡੀ ਵਿੱਚ ਪੜ੍ਹ ਰਹੇ ਸਨ ਅਤੇ ਉਨ੍ਹਾਂ ਦੀ ਮੁਲਾਕਾਤ ਸ਼ਬਾਨਾ ਆਜ਼ਮੀ ਨਾਲ ਹੋਈ, ਜਿੰਨ੍ਹਾਂ ਨੇ ਅਦਾਕਾਰ ਦੇ ਲੁੱਕ 'ਤੇ ਅਜਿਹੀ ਟਿੱਪਣੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਬਾਨਾ ਨੇ ਓਮ ਪੁਰੀ ਨੂੰ ਕਿਹਾ ਸੀ ਕੀ, ਕਿਹੋ ਜਿਹੇ ਲੋਕ ਐਕਟਰ ਬਣਨ ਲਈ ਆ ਜਾਂਦੇ ਨੇ। ਹਾਲਾਂਕਿ, ਬਾਅਦ ਵਿੱਚ ਦੋਵਾਂ ਨੇ ਧਾਰਾਵੀ, , ਅਲਬਰਟ ਪਿੰਟੋ ਕੋ ਗੁੱਸਾ ਕਿਉੰ ਆਤਾ ਹੈ, ਸਿਟੀ ਆਫ ਜੌਏ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਲਾਈਮਲਾਈਟ 'ਚ ਆਏ ਓਮ ਪੁਰੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ 'ਚ ਬਣੇ ਹੋਏ ਹਨ। ਜੀ ਹਾਂ, ਦਰਅਸਲ ਓਮ ਪੁਰੀ ਦੀ ਪਤਨੀ ਨੰਦਿਤਾ ਨੇ ਸਾਲ 2009 'ਚ ਅਭਿਨੇਤਾ ਦੀ ਜੀਵਨੀ 'ਅਨਲਾਇਕਲੀ ਹੀਰੋ-ਓਮ ਪੁਰੀ' 'ਚ ਅਭਿਨੇਤਾ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਸਨ।
ਤੁਹਾਨੂੰ ਦੱਸ ਦੇਈਏ ਕਿ ਸਾਲ 2009 'ਚ ਬਾਇਓਗ੍ਰਾਫੀ ਕਾਰਨ ਅਦਾਕਾਰ ਦੇ ਘਰ 'ਚ ਕਾਫੀ ਹੰਗਾਮਾ ਹੋਇਆ ਸੀ ਅਤੇ ਆਖਿਰਕਾਰ ਓਮ ਪੁਰੀ ਅਤੇ ਨੰਦਿਤਾ ਦਾ ਸਾਲ 2013 'ਚ ਤਲਾਕ ਹੋ ਗਿਆ। ਓਮ ਪੁਰੀ ਨੰਦਿਤਾ ਦੀ ਇਜਾਜ਼ਤ ਤੋਂ ਬਿਨਾਂ ਕਿਤਾਬ 'ਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਇਤਰਾਜ਼ਯੋਗ ਗੱਲਾਂ ਲਿਖਣ 'ਤੇ ਉਸ ਤੋਂ ਨਾਰਾਜ਼ ਸਨ। ਦੱਸ ਦੇਈਏ ਕਿ ਸਾਲ 2017 ਵਿੱਚ ਬ੍ਰੇਨ ਹੈਮਰੇਜ ਕਾਰਨ ਓਮ ਪੁਰੀ ਦੀ ਮੌਤ ਹੋ ਗਈ ਸੀ।