ਅਦਾਕਾਰ ਪੰਕਜ ਤ੍ਰਿਪਾਠੀ ਆਪਣੇ ਜਿਉਂਦੇ ਹੋਣ ਲਈ ਕਰਨਗੇ ਸੰਘਰਸ਼
ਕਾਗਜ਼ ਫਿਲਮ ਵਿਚ ਪੰਕਜ ਇਕ ਅਜਿਹੇ ਵਿਅਕਤੀ ਦੇ ਕਿਰਦਾਰ ਵਿਚ ਦਿਖਾਈ ਦੇਣਗੇ ਜੋ ਕਿ ਜ਼ਿੰਦਾ ਹੈ, ਪਰ ਸਰਕਾਰੀ ਕਾਗਜ਼ਾਂ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।
ਮੁੰਬਈ: ਅਦਾਕਾਰ ਪੰਕਜ ਤ੍ਰਿਪਾਠੀ ਆਪਣੀ ਆਉਣ ਵਾਲੀ ਫਿਲਮ 'ਚ ਆਪਣੇ ਆਪ ਨੂੰ ਜ਼ਿੰਦਾ ਸ਼ਕਸ ਸਾਬਿਤ ਕਰਨ ਲਈ ਸੰਘਰਸ਼ ਕਰਦੇ ਨਜ਼ਰ ਆਉਣਗੇ। ਪੰਕਜ ਤ੍ਰਿਪਾਠੀ ਦੀ ਫਿਲਮ 'ਕਾਗਜ਼' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਇਸ ਫਿਲਮ ਵਿਚ ਪੰਕਜ ਤ੍ਰਿਪਾਠੀ ਇਕ ਵਾਰ ਕਾਮੇਡੀ ਕਰਦੇ ਨਜ਼ਰ ਆਉਣਗੇ।
ਕਾਗਜ਼ ਫਿਲਮ ਵਿਚ ਪੰਕਜ ਇਕ ਅਜਿਹੇ ਵਿਅਕਤੀ ਦੇ ਕਿਰਦਾਰ ਵਿਚ ਦਿਖਾਈ ਦੇਣਗੇ ਜੋ ਕਿ ਜ਼ਿੰਦਾ ਹੈ, ਪਰ ਸਰਕਾਰੀ ਕਾਗਜ਼ਾਂ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਅੱਜ ਦੇ ਯੁੱਗ ਵਿਚ, ਕਾਗਜ਼ 'ਤੇ ਜੋ ਵੀ ਲਿਖਿਆ ਜਾਂਦਾ ਹੈ ਉਹ ਬਿਲਕੁਲ ਸਹੀ ਹੈ। ਅਜਿਹੀ ਸਥਿਤੀ ਵਿਚ ਪੰਕਜ ਤ੍ਰਿਪਾਠੀ ਆਪਣੇ ਆਪ ਨੂੰ ਜੀਵਤ ਸਾਬਿਤ ਕਰਨ ਲਈ ਫਿਲਮ ਵਿਚ ਸੰਘਰਸ਼ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਸੱਚੀ ਘਟਨਾ ‘ਤੇ ਅਧਾਰਤ ਹੈ। ਪੰਕਜ ਤ੍ਰਿਪਾਠੀ ਫਿਲਮ 'ਚ ਭਰਤ ਲਾਲ ਉਰਫ ਲਾਲ ਬਿਹਾਰੀ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ। ਇਸ ਫਿਲਮ ਨੂੰ ਸਤੀਸ਼ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ ਤੇ ਸਲਮਾਨ ਖਾਨ ਇਸ ਫਿਲਮ ਦੇ ਪ੍ਰੋਡਿਊਸਰ ਹਨ। ਫਿਲਮ 'ਕਾਗਜ਼' 7 ਜਨਵਰੀ ਨੂੰ ਡਿਜੀਟਲ ਪਲੇਟਫਾਰਮ ZEE 5 'ਤੇ ਰਿਲੀਜ਼ ਹੋਵੇਗੀ।
ਇੱਥੇ ਦੇਖੋ ਕਾਗਜ਼ ਫ਼ਿਲਮ ਦਾ ਟ੍ਰੇਲਰ:
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ