ਪਾਪਰਾਜ਼ੀ ਨੇ ਪੁੱਛਿਆ- ਵਿਆਹ ‘ਚ ਸੱਦ ਰਹੇ ਹੋ? ਸਵਾਲ ਸੁਣ ਕੇ ਸ਼ਰਮਾ ਗਈ ਪਰਿਣੀਤੀ ਚੋਪੜਾ, ਰਾਘਵ ਚੱਢਾ ਨੇ ਦਿੱਤਾ ਇਹ ਰਿਐਕਸ਼ਨ
Parineeti Chopra and Raghav Chadha Engagement: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ 'ਚ ਪਾਪਰਾਜ਼ੀ ਨੇ ਅਜਿਹੀ ਗੱਲ ਕਹੀ ਕਿ ਦੋਵੇਂ ਪਹਿਲਾਂ ਤਾਂ ਸ਼ਰਮਾਉਣ ਲੱਗ ਗਏ ਅਤੇ ਫਿਰ ਆਪਣੀ ਮੁਸਕਰਾਹਟ ਨੂੰ ਰੋਕ ਨਹੀਂ ਸਕੇ।
Parineeti Chopra and Raghav Chadha Engagement: ਪਰਿਣੀਤੀ ਚੋਪੜਾ ਆਪਣੇ ਰੂਮਰ ਬੁਆਏਫ੍ਰੈਂਡ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਸੁਰਖੀਆਂ 'ਚ ਹਨ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇਨ੍ਹੀਂ ਦਿਨੀਂ ਇਕੱਠੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਦੋਵਾਂ ਨੂੰ ਫਿਰ ਤੋਂ ਦਿੱਲੀ ਏਅਰਪੋਰਟ 'ਤੇ ਇਕੱਠਿਆਂ ਦੇਖਿਆ ਗਿਆ। ਇਸ ਦੌਰਾਨ ਪਾਪਰਾਜ਼ੀ ਨੇ ਦੋਹਾਂ ਨੂੰ ਵਿਆਹ 'ਚ ਬੁਲਾਉਣ 'ਤੇ ਸਵਾਲ ਕੀਤਾ ਤਾਂ ਰਾਘਵ ਅਤੇ ਪਰਿਣੀਤੀ ਦੇ ਚਿਹਰਿਆਂ 'ਤੇ ਵੱਡੀ ਮੁਸਕਰਾਹਟ ਆ ਗਈ।
ਲਾਲ ਸੂਟ ‘ਚ ਨਜ਼ਰ ਆਈ ਪਰਿਣੀਤੀ
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਕੁਝ ਦਿਨਾਂ ਤੋਂ ਲਗਾਤਾਰ ਸਪਾਟ ਕੀਤਾ ਜਾ ਰਿਹਾ ਹੈ। ਦੋਵਾਂ ਦੀ ਮੰਗਣੀ ਦੀਆਂ ਖਬਰਾਂ ਵਿਚਾਲੇ ਮੰਗਲਵਾਰ ਨੂੰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ। ਜਿੱਥੇ ਰਾਘਵ ਚੱਢਾ ਬਲੈਕ ਆਊਟਫਿਟ 'ਚ ਨਜ਼ਰ ਆਏ, ਉਥੇ ਪਰਿਣੀਤੀ ਚੋਪੜਾ ਲਾਲ ਸਲਵਾਰ ਸੂਟ 'ਚ ਨਜ਼ਰ ਆਈ। ਇਸ ਦੌਰਾਨ ਦੋਵਾਂ ਦੇ ਆਲੇ-ਦੁਆਲੇ ਕਾਫੀ ਸੁਰੱਖਿਆ ਸੀ।
ਇਹ ਵੀ ਪੜ੍ਹੋ: Jassie Gill: ਜੱਸੀ ਗਿੱਲ ਨੇ ਸਿਰ 'ਤੇ ਦਸਤਾਰ ਸਜਾਏ ਸ਼ੇਅਰ ਕੀਤੀ ਤਸਵੀਰਾਂ, ਫੈਨਜ਼ ਕਮੈਂਟ ਕਰ ਬੋਲੇ- 'ਘੈਂਟ ਸਰਦਾਰ ਜੀ'
ਪਾਪਰਾਜ਼ੀ ਨੇ ਪੁੱਛਿਆ ਇਹ ਸਵਾਲ
ਦੋਹਾਂ ਨੂੰ ਇਕੱਠਿਆਂ ਦੇਖ ਕੇ ਪਾਪਰਾਜ਼ੀ ਨੇ ਪੁੱਛਿਆ, 'ਵਿਆਹ ‘ਤੇ ਬੁਲਾ ਰਹੇ ਹੋ?' ਪਰਿਣੀਤੀ ਇਹ ਸੁਣ ਕੇ ਸ਼ਰਮਾ ਗਈ। ਦੂਜੇ ਪਾਸੇ ਜਦੋਂ ਰਾਘਵ ਚੱਢਾ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਚਿਹਰੇ 'ਤੇ ਵੀ ਵੱਡੀ ਮੁਸਕਰਾਹਟ ਨਜ਼ਰ ਆਈ।ਜਦੋਂ ਦੋਵੇਂ ਕਾਰ 'ਚ ਬੈਠਣ ਲੱਗੇ ਤਾਂ ਪਾਪਰਾਜ਼ੀ ਉਨ੍ਹਾਂ ਨੂੰ ਵਿਆਹ ਦੀ ਵਧਾਈ ਦਿੰਦੇ ਹਨ। ਜਿਸ ਤੋਂ ਬਾਅਦ ਦੋਹਾਂ ਦੀ ਦੱਬੀ ਹੋਈ ਮੁਸਕਰਾਹਟ ਸਾਹਮਣੇ ਆ ਜਾਂਦੀ ਹੈ ਅਤੇ ਦੋਵੇਂ ਹੱਸਣ ਲੱਗ ਜਾਂਦੇ ਹਨ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇਸ ਦਿਨ ਕਰਨਗੇ ਮੰਗਣੀ
ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੀ 13 ਮਈ ਨੂੰ ਮੰਗਣੀ ਹੋਣ ਦੀਆਂ ਅਫਵਾਹਾਂ ਹਨ। ਦੂਜੇ ਪਾਸੇ ਮੰਗਲਵਾਰ ਨੂੰ ਜੋੜੇ ਨੂੰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਇਹ ਜੋੜਾ ਦਿੱਲੀ ਏਅਰਪੋਰਟ ਤੋਂ ਇਕੱਠੇ ਬਾਹਰ ਆਇਆ। ਖਬਰਾਂ ਮੁਤਾਬਕ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਦੀ ਰਸਮ ਦਿੱਲੀ 'ਚ ਹੋਣੀ ਹੈ।
ਇਹ ਵੀ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਵਰਗਾ ਕੋਈ ਕਲਾਕਾਰ ਨਹੀਂ, ਜੇ ਯਕੀਨ ਨਹੀਂ ਤਾਂ ਦੇਖ ਲਓ ਵੀਡੀਓ, ਕਿਵੇਂ ਫੈਨਜ਼ ਨਾਲ ਕਰਦੇ ਬਦਸਲੂਕੀ