ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਕੈਨੇਡਾ ਦੀ ਸੰਸਦੀ ਚੋਣ ਹਾਰੀ
ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਨੂੰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀ ਚੋਣ ਲਈ ਨਾਮਜ਼ਦ ਕੀਤਾ ਸੀ।
Parmish Verma Geet Grewal: ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਨੂੰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀ ਚੋਣ ਲਈ ਨਾਮਜ਼ਦ ਕੀਤਾ ਸੀ।
ਬੀਤੇ ਦਿਨ ਕੈਨੇਡਾ 'ਚ ਚੋਣਾਂ ਸਨ, ਜਿਸ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਵਿਚਾਲੇ ਫਸਵਾਂ ਮੁਕਾਬਲਾ ਹੋਇਆ। ਗੀਤ ਗਰੇਵਾਲ ਨੂੰ ਇਨ੍ਹਾਂ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਬਰੈਡ ਵਿੱਸ ਜੇਤੂ ਐਲਾਨੇ ਗਏ ਹਨ, ਉੱਥੇ ਹੀ ਗੀਤ ਗਰੇਵਾਲ ਦੂਜੇ ਨੰਬਰ 'ਤੇ ਰਹੀ ਹੈ।
ਦੱਸ ਦੇਈਏ ਕਿ ਪਰਮੀਸ਼ ਵਰਮਾ ਨੇ ਕੁਝ ਮਹੀਨੇ ਪਹਿਲਾਂ ਆਪਣੇ ਮੰਗੇਤਰ ਨਾਲ ਖ਼ਾਸ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਪਹਿਲੀ ਵਾਰ ਸੀ ਜਦੋਂ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਦੀ ਤਸਵੀਰ ਸਾਂਝੀ ਕੀਤੀ ਸੀ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ, ਪਰਮੀਸ਼ ਵਰਮਾ ਨੇ ਲਿਖਿਆ, "ਮੈਨੂੰ ਆਪਣੇ ਜੀਵਨ ਸਾਥੀ 'ਤੇ ਮਾਣ ਹੈ। ਵਧਾਈ ਗੁਨੀਤ। ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਨਾਮਜ਼ਦਗੀ ਜਿੱਤਣ ਉੱਤੇ ਵਧਾਈਆਂ। ਮੈਂ ਤੁਹਾਨੂੰ ਕੈਨੇਡਾ 'ਚ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਦੇ ਅਗਲੇ ਸੰਸਦ ਮੈਂਬਰ ਵਜੋਂ ਵੇਖਣ ਦੀ ਉਮੀਦ ਕਰਦਾ ਹਾਂ। ਮੈਂ ਹਰ ਮੌਕੇ ਤੁਹਾਡੇ ਨਾਲ ਹਾਂ।”
ਦਸ ਦਈਏ ਕਿ ਕੈਨੇਡਾ 'ਚ ਸੰਸਦ ਮੈਂਬਰਾਂ ਦੀਆਂ ਮੱਧਕਾਲੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਵੱਡੀ ਪਾਰਟੀ ਵਜੋਂ ਜੇਤੂ ਬਣ ਕੇ ਉੱਭਰੀ ਹੈ। ਉਂਝ ਉਹ 338 ਸੀਟਾਂ ਵਾਲੇ ਸਦਨ ਵਿੱਚ ਲੋੜੀਂਦੀਆਂ 170 ਸੀਟਾਂ ਦੀ ਬਹੁਮਤ ਹਾਸਲ ਨਹੀਂ ਕਰ ਸਕੇ। ਅਹਿਮ ਗੱਲ ਹੈ ਕਿ ਕੈਨੇਡਾ ਦੀ ਇਸ 44ਵੀਂ ਪਾਰਲੀਮੈਂਟ ਚੋਣ ਵਿੱਚ 17 ਪਰਵਾਸੀ ਪੰਜਾਬੀ ਚੁਣੇ ਗਏ ਹਨ। ਪੰਜਾਬੀਆਂ ਦੇ ਗੜ੍ਹ ਵਾਲ਼ੇ ਬਰੈਂਪਟਨ ਇਲਾਕੇ ਵਿੱਚ ਲਿਬਰਲ ਉਮੀਦਵਾਰਾਂ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/