Parmish Verma: ਗਾਇਕ ਪਰਮੀਸ਼ ਵਰਮਾ ਨੇ ਫਿਰ ਸ਼ੈਰੀ ਮਾਨ 'ਤੇ ਕੱਸਿਆ ਤੰਜ, ਕਿਹਾ- 'ਤੇਰੇ ਤੋਂ ਪਿੱਛੋਂ ਸ਼ੁਰੂ ਕੀਤਾ ਸੀ, ਦੇਖ ਅੱਜ ਕਿੱਥੇ ਪਹੁੰਚਿਆ'
Sharry Mann: ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਵਿਵਾਦ ਵੀ ਕਿਸੇ ਤੋਂ ਲੁਕਿਆ ਨਹੀਂ ਹੈ। 2 ਸਾਲ ਪਹਿਲਾਂ ਦੋਵਾਂ ਵਿਚਾਲੇ ਵਿਵਾਦ ਸ਼ੁਰੂ ਹੋਇਆ ਸੀ। ਪਰ ਹੁਣ ਪਰਮੀਸ਼ ਵਰਮਾ ਨੇ ਸਾਲ 2024 'ਚ ਫਿਰ ਤੋਂ ਸ਼ੈਰੀ 'ਤੇ ਤੰਜ ਕੱਸਿਆ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Parmish Verma Takes A Dig At Sharry Mann: ਪੰਜਾਬੀ ਗਾਇਕ ਪਰਮੀਸ਼ ਵਰਮਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਇਸ ਦੇ ਨਾਲ ਨਾਲ ਉਹ ਆਪਣੀ ਲਗਜ਼ਰੀ ਲਾਈਫ ਨੂੰ ਸੋਸ਼ਲ ਮੀਡੀਆ 'ਤੇ ਫਲੌਂਟ ਕਰਦਾ ਰਹਿੰਦਾ ਹੈ। ਉਸ ਦੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਵਿਵਾਦ ਵੀ ਕਿਸੇ ਤੋਂ ਲੁਕਿਆ ਨਹੀਂ ਹੈ। 2 ਸਾਲ ਪਹਿਲਾਂ ਦੋਵਾਂ ਵਿਚਾਲੇ ਵਿਵਾਦ ਸ਼ੁਰੂ ਹੋਇਆ ਸੀ। ਪਰ ਹੁਣ ਪਰਮੀਸ਼ ਵਰਮਾ ਨੇ ਸਾਲ 2024 'ਚ ਫਿਰ ਤੋਂ ਸ਼ੈਰੀ 'ਤੇ ਤੰਜ ਕੱਸਿਆ ਹੈ।
ਪਰਮੀਸ਼ ਵਰਮਾ ਨੇ ਆਪਣੇ ਇੱਕ ਪੌਡਕਾਸਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਦਾ ਹਿੱਸਾ ਉਹ ਹਾਲ ਹੀ 'ਚ ਬਣਿਆ ਸੀ। ਇਸ ਦਰਮਿਆਨ ਹੋਸਟ ਨੇ ਪਰਮੀਸ਼ ਤੋਂ ਕਈ ਸਵਾਲ ਪੁੱਛੇ। ਹੋਸਟ ਨੇ ਪੁੱਛਿਆ 'ਜਦੋਂ ਤੁਸੀਂ ਆਸਟਰੇਲੀਆ 'ਚ ਸੀ ਤਾਂ ਤੁਸੀ ਕੋਈ ਆਸਟਰੇਲੀਅਨ ਗਰਲ ਫਰੈਂਡ ਨਹੀਂ ਬਣਾਈ?' ਇਸ ਦੇ ਜਵਾਬ 'ਚ ਪਰਮੀਸ਼ ਬੋਲਿਆ ਕਿ 'ਅਸੀਂ ਆਸਟਰੇਲੀਆ 'ਚ ਮਜ਼ਦੂਰੀ ਕਰਦੇ ਸੀ। ਸਾਡੀ ਕੋਈ ਆਸਟਰੇਲੀਅਨ ਗਰਲ ਫਰੈਂਡ ਨਹੀਂ ਬਣਨੀ ਸੀ।' ਇਸ ਦੇ ਨਾਲ ਨਾਲ ਉਸ ਨੇ ਸ਼ੈਰੀ ਮਾਨ ਦਾ ਨਾਮ ਲਏ ਬਿਨਾਂ ਉਸ ਬਾਰੇ ਕਿਹਾ ਕਿ 'ਤੂੰ ਮੇਰੇ ਤੋਂ ਪਹਿਲਾਂ ਸ਼ੁਰੂ ਕੀਤਾ ਸੀ, ਮੈਂ ਤੇਰੇ ਤੋਂ ਬਾਅਦ 'ਚ ਸ਼ੁਰੂ ਕੀਤਾ ਸੀ। ਅੱਜ ਦੱਸ ਕਿੱਥੇ ਆਂ?' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਾਲ 2022-23 'ਚ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਵਿਚਾਲੇ ਵਿਵਾਦ ਕਾਫੀ ਸੁਰਖੀਆਂ 'ਚ ਰਿਹਾ ਸੀ। ਸ਼ੈਰੀ ਨੇ ਲਾਈਵ ਹੋ ਪਰਮੀਸ਼ ਵਰਮਾ ਨੂੰ ਗੰਦੀਆਂ ਗਾਲਾਂ ਕੱਢੀਆਂ ਸੀ ਤਾਂ ਪਰਮੀਸ਼ ਨੇ ਸ਼ੈਰੀ ਨੂੰ ਸੋਸ਼ਲ ਮੀਡੀਆ 'ਤੇ ਗਧਾ ਕਿਹਾ ਸੀ। ਦੋਵਾਂ ਵਿਚਾਲੇ ਵਿਵਾਦ ਕਾਫੀ ਲੰਬਾ ਚੱਲਿਆ ਸੀ।
ਇਹ ਵੀ ਪੜ੍ਹੋ: ਰਸ਼ਮਿਕਾ ਕੈਟਰੀਨਾ ਤੋਂ ਬਾਅਦ ਅਕਸ਼ੈ ਕੁਮਾਰ ਹੋਏ ਡੀਪਫੇਕ ਦਾ ਸ਼ਿਕਾਰ, ਐਕਟਰ ਦੀ ਵੀਡੀਓ ਹੋ ਰਹੀ ਖੂਬ ਵਾਇਰਲ