‘ਪਠਾਨ’ ਫਿਲਮ ਦਾ ਦੂਜਾ ਗੀਤ ‘ਝੂਮੇ ਜੋ ਪਠਾਨ’ ਰਿਲੀਜ਼, ਦੇਖੋ ਸ਼ਾਹਰੁਖ ਖਾਨ ਦੀਪਿਕਾ ਪਾਦੂਕੋਣ ਦਾ ਜ਼ਬਰਦਸਤ ਡਾਂਸ
Pathaan New Song: ਦੱਸ ਦੇਈਏ ਕਿ ਫਿਲਮ ਦੇ ਪਹਿਲੇ ਗੀਤ ਬੇਸ਼ਰਮਰੰਗ ਤੋਂ ਬਾਅਦ ਹੁਣ ਦੂਜਾ ਗੀਤ 'ਝੂਮੇ ਜੋ ਪਠਾਨ' ਰਿਲੀਜ਼ ਹੋ ਚੁੱਕਾ ਹੈ।
Pathaan New Song Jhoome Jo Pathaa Out: ਬਾਲੀਵੁੱਡ ਕਿੰਗ ਖਾਨ ਸ਼ਾਹਰੁਖ (Shah Rukh Khan) ਅਤੇ ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਆਪਣੀ ਅਪਕਮਿੰਗ ਫਿਲਮ ਪਠਾਨ (Pathan) ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਫਿਲਮ ਵਿੱਚ ਸ਼ਾਹਰੁਖ ਅਤੇ ਦੀਪਿਕਾ ਦਾ ਅੰਦਾਜ਼ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦੱਸ ਦੇਈਏ ਕਿ ਫਿਲਮ ਦੇ ਪਹਿਲੇ ਗੀਤ ਬੇਸ਼ਰਮਰੰਗ ਤੋਂ ਬਾਅਦ ਹੁਣ ਦੂਜਾ ਗੀਤ 'ਝੂਮੇ ਜੋ ਪਠਾਨ' ਰਿਲੀਜ਼ ਹੋ ਚੁੱਕਾ ਹੈ।
View this post on Instagram
ਇੱਕ ਵਾਰ ਫਿਰ ਤੋਂ ਆਪਣੇ ਇਸ ਗੀਤ ਰਾਹੀਂ ਦੋਵਾਂ ਸਟਾਰਸ ਨੇ ਡਾਂਸ ਫਲੋਰ ਉੱਪਰ ਅੱਗ ਲਗਾ ਦਿੱਤੀ। ਦੱਸ ਦੇਈਏ ਕਿ 'ਝੂਮੇ ਜੋ ਪਠਾਨ' ਗੀਤ ਨੂੰ ਅਰਿਜੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ। ਦੱਸ ਦੇਈਏ ਕਿ ਅਰਿਜੀਤ ਸਿੰਘ ਇਸ ਤੋਂ ਪਹਿਲਾਂ ਵੀ ਸ਼ਾਹਰੁਖ ਖਾਨ ਲਈ ਗੀਤ ਗਾ ਚੁੱਕੇ ਹਨ। ਉਸਨੇ ਫਿਲਮ ਦਿਲਵਾਲੇ ਦੇ ਗੀਤ 'ਗੇਰੂਆ' ਅਤੇ 'ਜਬ ਹੈਰੀ ਮੇਟ ਸੇਜਲ' ਦੇ 'ਹਵਾਏਂ' ਨੂੰ ਆਪਣੀ ਆਵਾਜ਼ ਦਿੱਤੀ। ਇਹ ਦੋਵੇਂ ਗੀਤ ਹਿੱਟ ਸਾਬਤ ਹੋਏ। ਅਜਿਹੇ 'ਚ 'ਝੂਮੇ ਜੋ ਪਠਾਨ' ਮੇਕਰਸ ਨੂੰ ਹਿੱਟ ਹੋਣ ਦੀ ਉਮੀਦ ਹੈ।
ਦੱਸ ਦਈਏ ਕਿ ਹਾਲ ਹੀ ‘ਚ ਸ਼ਾਹਰੁਖ-ਦੀਪਿਕਾ ਦਾ ਇੱਕ ਰੋਮਾਂਟਿਕ ਗਾਣਾ ‘ਬੇਸ਼ਰਮ ਰੰਗ’ ਰਿਲੀਜ਼ ਹੋਇਆ ਸੀ। ਜਿਸ ਨੂੰ ਲੈਕੇ ਕਾਫੀ ਵਿਵਾਦ ਚੱਲ ਰਿਹਾ ਹੈ। ਇਸ ਗੀਤ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਇਸ ਗਾਣੇ ਵਿੱਚ ਦੀਪਿਕਾ ਨੇ ਭਗਵਾ ਰੰਗ ਦੀ ਬਿਕਨੀ ਪਹਿਨੀ ਹੈ। ਇਸ ਕਰਕੇ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨ ‘ਤੇ ਆ ਗਈ ਹੈ। ਇਹੀ ਨਹੀਂ ਸ਼ਾਹਰੁਖ ਖਾਨ ਦਾ ਵੀ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਉਨ੍ਹਾਂ ਦੀ ਫਿਲਮ ਨੂੰ ਬੈਨ ਤੱਕ ਕਰਨ ਦੀ ਮੰਗ ਉੱਠ ਰਹੀ ਹੈ। ਇਹ ਫਿਲਮ 25 ਜਨਵਰੀ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।