ਸੋਨਮ ਬਾਜਵਾ ਦੀਆਂ ਬਲੈਕ ਬੌਡੀਕੋਨ ਡਰੈੱਸ 'ਚ ਤਸਵੀਰਾਂ ਹੋਈਆਂ ਵਾਇਰਲ, ਹਰ ਕੋਈ ਦੇਖ ਕੇ ਹੈਰਾਨ
ਪੰਜਾਬ ਅਦਾਕਾਰਾ ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਟੌਪ ਹੈਰੋਇਨਸ 'ਚੋਣ ਇੱਕ ਹੈ। ਉਸ ਦੀ ਸੋਸ਼ਲ ਮੀਡੀਆ 'ਤੇ ਇੱਕ ਵੱਡੀ ਫ਼ੈਨ ਫੌਲੋਇੰਗ ਹੈ। ਉਸ ਦੀਆਂ ਪੋਸਟਾਂ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲਦਾ ਹੈ। ਫੈਨਸ ਬੇਸਬਰੀ ਨਾਲ ਸੋਨਮ ਦੀ ਕਿਸੇ ਵੀ ਪੋਸਟ ਦਾ ਇੰਤਜ਼ਾਰ ਕਰਦੇ ਹਨ ਕਿਉਂਕਿ ਸੋਨਮ ਦੀ ਕੋਈ ਵੀ ਪੋਸਟ ਹੋਰ ਕਿਸੇ ਵੀ ਪੰਜਾਬੀ ਅਦਾਕਾਰ ਨਾਲੋਂ ਹਮੇਸ਼ਾ ਵੱਖ ਹੀ ਹੁੰਦੀ ਹੈ।
ਚੰਡੀਗੜ੍ਹ: ਪੰਜਾਬ ਅਦਾਕਾਰਾ ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਟੌਪ ਹੈਰੋਇਨਸ 'ਚੋਣ ਇੱਕ ਹੈ। ਉਸ ਦੀ ਸੋਸ਼ਲ ਮੀਡੀਆ 'ਤੇ ਇੱਕ ਵੱਡੀ ਫ਼ੈਨ ਫੌਲੋਇੰਗ ਹੈ। ਉਸ ਦੀਆਂ ਪੋਸਟਾਂ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲਦਾ ਹੈ। ਫੈਨਸ ਬੇਸਬਰੀ ਨਾਲ ਸੋਨਮ ਦੀ ਕਿਸੇ ਵੀ ਪੋਸਟ ਦਾ ਇੰਤਜ਼ਾਰ ਕਰਦੇ ਹਨ ਕਿਉਂਕਿ ਸੋਨਮ ਦੀ ਕੋਈ ਵੀ ਪੋਸਟ ਹੋਰ ਕਿਸੇ ਵੀ ਪੰਜਾਬੀ ਅਦਾਕਾਰ ਨਾਲੋਂ ਹਮੇਸ਼ਾ ਵੱਖ ਹੀ ਹੁੰਦੀ ਹੈ।
ਇੰਸਟਾਗ੍ਰਾਮ ਹੈਂਡਲ 'ਤੇ ਸੋਨਮ ਬਾਜਵਾ ਨੇ ਖੂਬਸੂਰਤ ਤਸਵੀਰਾਂ ਦੀ ਇਕ ਸੀਰੀਜ਼ ਨੂੰ ਸਾਂਝਾ ਕੀਤਾ। ਹਾਲ ਹੀ ਵਿੱਚ ਅਦਾਕਾਰਾ ਨੇ ਤਸਵੀਰਾਂ ਪੋਸਟ ਕੀਤੀਆਂ ਜਿਸ ਨਾਲ ਉਸ ਦੇ ਫੈਨਸ ਹੈਰਾਨ ਰਹਿ ਗਏ। ਤਸਵੀਰਾਂ 'ਚ, ਤੁਸੀਂ ਅਭਿਨੇਤਰੀ ਨੂੰ ਬਲੈਕ ਬੋਡੀਕੋਨ ਡਰੈੱਸ 'ਚ ਦੇਖ ਸਕਦੇ ਹੋ। ਖੁੱਲੇ ਵਾਲਾਂ ਅਤੇ ਇੱਕ ਸਧਾਰਣ ਮੇਕਅਪ ਨਾਲ, ਸੋਨਮ ਬਾਜਵਾ ਨੇ ਸਾਬਤ ਕੀਤਾ ਕਿ ਉਹ ਫੈਸ਼ਨ ਅਤੇ ਸਟਾਈਲ ਕੂਵੀਨ ਹੈ। ਤਸਵੀਰਾਂ ਦੇ ਨਾਲ, ਉਸ ਨੇ ਲਿਖਿਆ, "𝘐 𝘢𝘮 𝘢 𝘥𝘢𝘺𝘥𝘳𝘦𝘮𝘦𝘳 𝘢𝘯𝘥 𝘯𝘪𝘨𝘩𝘵 𝘵𝘩𝘪𝘯𝘬𝘦𝘳 ...."
ਇਸ ਦੌਰਾਨ, ਕੰਮ ਦੀ ਗੱਲ ਕਰੀਏ ਤਾਂ, ਪੌਲੀਵੁੱਡ ਸਟਾਰ ਸੋਨਮ ਬਾਜਵਾ ਐਮੀ ਵਿਰਕ ਨਾਲ ਆਪਣੀ ਆਉਣ ਵਾਲੀ ਫਿਲਮ 'ਪੁਆੜਾ' ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਉਸ ਨੂੰ ਇਕ ਆਉਣ ਵਾਲੀ ਫਿਲਮ, 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ' 'ਚ ਵੀ ਦੇਖਿਆ ਜਾ ਸਕਦਾ ਹੈ। ਇਸ ਦਾ ਨਿਰਦੇਸ਼ਕ ਰੁਪਿੰਦਰ ਇੰਦਰਜੀਤ ਹਨ ਤੇ ਉਨ੍ਹਾਂ ਨੇ ਹੀ ਇਸ ਫਿਲਮ ਨੂੰ ਲਿਖਿਆ ਹੈ। ਅਦਾਕਾਰਾ ਆਖਰੀ ਵਾਰ ਜਨਵਰੀ 2020 'ਚ ਰਿਲੀਜ਼ ਹੋਈ ਫਿਲਮ 'ਜੀਂਦੇ ਮੇਰੀਏ' 'ਚ ਨਜ਼ਰ ਆਈ ਸੀ।