PK ਦਾ ਬਣੇਗਾ ਸੀਕੁਅਲ, ਆਮਿਰ ਖਾਨ ਹੋਏ ਫਿਲਮ 'ਚੋਂ ਆਊਟ, ਇਸ ਅਦਾਕਾਰ ਦਾ ਹੋਵੇਗਾ ਮੁੱਖ ਕਿਰਦਾਰ
ਸਾਲ 2014 'ਚ ਆਈ ਆਮਿਰ ਖਾਨ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ ਪੀਕੇ ਨੇ ਬਾਕਸ ਆਫਿਸ 'ਤੇ ਵੱਡੀ ਪਕੜ ਬਣਾਈ ਸੀ। ਰਣਬੀਰ ਕਪੂਰ ਵੀ ਇਸ ਫਿਲਮ ਦੇ ਆਖਰੀ ਸੀਨ 'ਚ ਨਜ਼ਰ ਆਏ ਸਨ।
ਸਾਲ 2014 'ਚ ਆਈ ਆਮਿਰ ਖਾਨ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ ਪੀਕੇ ਨੇ ਬਾਕਸ ਆਫਿਸ 'ਤੇ ਵੱਡੀ ਪਕੜ ਬਣਾਈ ਸੀ। ਰਣਬੀਰ ਕਪੂਰ ਵੀ ਇਸ ਫਿਲਮ ਦੇ ਆਖਰੀ ਸੀਨ 'ਚ ਨਜ਼ਰ ਆਏ ਸਨ। ਹੁਣ ਇੱਕ ਚਰਚਾ ਹੈ ਕਿ ਰਣਬੀਰ ਕਪੂਰ ਫਿਲਮ ਦੇ ਸੀਕੁਅਲ ਵਿੱਚ ਆਮਿਰ ਤੋਂ ਬਾਅਦ ਕਹਾਣੀ ਨੂੰ ਅੱਗੇ ਲੈ ਕੇ ਜਾਣਗੇ। ਰਿਪੋਰਟਸ ਦੇ ਮੁਤਾਬਕ ਮੇਕਰ ਵਿਧੂ ਵਿਨੋਦ ਚੋਪੜਾ ਨੇ ਵੀ ਇਸ ਲਈ ਪੂਰੀ ਤਿਆਰੀ ਕਰ ਲਈ ਹੈ।
ਵਿਧੂ ਵਿਨੋਦ ਚੋਪੜਾ ਨੇ ਪੀਕੇ ਦੇ ਸੀਕੁਅਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਚੰਗੇ ਸਮੇਂ ਵਿੱਚ ਪੀਕੇ ਦਾ ਸੀਕਵਲ ਬਣਾਉਣਗੇ। ਪਿਛਲੇ ਪਾਰਟ ਵਿੱਚ ਰਣਬੀਰ ਕਪੂਰ ਦਾ ਕਿਰਦਾਰ ਫਿਲਮ ਦੇ ਲਾਸਟ 'ਚ ਵੇਖਿਆ ਗਿਆ ਸੀ। ਇਸ ਲਈ ਹੁਣ ਸਿਰਫ ਰਣਬੀਰ ਕਪੂਰ ਹੀ ਕਹਾਣੀ ਦਾ ਹਿੱਸਾ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਰਾਈਟਰ ਅਭਿਜਾਤ ਜੋਸ਼ੀ ਨੇ ਅਜੇ ਤੱਕ ਕਹਾਣੀ ਨਹੀਂ ਲਿਖੀ। ਪਰ ਇਸ ਦੇ ਮੁਕੰਮਲ ਹੁੰਦੇ ਹੀ ਪਾਰਟ 2 ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਫਿਲਮ 'ਪੀਕੇ' ਇਕ ਅਜਿਹੇ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਦਿਖਾਈ ਦਿੱਤੀ ਜੋ ਕਿਸੇ ਹੋਰ ਦੁਨੀਆ ਤੋਂ ਆਇਆ ਸੀ। ਫਿਲਮ ਵਿੱਚ ਆਮਿਰ ਦੀ ਜ਼ਬਰਦਸਤ ਅਦਾਕਾਰੀ ਨੇ ਲੋਕਾਂ ਨੂੰ ਬਹੁਤ
ਹਸਾਇਆ ਸੀ। ਆਮਿਰ ਖਾਨ ਦਾ ਪੀਕੇ ਦੇ ਸੀਕੁਅਲ 'ਚ ਨਾ ਹੋਣਾ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਨਿਰਾਸ਼ ਕਰੇਗਾ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਆਮਿਰ ਦੀ ਕਮਾਲ ਦੀ ਅਦਾਕਾਰੀ ਨੂੰ ਰਣਬੀਰ ਕਪੂਰ ਚੇਜ਼ ਕਰ ਪਾਉਂਦੇ ਹਨ ਜਾਂ ਨਹੀਂ।