Chal Jindiye: ਨੀਰੂ ਬਾਜਵਾ ਨੇ ਕੀਤਾ ਅਗਲੀ ਫ਼ਿਲਮ ਦਾ ਐਲਾਨ, 14 ਅਕਤੂਬਰ ਨੂੰ ਸਿਨੇਮਾਘਰਾਂ `ਚ ਦੇਵੇਗੀ ਦਸਤਕ
ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਆਪਣੀ ਅਗਲੀ ਫ਼ਿਲਮ `ਚੱਲ ਜਿੰਦੀਏ: ਜਿਨ੍ਹਾਂ ਦੇ ਸਫ਼ਰ ਕਹਾਣੀ ਬਣ ਗਏ` ਦਾ ਪੋਸਟਰ ਸ਼ੇਅਰ ਕੀਤਾ। ਫ਼ਿਲਮ ਦਾ ਪੋਸਟਰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਕਹਾਣੀ ਕੁੱਝ ਹਟ ਕੇ ਹੈ।
Neeru Bajwa New Film: ਨੀਰੂ ਬਾਜਵਾ ਦੀ ਇੱਕ ਹੋਰ ਫ਼ਿਲਮ ਤੁਹਾਡਾ ਮਨੋਰੰਜਨ ਕਰਨ ਆ ਰਹੀ ਹੈ। ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਆਪਣੀ ਅਗਲੀ ਫ਼ਿਲਮ `ਚੱਲ ਜਿੰਦੀਏ: ਜਿਨ੍ਹਾਂ ਦੇ ਸਫ਼ਰ ਕਹਾਣੀ ਬਣ ਗਏ` ਦਾ ਪੋਸਟਰ ਸ਼ੇਅਰ ਕੀਤਾ। ਫ਼ਿਲਮ ਦਾ ਪੋਸਟਰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਕਹਾਣੀ ਕੁੱਝ ਹਟ ਕੇ ਹੈ।
View this post on Instagram
`ਚੱਲ ਜਿੰਦੀਏ` ਦੀ ਸਟਾਰ ਕਾਸਟ ਬਾਰੇ ਗੱਲ ਕੀਤੀ ਜਾਏ ਤਾਂ ਇਸ ਫ਼ਿਲਮ `ਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ, ਜੱਸ ਬਾਜਵਾ, ਅਦਿਤੀ ਸ਼ਰਮਾ ਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆੳੇੁਣਗੇ। ਇਸ ਫ਼ਿਲਮ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ, ਜਦਕਿ ਫ਼ਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰਨਗੇ। ਇਸ ਫ਼ਿਲਮ ਨੂੰ ਘੈਂਟ ਬੁਆਏਜ਼ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
ਦਸ ਦਈਏ ਕਿ ਕੁਲਵਿੰਦਰ ਬਿੱਲਾ ਫ਼ਿਲਮ ਚੱਲ ਜਿੰਦੀਏ ਨਾਲ ਵੱਡੇ ਪਰਦੇ `ਤੇ ਵਾਪਸੀ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਇੱਕ ਹੋਰ ਫ਼ਿਲਮ `ਟੈਲੀਵਿਜ਼ਨ` ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫ਼ਿਲਮ `ਚ ਕੁਲਵਿੰਦਰ ਬਿੱਲਾ ਨਾਲ ਮੈਂਡੀ ਤੱਖਰ ਲੀਡ ਰੋਲ `ਚ ਨਜ਼ਰ ਆਵੇਗੀ।
ਫ਼ਿਲਮ ਦੀ ਕਹਾਣੀ ਪੁਰਾਣੇ ਜ਼ਮਾਨੇ ਦੀ ਹੈ, ਜਦੋਂ ਟੈਲੀਵਿਜ਼ਨ ਦੀ ਨਵੀਂ ਖੋਜ ਹੋਈ ਸੀ। ਇਸ ਦਾ ਪਤਾ ਫ਼ਿਲਮ ਦਾ ਟਰੇਲਰ ਦੇਖ ਕੇ ਲੱਗ ਜਾਂਦਾ ਹੈ। ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੋ ਕਿ ਪਾਲੀਵੁੱਡ ਪ੍ਰੇਮੀਆਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਟਰੇਲਰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰੇਗੀ।