Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਗੀਤਕਾਰ ਦਾ ਹੋਇਆ ਦੇਹਾਂਤ; 150 ਤੋਂ ਵੱਧ ਸੁਪਰਹਿੱਟ ਗੀਤ ਲਿਖੇ...
Punjabi Songwriter Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗੀਤਕਾਰ ਦਾ ਦੇਹਾਂਤ ਹੋ ਗਿਆ ਹੈ। ਜਿਸ ਨਾਲ ਪੰਜਾਬੀ ਕਲਾਕਾਰਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਸੋਗ ਦੀ ਲਹਿਰ...

Punjabi Songwriter Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗੀਤਕਾਰ ਦਾ ਦੇਹਾਂਤ ਹੋ ਗਿਆ ਹੈ। ਜਿਸ ਨਾਲ ਪੰਜਾਬੀ ਕਲਾਕਾਰਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਇਸਦੀ ਜਾਣਕਾਰੀ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਵੱਲੋਂ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਇਹ ਦੁਖਦ ਖਬਰ ਪ੍ਰਸ਼ੰਸਕਾਂ ਨੂੰ ਸੁਣਾਈ।
ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਇੰਸਟਾਗ੍ਰਾਮ ਸਟੋਰੀ ਪੋਸਟ ਕਰਦੇ ਹੋਏ ਲਿਖਿਆ, ਅਲਵਿਦਾ ਨਿੰਮੇ, ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ...

ਜਾਣਕਾਰੀ ਲਈ ਦੱਸ ਦੇਈਏ ਕਿ ਨਿੰਮਾ ਲੁਹਾਰਕਾ ਨੇ ਆਪਣੀ ਕਲਮ ’ਚੋਂ ਕਈ ਅਜਿਹੇ ਅਣਗਿਣਤ ਗੀਤ ਲਿਖੇ ਜੋ ਇਹ ਦੱਸਦੇ ਹਨ ਕਿ ਉਹ ਰੱਬ ਦੇ ਕਿੰਨਾ ਨੇੜੇ ਹੈ। ਉਨ੍ਹਾਂ ਦਾ ਰਚਿਆ ਇੱਕ-ਇੱਕ ਗੀਤ ਉਸ ਨੂੰ ਲੌਕਿਕ ਤੇ ਅਲੌਕਿਕ ਰੰਗਾਂ ਵਾਲਾ ਸ਼ਾਇਰ ਹੋਣ ਦਾ ਰੁਤਬਾ ਪ੍ਰਦਾਨ ਕਰਦਾ ਹੈ। ਅੰਮ੍ਰਿਤਸਰ ਦੇ ਨਾਲ ਨਿੰਮੇ ਦਾ ਪਿੰਡ ਲੁਹਾਰਕਾ ਵੱਜਦਾ ਹੈ। ਉਨ੍ਹਾਂ ਦਾ ਅਸਲੀ ਨਾਂ ਨਿਰਮਲ ਸਿੰਘ ਹੈ ਅਤੇ ਉਨ੍ਹਾਂ ਦਾ ਜਨਮ 24 ਮਾਰਚ 1977 ਨੂੰ ਦਲਬੀਰ ਕੌਰ ਤੇ ਦਰਸ਼ਨ ਸਿੰਘ ਦੇ ਘਰ ਹੋਇਆ ਸੀ।
ਜਾਣੋ ਕਦੋਂ ਰਿਕਾਰਡ ਹੋਇਆ ਪਹਿਲਾ ਗੀਤ
ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ। ਉਨ੍ਹਾਂ ਦਾ ਪਹਿਲਾ ਗੀਤ ਲੁਧਿਆਣੇ ਰਹਿੰਦਿਆਂ 1995 ਵਿੱਚ ਰਿਕਾਰਡ ਹੋ ਗਿਆ ਸੀ। ਛੋਟੀ ਉਮਰੇ ਹੀ ਪਹਿਲਾ ਗੀਤ ਰਿਕਾਰਡ ਹੋਣਾ ਉਸ ਲਈ ਬਹੁਤ ਵੱਡੀ ਉਪਲੱਬਧੀ ਸੀ। ਗੀਤਕਾਰ ਸ਼ਮਸ਼ੇਰ ਸੰਧੂ ਦੁਆਰਾ ਜਲੰਧਰ ਦੂਰਦਰਸ਼ਨ ’ਤੇ ਪੇਸ਼ ਕੀਤੇ ਜਾਂਦੇ ਸੰਗੀਤਕ ਪ੍ਰੋਗਰਾਮ ‘ਲੋਕ ਰੰਗ’ ਲਈ ਲੋਕ ਗਾਇਕ ਹਰਭਜਨ ਟਾਣਕ ਦੀ ਆਵਾਜ਼ ਵਿੱਚ ਉਸ ਦਾ ਲਿਖਿਆ ਪਹਿਲਾ ਗੀਤ ‘ਚਿੱਠੀ ਮੈਂ ਤੈਨੂੰ ਲਿਖਾਂ ਲਾਲ ਵੇ ਵਿੱਚ ਹੰਝੂਆਂ ਦੇ ਕਲਮ ਡੁਬੋ ਕੇ’ ਰਿਕਾਰਡ ਕੀਤਾ ਗਿਆ।
ਦੂਸਰਾ ਗੀਤ ਕੁਲਦੀਪ ਮਾਣਕ ਦੇ ਭਤੀਜੇ ਪ੍ਰਗਟ ਖਾਨ ਵੱਲੋਂ ਗਾਇਆ ਗਿਆ ਜਿਸ ਦੇ ਬੋਲ ਸਨ, ‘ਹਾਏ ਉਏ ਰੱਬਾ ਉੱਚੀਆਂ ਹਵੇਲੀਆਂ ਬਚਪਨ ਦਾ ਪਿਆਰ ਖੋ ਕੇ ਲੈ ਗਈਆਂ।’ 1995 ਵਿੱਚ ਹੀ ਗਾਇਕ ਕੁਲਵਿੰਦਕ ਢਿੱਲੋਂ ਦੀ ਐਲਬਮ ‘ਗਰੀਬਾਂ ਨੇ ਕੀ ਪਿਆਰ ਕਰਨਾ’ ਦੇ ਟਾਈਟਲ ਹੇਠ ਰਿਲੀਜ਼ ਹੋਈ। ਛੇਤੀ ਹੀ ਉਹ ਗਾਇਕ ਕੁਲਵਿੰਦਰ ਢਿੱਲੋਂ ਦੀ ਮਦਦ ਨਾਲ ਸੰਗੀਤ ਕੰਪਨੀ ਫਾਈਨਟੋਨ ਦੀ ਟੀਮ ਵਿੱਚ ਸ਼ਾਮਲ ਹੋ ਗਏ। ਉਸ ਨੂੰ ਹਿੱਟ ਗੀਤਕਾਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਵਾਲਾ ਗੀਤ ਫਾਈਨਟੱਚ ਸੰਗੀਤ ਕੰਪਨੀ ਦੁਆਰਾ 2002 ਵਿੱਚ ਰਿਲੀਜ਼ ਕੀਤਾ ਗਿਆ।
ਚੋਟੀ ਦੇ ਗਾਇਕਾਂ ਨੇ ਗਾਏ ਗੀਤ
ਨਿੰਮੇ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਚੋਟੀ ਦੇ ਗਾਇਕਾਂ ਨੇ ਗਾਇਆ, ਜਿਨ੍ਹਾਂ ਵਿੱਚ ਕੁਲਵਿੰਦਰ ਢਿੱਲੋਂ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਦਿਲਜੀਤ ਦੁਸਾਂਝ, ਲਖਵਿੰਦਰ ਵਡਾਲੀ, ਅਮਰਿੰਦਰ ਗਿੱਲ, ਕੁਲਵਿੰਦਰ ਬਿੱਲਾ, ਫ਼ਿਰੋਜ਼ ਖਾਨ, ਮਲਕੀਤ ਸਿੰਘ, ਹਰਭਜਨ ਸ਼ੇਰਾ ਅਤੇ ਹੋਰ ਬਹੁਤ ਸਾਰੇ। ਉਂਜ ਤਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਨਿੰਮੇ ਦੇ ਬਹੁਤ ਸਾਰੇ ਗੀਤ ਰਿਕਾਰਡ ਹੋਏ ਸੀ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ।






















