(Source: ECI/ABP News)
Afsana Khan: ਅਫਸਾਨਾ ਖਾਨ 'ਤੇ ਪ੍ਰਸ਼ੰਸਕ ਨੇ 26 ਲੱਖ ਵਾਰਿਆ, ਸੋਸ਼ਲ ਮੀਡੀਆ ਯੂਜ਼ਰਸ ਨੇ ਇੰਝ ਕੀਤਾ ਰਿਐਕਟ
Afsana Khan: ਪੰਜਾਬੀ ਗਾਇਕਾ ਅਫਸਾਨਾ ਖਾਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਦੀ ਗਾਇਕੀ ਦਾ ਜਲਵਾ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ।
![Afsana Khan: ਅਫਸਾਨਾ ਖਾਨ 'ਤੇ ਪ੍ਰਸ਼ੰਸਕ ਨੇ 26 ਲੱਖ ਵਾਰਿਆ, ਸੋਸ਼ਲ ਮੀਡੀਆ ਯੂਜ਼ਰਸ ਨੇ ਇੰਝ ਕੀਤਾ ਰਿਐਕਟ A fan rained 26 lakh rupees on Afsana Khan, punjabi singer shared video on social media Afsana Khan: ਅਫਸਾਨਾ ਖਾਨ 'ਤੇ ਪ੍ਰਸ਼ੰਸਕ ਨੇ 26 ਲੱਖ ਵਾਰਿਆ, ਸੋਸ਼ਲ ਮੀਡੀਆ ਯੂਜ਼ਰਸ ਨੇ ਇੰਝ ਕੀਤਾ ਰਿਐਕਟ](https://feeds.abplive.com/onecms/images/uploaded-images/2024/04/18/1ee80947706e830877b889e1212494d71713412356357709_original.jpg?impolicy=abp_cdn&imwidth=1200&height=675)
Afsana Khan: ਪੰਜਾਬੀ ਗਾਇਕਾ ਅਫਸਾਨਾ ਖਾਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਦੀ ਗਾਇਕੀ ਦਾ ਜਲਵਾ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਗੁਜਰਾਤ ਵਿੱਚ ਸ਼ੋਅ ਲਗਾਉਣ ਪੁੱਜੀ। ਇਸ ਦੌਰਾਨ ਉਨ੍ਹਾਂ ਦੇ ਇੱਕ ਖਾਸ ਪ੍ਰਸ਼ੰਸਕ ਵੱਲੋਂ ਗਾਇਕਾ ਉੱਪਰ 26 ਲੱਖ ਰੁਪਏ ਵਾਰੇ ਗਏ। ਇਸਦਾ ਵੀਡੀਓ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਕੈਪਸ਼ਨ ਵਿੱਚ ਲਿਖਿਆ, ਗੁਜਰਾਤ ਤੋਂ ਮੇਰਾ ਸੱਚਾ ਤੇ ਪਿਆਰਾ ਫੈਨ ਜਿਨ੍ਹਾਂ ਨੇ ਮੇਰੇ ਉੱਪਰੋਂ 26 ਲੱਖ ਵਾਰਿਆ ❤️🙏🫶🏻✊ love & respect Blessed #afsanakhan🎤 🧿...
View this post on Instagram
ਅਫਸਾਨਾ ਖਾਨ ਵੱਲੋਂ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੇ ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਹੈਰਾਨੀ ਭਰੇ ਕਮੈਂਟ ਕਰ ਰਹੇ ਹਨ। ਉਨ੍ਹਾਂ ਵੱਲੋਂ 26 ਲੱਖ ਰੁਪਏ ਵਾਰਨ ਵਾਲੇ ਸ਼ਖਸ਼ ਉੱਪਰ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 26 ਲੱਖ ਵਿੱਚ ਜੇਕਰ ਕਿਸੇ ਗਰੀਬ ਦਾ ਘਰ ਬਣਾਇਆ ਹੁੰਦਾ, 26 ਲੋਕਾਂ ਦਾ ਘਰ ਬਣ ਜਾਣਾ ਸੀ, ਕਿੱਦਾਂ ਦੇ ਮੂਰਖ ਲੋਕ ਨੇ...ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਮੈਨੂੰ ਆਸ ਹੈ ਕਿ ਤੁਸੀ ਸਿੱਧੂ ਦੀ ਲਾਜ਼ ਰੱਖੋਗੇ ਅਤੇ ਗਰੀਬਾਂ ਦੀ ਸਿੱਖਿਆ ਉੱਪਰ ਇਹ ਪੈਸਾ ਲਗਾਓਗੇ।
View this post on Instagram
ਦੱਸ ਦੇਈਏ ਕਿ ਅਫਸਾਨਾ ਖਾਨ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਕਈ ਸ਼ੋਅ ਲਗਾਉਂਦੀ ਹੈ। ਇਸ ਦੌਰਾਨ ਪ੍ਰਸ਼ੰਸਕਾਂ ਕੋਲੋਂ ਗਾਇਕਾ ਨੂੰ ਖੂਬ ਪਿਆਰ ਮਿਲਦਾ ਹੈ। ਇਸ ਤੋਂ ਇਲਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਵੀ ਖਾਸ ਬੌਡਿੰਗ ਸ਼ੇਅਰ ਕਰਦੀ ਸੀ। ਦੋਵਾਂ ਦਾ ਭੈਣ- ਭਰਾ ਵਾਲਾ ਇਹ ਖਾਸ ਰਿਸ਼ਤਾ ਪ੍ਰਸ਼ੰਸਕਾਂ ਵਿੱਚ ਕਾਫੀ ਮਸ਼ਹੂਰ ਹੋਇਆ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਈਦ ਮੌਕੇ ਅਫਸਾਨਾ ਦਾ ਗੀਤ ਈਦ ਮੁਬਾਰਕ ਹੈ ਰਿਲੀਜ਼ ਹੋਇਆ ਸੀ। ਇਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਗਾਇਕਾ ਆਪਣੇ ਆਸਟ੍ਰੇਲੀਆ ਟੂਰ ਨੂੰ ਲੈ ਚਰਚਾ ਵਿੱਚ ਰਹੀ। ਅਫਸਾਨਾ ਉਨ੍ਹਾਂ ਪੰਜਾਬੀ ਗਾਇਕਾ ਵਿੱਚੋਂ ਇੱਕ ਹੈ, ਜਿਸ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵਿਚਾਲੇ ਭਰਮਾ ਹੁੰਗਾਰਾ ਮਿਲਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)