Gurchet Chitarkar: ਗੁਰਚੇਤ ਚਿਤਰਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਛੋਟੀ ਉਮਰੇ ਇਸ ਕਰੀਬੀ ਦਾ ਹੋਇਆ ਦੇਹਾਂਤ
Gurchet Chitarkar: ਪੰਜਾਬੀ ਕਮੇਡੀਅਨ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਕਰੀਬੀ ਦਾ ਬਹੁਤ ਘੱਟ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
Gurchet Chitarkar: ਪੰਜਾਬੀ ਕਮੇਡੀਅਨ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਕਰੀਬੀ ਦਾ ਬਹੁਤ ਘੱਟ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਕਲਾਕਾਰ ਵੱਲੋਂ ਇਸ ਉੱਪਰ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਸੋਗ ਪ੍ਰਗਟਾ ਰਹੇ ਹਨ। ਹਾਲਾਂਕਿ ਕਈ ਲੋਕਾਂ ਵੱਲੋਂ ਕਮੈਂਟ ਰਾਹੀਂ ਇਹ ਵੀ ਪੁੱਛਿਆ ਜਾ ਰਿਹਾ ਹੈ ਆਖਿਰ ਇਹ ਕੌਣ ਹੈ।
ਗੁਰਚੇਤ ਦੀ ਪੋਸਟ ਅੱਖਾਂ ਕਰ ਦਏਗੀ ਨਮ
ਕਾਮੇਡੀਅਨ ਗੁਰਚੇਤ ਚਿਤਰਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜੋਬਨ ਤੇਰੇ ਜਾਣ ਨਾਲ ਸਭ ਖਤਮ ਹੋ ਗਿਆ। ਇਕ ਨੀ ਕਈ ਮੌਤਾਂ ਹੋਈਆਂ ਨੇ ਤੇਰੇ ਜਾਣ ਨਾਲ ਕਿਵੇ ਵੇਖਾਂਗਾ, ਮੈ ਆਪਣੇ ਭਰਾ ਦੇ ਹੌਕੇ ਕਿਵੇ ਦੇਖਾਂਗਾ ਮੈ ਤੇਰੀ ਮਾਂ ਦੇ ਹੰਝੂ ਐਡਾ ਜੇਰਾ ਨਹੀ ਐ ਯਾਰ😭...
View this post on Instagram
ਦੱਸ ਦੇਈਏ ਕਿ ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਹਾਲਾਂਕਿ ਕਈ ਲੋਕਾਂ ਵੱਲੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਇਹ ਕੌਣ ਹੈ।
ਅਦਾਕਾਰ ਦੇ ਇਸ ਕਰੀਬੀ ਰਿਸ਼ਤੇਦਾਰ ਦਾ ਹੋਇਆ ਦੇਹਾਂਤ!
ਜਾਣਕਾਰੀ ਮੁਤਾਬਕ ਜੋਬਨ ਗੁਰਚੇਤ ਚਿਤਰਕਾਰ ਦੇ ਭਰਾ ਦਾ ਬੇਟਾ ਹੈ। ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਤੋਂ ਇਹ ਸਾਫ ਹੋ ਰਿਹਾ ਹੈ ਕਿ ਉਹ ਆਪਣੇ ਭਰਾ ਦਾ ਜ਼ਿਕਰ ਕੀਤਾ ਹੈ। ਕਲਾਕਾਰ ਵੱਲੋਂ ਸ਼ੇਅਰ ਕੀਤੀ ਗਈ ਇਸ ਵਿੱਚ ਬਹੁਤ ਘੱਟ ਉਮਰ ਦਾ ਮੁੰਡਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਕਲਾਕਾਰ ਨੇ ਇਸ ਬਾਰੇ ਹੋਰ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।