(Source: ECI/ABP News)
'ਮਾਹੀ ਮੇਰਾ ਨਿੱਕਾ ਜਿਹਾ': ਲਾੜਾ-ਲਾੜੀ ਦੇ ਬੇਮੇਲ ਕੱਦ-ਕਾਠ ਦੀ ਕਹਾਣੀ, ਰੋਮਾਂਟਿਕ ਕਾਮੇਡੀ ਫਿਲਮ ਦਾ ਪੋਸਟਰ ਰਿਲੀਜ਼
Mahi Mera Nikka Jeha: ਫਿਲਮ ਦੀ ਕਹਾਣੀ ਜਗਦੇਵ ਸੇਖੋਂ ਦੁਆਰਾ ਲਿਖੀ ਗਈ ਹੈ, ਸਤਿੰਦਰ ਸਿੰਘ ਦੇਵ ਦੁਆਰਾ ਨਿਰਦੇਸ਼ਿਤ ਤੇ ਰੰਜੀਵ ਸਿੰਗਲਾ ਦੁਆਰਾ ਨਿਰਮਿਤ ਹੈ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੁਆਰਾ ਫਿਲਮ ਮਾਹੀ ਮੇਰਾ ਨਿੱਕਾ ਜਿਹਾ ਦੁਨੀਆ ਭਰ ਵਿੱਚ ਪੇਸ਼ ਕੀਤੀ ਜਾਵੇਗੀ।
!['ਮਾਹੀ ਮੇਰਾ ਨਿੱਕਾ ਜਿਹਾ': ਲਾੜਾ-ਲਾੜੀ ਦੇ ਬੇਮੇਲ ਕੱਦ-ਕਾਠ ਦੀ ਕਹਾਣੀ, ਰੋਮਾਂਟਿਕ ਕਾਮੇਡੀ ਫਿਲਮ ਦਾ ਪੋਸਟਰ ਰਿਲੀਜ਼ A poster of Rom-Kam Punjabi film 'Mahi Mera Nikka Jeha' starring Pukhraj Bhalla and Hashneen Chauhan released 'ਮਾਹੀ ਮੇਰਾ ਨਿੱਕਾ ਜਿਹਾ': ਲਾੜਾ-ਲਾੜੀ ਦੇ ਬੇਮੇਲ ਕੱਦ-ਕਾਠ ਦੀ ਕਹਾਣੀ, ਰੋਮਾਂਟਿਕ ਕਾਮੇਡੀ ਫਿਲਮ ਦਾ ਪੋਸਟਰ ਰਿਲੀਜ਼](https://feeds.abplive.com/onecms/images/uploaded-images/2022/05/05/502e878855abe77a2971f66cfd369ac0_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੁਖਰਾਜ ਭੱਲਾ ਤੇ ਹਸ਼ਨੀਨ ਚੌਹਾਨ ਅਭਿਨੀਤ ਰੋਮ-ਕਾਮ ਪੰਜਾਬੀ ਫਿਲਮ 'ਮਾਹੀ ਮੇਰਾ ਨਿੱਕਾ ਜਿਹਾ' ਦਾ ਅੱਜ ਪੋਸਟਰ ਰਿਲੀਜ਼ ਕੀਤਾ ਗਿਆ। ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ 'ਮਾਹੀ ਮੇਰਾ ਨਿੱਕਾ ਜਿਹਾ' ਦੀ ਕਹਾਣੀ ਬਿਲਕੁਲ ਵੱਖਰੀ ਹੈ। ਫਿਲਹਾਲ ਸਿਰਫ਼ ਪੋਸਟਰ ਹੀ ਰਿਲੀਜ਼ ਹੋਇਆ ਹੈ ਪਰ ਫਿਲਮ ਦੇ ਟਾਈਟਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਹਾਣੀ ਲਾੜਾ-ਲਾੜੀ ਦੇ ਬੇਮੇਲ ਕੱਦ-ਕਾਠ ਦੀ ਹੋਵੇਗੀ।
ਆਮ ਤੌਰ 'ਤੇ, ਕੁੜੀਆਂ ਤੇ ਮੁੰਡਿਆਂ ਦੇ ਆਪਣੇ ਜੀਵਨ ਸਾਥੀਆਂ ਦੀ ਦਿੱਖ, ਕੱਦ ਤੇ ਸ਼ਖਸੀਅਤ ਲਈ ਬਹੁਤ ਸਾਰੇ ਸੁਪਨੇ ਤੇ ਉਮੀਦਾਂ ਹੁੰਦੀਆਂ ਹਨ ਤਾਂ ਜੋ ਉਹ ਸਭ ਤੋਂ ਵਧੀਆ ਮੇਲ ਦਾ ਹੋਵੇ। ਹਾਲਾਂਕਿ, ਫਿਲਮ ਦੀ ਮੁੱਖ ਅਦਾਕਾਰਾ, 'ਹਸ਼ਨੀਨ ਚੌਹਾਨ', ਪੁਰਸ਼ ਲੀਡ 'ਪੁਖਰਾਜ ਭੱਲਾ' ਨਾਲ ਵਿਆਹ ਕਰੇਗੀ, ਜਿਸ ਦਾ ਕੱਦ ਛੋਟਾ ਹੈ।
ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇੱਕ ਦੂਜੇ ਨੂੰ ਕਿਵੇਂ ਮਿਲਣਗੇ, ਇਸ ਕਮੀ ਦੇ ਬਾਵਜੂਦ ਵਿਆਹ ਲਈ ਕਿਵੇਂ ਤਿਆਰ ਹੁੰਦੇ ਹਨ ਤੇ ਇੱਕ ਵਧੀਆ ਜੋੜਾ ਕਿਵੇਂ ਬਣਾਉਂਦੇ ਹਨ? ਕੀ ਇਹ ਪ੍ਰੇਮ ਵਿਆਹ ਹੋਵੇਗਾ ਜਾਂ ਘਰਦਿਆਂ ਦੇ ਕਹਿਣ 'ਤੇ? ਉਨ੍ਹਾਂ ਦੀ ਅਸਾਧਾਰਨ ਜੋੜੀ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰ ਤੇ ਸਮਾਜ ਦੀ ਕੀ ਪ੍ਰਤੀਕਿਰਿਆ ਹੋਵੇਗੀ। ਆਮ ਤੌਰ 'ਤੇ ਭਾਰਤੀ ਸਮਾਜ ਵਿੱਚ ਪਤਨੀ ਦਾ ਪਤੀ ਨਾਲੋਂ ਛੋਟਾ ਹੋਣਾ ਸੁਭਾਵਿਕ ਹੈ ਪਰ ਜੇਕਰ ਪਤਨੀ ਪਤੀ ਤੋਂ ਲੰਬੀ ਹੋਵੇ ਤਾਂ ਇਹ ਗੱਪਾਂ ਦਾ ਵਿਸ਼ਾ ਬਣ ਜਾਂਦਾ ਹੈ।
ਇਨ੍ਹਾਂ ਸਾਰੇ ਸਵਾਲਾਂ ਦੇ ਨਾਲ ਹੀ ਫਿਲਮ ਦੀ ਟੀਮ ਨੇ ਦਰਸ਼ਕਾਂ ਨੂੰ ਫਿਲਮ ਬਾਰੇ ਹੋਰ ਜਾਣਨ ਲਈ ਉਤਸੁਕ ਬਣਾਇਆ ਹੈ ਤੇ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫਿਲਮ 3 ਜੂਨ 2022 ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। ਪੁਖਰਾਜ ਤੇ ਹਸ਼ਨੀਨ ਤੋਂ ਇਲਾਵਾ, ਫਿਲਮ ਦੀ ਮਸ਼ਹੂਰ ਕਾਸਟ ਵਿੱਚ ਜਸਵਿੰਦਰ ਭੱਲਾ, ਕਰਨਵੀਰ ਦਿਓਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਸੀਮਾ ਕੌਸ਼ਲ, ਹਨੀ ਮੱਟੂ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਨਾਮਵਰ ਕਲਾਕਾਰ ਹਨ।
ਇਹ ਵੀ ਪੜ੍ਹੋ: Farmers Leader: ਗੁਰਨਾਮ ਚੜੂਨੀ ਨੇ ਉਠਾਏ ਯੋਗਿੰਦਰ ਯਾਦਵ 'ਤੇ ਵੱਡੇ ਸਵਾਲ, ਦੱਸੋ, ਕਿਸਾਨਾਂ ਦੇ ਨਾਲ ਜਾਂ ਖਿਲਾਫ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)