Sidhu Moose Wala: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖਾਨ, ਮੌਤ ਤੋਂ 8 ਦਿਨ ਪਹਿਲਾਂ ਦੀ ਮੁਲਾਕਾਤ ਬਾਰੇ ਬੋਲੀ...
Afsana Khan On Sidhu Moose Wala Death Anniversary: ਪੰਜਾਬੀ ਗਾਇਕਾ ਅਫਸਾਨਾ ਖਾਨ ਵੱਲੋਂ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਉੱਪਰ ਭਾਵੁਕ ਨੋਟ ਸਾਂਝਾ ਕੀਤਾ ਗਿਆ ਹੈ। ਇਸ ਨੋਟ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਵੱਲੋਂ ਸਿੱਧੂ
Afsana Khan On Sidhu Moose Wala Death Anniversary: ਪੰਜਾਬੀ ਗਾਇਕਾ ਅਫਸਾਨਾ ਖਾਨ ਵੱਲੋਂ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਉੱਪਰ ਭਾਵੁਕ ਨੋਟ ਸਾਂਝਾ ਕੀਤਾ ਗਿਆ ਹੈ। ਇਸ ਨੋਟ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਵੱਲੋਂ ਸਿੱਧੂ ਨਾਲ ਖਾਸ ਪਲਾਂ ਦਾ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਦੇਖ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ। ਅਫਸਾਨਾ ਤੋਂ ਇਲਾਵਾ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਤੁਸੀ ਵੀ ਵੇਖੋ ਗਾਇਕਾ ਦੀ ਭਾਵੁਕ ਕਰ ਦੇਣ ਵਾਲੀ ਇਹ ਪੋਸਟ...
View this post on Instagram
ਗਾਇਕਾ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਭਾਵੁਕ ਕਰ ਦੇਣ ਵਾਲੀ ਕੈਪਸ਼ਨ ਲਿਖੀ ਹੈ। ਇਸ ਵਿੱਚ ਉਸਨੇ ਸਿੱਧੂ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ ਹੈ। ਇਹ ਮੁਲਾਕਾਤ ਸਿੱਧੂ ਦੀ ਮੌਤ ਤੋਂ 8 ਦਿਨ ਪਹਿਲਾਂ ਹੋਈ ਸੀ। ਵੱਡਾ ਬਾਈ ਸਿੱਧੂ ਮੂਸੇਵਾਲਾ ਮਿਸ ਯੂ ... ਮੌਤ ਤੋਂ ਤੁਸੀ 8 ਦਿਨ ਪਹਿਲਾਂ ਮਿਲ ਕੇ ਗਏ ... ਪਤਾ ਨਈ ਸੀ ਕਿ ਉਹ ਆਖਰੀ ਮੁਲਾਕਾਤ ਹੋਵੇਗੀ। ਬਹੁਤ ਗੱਲਾਂ ਕੀਤੀਆਂ... ਇਹ ਪਿਆਰ ਸੀ ਮੇਰਾ ਵੱਡੇ ਬਾਈ ਨਾਲ... ਹੁਣ ਕਿਸ ਨਾਲ ਦਿਲ ਦੀਆਂ ਗੱਲਾਂ ਕਰਾਂ ਬਾਈ... ਇਕੱਲਿਆਂ ਕਰ ਗਿਆ ਸਾਨੂੰ... ਤੁਸੀ ਮੈਨੂੰ ਬਾਈ ਝੱਲੀ ਕਹਿੰਦੇ ਸੀ ਮੈਂ ਬਹੁਤ ਝੱਲ ਖਿਲਾਰੀ... ਬਾਈ ਨੇ ਹੱਸੀ ਜਾਣਾ ਫਿਰ ਕਹਿੰਦੇ ਇਹ ਬਹੁੁਤ ਭੋਲੀ ਆ... ਮਿਸ ਯੂ ਵੱਡੇ ਬਾਈ.. ਤੁਸੀ ਤੁਸੀ ਸੀ ਹੋਰ ਕੋਈ ਨੀ ਬਣ ਸਕਦਾ ਤੁਹਾਡੇ ਵਰਗਾ... ਕੋਈ ਨੀ ਦਿਲ ਦੇ ਸਾਫ ਦਿਲੋਂ ਮੇਰਾ ਪਿਆਕ ਅਤੇ ਸਤਿਕਾਰ ਕਰਦੇ ਸੀ... ਮੈਂ ਵੀ ਤੁਹਾਨੂੰ ਬਹੁਤ ਪਿਆਰ ਅਤੇ ਮਿਸ ਕਰਦੀ ਆ... ਹਰ ਟਾਈਮ ਇੱਕ ਤੁਸੀ ਉਹ ਇਨਸਾਨ ਹੋ ਜਿੰਨਾ ਨੇ ਮੈਨੂੰ ਸਮਝਿਆ... ਮੈਨੂੰ ਪਤਾ ਤੁਹਾਨੂੰ ਸਹੀ ਗਲਤ ਬੰਦੇ ਦੀ ਪਰਖ ਹੁੰਦੀ ਸੀ। ਇਸ ਲਈ ਤੁਸੀ ਮੈਨੂੰ ਭੈਣ ਕਿਹਾ... ਪਰ ਤੁਹਾਡੇ ਪਿੱਛੋ ਇੰਨ੍ਹਾਂ ਕੁਝ ਕੁ ਗੰਦੇ ਲੋਕਾਂ ਨੂੰ ਰਿਸ਼ਤੇ ਦੀ ਬਿਲਕੁੱਲ ਕਦਰ ਨਈ...
ਇਸ ਪੋਸਟ ਵਿੱਚ ਅੱਗੇ ਅਫਸਾਨਾ ਵੱਲੋਂ ਆਪਣੇ ਦਿਲ ਦੇ ਡੁੰਘੇ ਜ਼ਜਬਾਤ ਲਿਖੇ ਗਏ ਹਨ। ਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਅਫਸਾਨਾ ਖਾਨ ਦੀ ਇਸ ਪੋਸਟ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ 29 ਮਈ ਨੂੰ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਉਸ ਦੇ ਤਾਏ ਚਮਕੌਰ ਸਿੰਘ ਵੱਲੌਂ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਚ ਪਾਠ ਦੇ ਭੋਗ ਪਾਏ ਜਾਣੇ ਹਨ। ਇਸ ਦੇ ਨਾਲ ਨਾਲ ਪਿੰਡ ;ਚ ਮੂਸੇਵਾਲਾ ਦੀ ਯਾਦ 'ਚ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਚਮਕੌਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਯਾਦ ਵਿੱਚ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਅੱਡਾ ਚੌਕ ਤੱਕ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮੂਸਾ ਪਿੰਡ ਪੁੱਜਣ ਦੀ ਵੀ ਅਪੀਲ ਕੀਤੀ ਗਈ ਹੈ।