ਨਿਮਰਤ ਖਹਿਰਾ ਮਗਰੋਂ Simmi Chahal ਨੇ ਵੀ 'Gadar-2' ਦਾ ਆਫ਼ਰ ਠੁਕਰਾਇਆ
ਖ਼ਬਰ ਆਈ ਸੀ ਕਿ ਪੰਜਾਬੀ ਸਿੰਗਰ ਤੇ ਐਕਟਰਸ ਨਿਮਰਤ ਖਹਿਰਾ ਨੇ ਬਾਲੀਵੁੱਡ ਫਿਲਮ 'ਗਦਰ' ਦੇ ਸੀਕੂਅਲ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਉਸ ਤੋਂ ਬਾਅਦ ਪੰਜਾਬੀ ਕਲਾਕਾਰ ਸਿਮੀ ਚਾਹਲ ਨੇ ਵੀ ਫ਼ਿਲਮ 'ਗ਼ਦਰ-2' ਆਫ਼ਰ ਠੁਕਰਾ ਦਿੱਤਾ ਹੈ।
ਚੰਡੀਗੜ੍ਹ: ਪੰਜਾਬੀ ਅਦਾਕਾਰਾ ਸਿਮੀ ਚਾਹਲ ਨੇ ਵੀ ਕਿਸਾਨ ਅੰਦੋਲਨ 'ਤੇ ਬਾਲੀਵੁੱਡ ਦੇ ਦਰਮਿਆਨ ਕਿਸਾਨ ਅੰਦੋਲਨ ਨੂੰ ਚੁਣਿਆ। ਸਿਮੀ ਚਾਹਲ ਨੇ ਨਿਮਰਤ ਖਹਿਰਾ ਤੋਂ ਬਾਅਦ ਫ਼ਿਲਮ 'ਗ਼ਦਰ-2' ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਾਲੀਵੁੱਡ ਦਾ ਬਾਈਕਾਟ ਕਰਨ ਦੀ ਗੱਲ ਸਿਰਫ ਕਿਸਾਨ ਨਹੀਂ ਸਗੋਂ ਕਿਸਾਨ ਅੰਦੋਲਨ ਦੀ ਆਵਾਜ਼ ਚੁੱਕਣ ਵਾਲਾ ਹਰ ਸ਼ਖਸ ਤੇ ਕਲਾਕਾਰ ਵੀ ਕਰ ਰਿਹਾ ਹੈ।
ਪੰਜਾਬੀ ਕਲਾਕਾਰ ਕਿਸਾਨ ਅੰਦੋਲਨ 'ਚ ਪਹਿਲੇ ਦਿਨ ਤੋਂ ਖੜ੍ਹੇ ਹਨ। ਬਾਲੀਵੁੱਡ ਇੰਡਸਟਰੀ ਨੇ ਕਿਸਾਨ ਅੰਦੋਲਨ ਦੇ ਵਿਚ ਆਪਣਾ ਯੋਗਦਾਨ ਨਹੀਂ ਪਾਇਆ, ਜਿਸ ਕਰਕੇ ਹਰ ਕੋਈ ਬਾਲੀਵੁੱਡ ਫ਼ਿਲਮਾਂ ਤੇ ਕਲਾਕਾਰਾਂ ਨੂੰ ਬਾਈਕਾਟ ਕਰਨ ਦੀ ਗੱਲ ਕਰ ਰਿਹਾ ਹੈ।
ਇਸ ਦੇ ਨਾਲ ਹੀ ਬੀਤੇ ਦਿਨੀ ਖ਼ਬਰ ਆਈ ਸੀ ਕਿ ਪੰਜਾਬੀ ਸਿੰਗਰ ਤੇ ਐਕਟਰਸ ਨਿਮਰਤ ਖਹਿਰਾ ਨੇ ਬਾਲੀਵੁੱਡ ਫਿਲਮ 'ਗਦਰ' ਦੇ ਸੀਕੂਅਲ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਉਸ ਤੋਂ ਬਾਅਦ ਪੰਜਾਬੀ ਕਲਾਕਾਰ ਸਿਮੀ ਚਾਹਲ ਨੇ ਵੀ ਫ਼ਿਲਮ 'ਗ਼ਦਰ-2' ਆਫ਼ਰ ਠੁਕਰਾ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਸਿਮੀ ਚਾਹਲ ਨੂੰ ਬਾਲੀਵੁੱਡ ਦੇ 6 ਤੋਂ 7 ਪ੍ਰੋਜੈਕਟਸ ਆਫ਼ਰ ਹੋਏ ਸੀ ਪਰ ਕਿਸਾਨ ਅੰਦੋਲਨ ਕਰਕੇ ਸਿਮੀ ਚਾਹਲ ਨੇ ਫ਼ਿਲਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
ਦੱਸ ਦਈਏ ਕਿ ਅਦਾਕਾਰ ਤੇ ਗਾਇਕ ਐਮੀ ਵਿਰਕ ਬਾਲੀਵੁੱਡ ਫ਼ਿਲਮ 'ਭੁਜ-ਦ ਪ੍ਰਾਈਡ ਆਫ ਇੰਡੀਆ' ਕਰਨ ਦੇ ਕਰਕੇ ਕਾਫੀ ਵਿਵਾਦ 'ਚ ਆਏ ਸੀ। ਪੰਜਾਬ 'ਚ ਕੁਝ ਲੋਕਾਂ ਨੇ ਐਮੀ ਵਿਰਕ ਦੀ ਕਾਫੀ ਨਿੰਦਾ ਵੀ ਕੀਤੀ। ਇਸ ਤੋਂ ਬਾਅਦ ਐਮੀ ਵਿਰਕ ਨੇ ਸਾਹਮਣੇ ਆਕੇ ਸਫਾਈ ਪੇਸ਼ ਕੀਤੀ ਸੀ।
ਫ਼ਿਲਮ 'ਗ਼ਦਰ' 2 ਦੀ ਗੱਲ ਕਰੀਏ ਤਾਂ ਇਸ ਦੀ ਕਾਸਟਿੰਗ 'ਤੇ ਕੰਮ ਚਲ ਰਿਹਾ ਹੈ। ਜਲਦ ਹੀ ਮੇਕਰਸ ਵਲੋਂ ਫ਼ਿਲਮ ਦਾ ਆਫੀਸ਼ੀਅਲ ਐਲਾਨ ਕੀਤਾ ਜਾਵੇਗਾ। ਬਾਕੀ ਜੇਕਰ ਸਿਮੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿਮੀ ਚਾਹਲ ਇੱਕ ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ -3' 'ਚ ਨਜ਼ਰ ਆਵੇਗੀ। ਸਿਮੀ ਇਸ ਪੰਜਾਬੀ ਫ੍ਰੈਂਚਾਇਜ਼ੀ ਫ਼ਿਲਮ ਦਾ ਪਹਿਲੇ ਭਾਗ ਤੋਂ ਹੀ ਅਹਿਮ ਹਿੱਸਾ ਹੈ।
ਇਹ ਵੀ ਪੜ੍ਹੋ: Shiromani Akali Dal March: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਵੱਲ ਕੂਚ, ਸੁਖਬੀਰ ਬਾਦਲ ਵੱਲੋਂ ਵਰਕਰਾਂ ਨੂੰ ਹਦਾਇਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904