(Source: ECI/ABP News)
ਸੋਨਮ ਬਾਜਵਾ ਤੋਂ ਬਾਅਦ ਹੁਣ Mandy Takhar ਨਾਲ ਨਜ਼ਰ ਆਉਣਗੇ Gurnam Bhullar, ਸ਼ੁਰੂ ਹੋਈ ਫਿਲਮ ਦੀ ਸ਼ੂਟਿੰਗ
ਖ਼ਬਰਾਂ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ 27 ਫਰਵਰੀ 2022 ਨੂੰ ਸ਼ੁਰੂ ਹੋਈ ਸੀ। ਨਿਰਮਾਤਾਵਾਂ ਨੇ ਫਿਲਮ ਬਾਰੇ ਕੁਝ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ । ਲੱਗਦਾ ਹੈ ਕਿ ਆਉਣ ਵਾਲੇ ਅਣ-ਟਾਇਟਲ ਫਿਲਮ 'ਚ ਸਟਾਰ ਗੁਰਨਾਮ ਭੁੱਲਰ ਅਤੇ ਮੈਂਡੀ ਤੱਖਰ ਦੀ ਜੋੜੀ ਨਜ਼ਰ ਆਵੇਗੀ।

After Sonam Bajwa, Gurnam Bhullar will now be seen with Mandy Takhar
ਚੰਡੀਗੜ੍ਹ: ਗੁਰਨਾਮ ਭੁੱਲਰ ਅਤੇ ਮੈਂਡੀ ਤੱਖਰ ਸਟਾਰਰ ਪੰਜਾਬੀ ਫਿਲਮ ਫਲੋਰ 'ਤੇ ਆ ਗਈ ਹੈ। ਇੱਕ ਪਾਸੇ ਜਿੱਥੇ ਨਵੀਂਆਂ ਫਿਲਮਾਂ ਦੇ ਨਵੇਂ ਪੋਸਟਰ ਸ਼ੇਅਰ ਹੋ ਰਹੇ ਹਨ ਇਸ ਦੇ ਨਾਲ ਹੀ ਦੂਜੇ ਪਾਸੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਨਵੀਂ ਰਿਲੀਜ਼ ਡੇਟ ਮਿਲ ਰਹੀ ਹੈ ਅਤੇ ਸਟਾਰਸ ਆਪਣੀਆਂ ਫਿਲਮਾਂ ਦੇ ਐਲਾਨ ਕਰ ਰਹੇ ਹਨ। ਅਤੇ ਇਸ ਸਭ ਦੇ ਵਿਚਕਾਰ ਹੁਣ ਇੱਕ ਹੋਰ ਨਵਾਂ ਅਪਡੇਟ ਆਇਆ ਹੈ। ਦੱਸ ਦਈਏ ਕਿ ਓਰੀਅਨ ਸਟੂਡੀਓਜ਼ ਅਤੇ ਮੈਂਡੀ ਤੱਖਰ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਸ਼੍ਰੀ ਨਰੋਤਮ ਜੀ ਸਟੂਡੀਓਜ਼ ਨੇ ਇੱਕ ਨਵੀਂ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦੇ ਟਾਈਟਲ ਬਾਰੇ ਅਜੇ ਖੁਲਾਸਾ ਨਹੀਂ ਹੋਇਆ ਹੈ।
ਖ਼ਬਰਾਂ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ 27 ਫਰਵਰੀ 2022 ਨੂੰ ਸ਼ੁਰੂ ਹੋਈ ਸੀ। ਨਿਰਮਾਤਾਵਾਂ ਨੇ ਫਿਲਮ ਬਾਰੇ ਕੁਝ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ । ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਅਣ-ਟਾਇਟਲ ਫਿਲਮ 'ਚ ਸਟਾਰ ਗੁਰਨਾਮ ਭੁੱਲਰ ਅਤੇ ਮੈਂਡੀ ਤੱਖਰ ਦੀ ਜੋੜੀ ਨਜ਼ਰ ਆਵੇਗੀ। ਜੇਕਰ ਇਹ ਸਹੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਸਕਰੀਨ 'ਤੇ ਇੱਕਠੇ ਨਜ਼ਰ ਆਉਣਗੇ।
ਫਿਲਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮੈਂਡੀ ਤੱਖਰ ਇੱਕ ਵੱਖਰੇ ਅਵਤਾਰ 'ਚ ਨਜ਼ਰ ਆਵੇਗੀ। ਨਾਲ ਹੀ, ਉਹ ਇਸ ਫਿਲਮ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਅਤੇ ਹੁਣ ਆਖਰਕਾਰ ਉਸਨੂੰ ਮਸ਼ਹੂਰ ਕਲਾਕਾਰ ਗੁਰਨਾਮ ਭੁੱਲਰ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਦੌਰਾਨ ਇਹ ਜੋੜੀ ਪਹਿਲੀ ਵਾਰ ਸਿਲਵਰ ਸਕ੍ਰੀਨ ਸ਼ੇਅਰ ਕਰੇਗੀ।
View this post on Instagram
ਇਸ ਤੋਂ ਇਲਾਵਾ, ਟੀਮ ਦੇ ਮੈਂਬਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਮੁਹੂਰਤ ਸ਼ੂਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਇਹ ਵੀ ਪੜ੍ਹੋ: ਯੂਰਪੀ ਦੇਸ਼ਾਂ ਦੇ ਫੈਸਲੇ 'ਤੇ ਰੂਸ ਦਾ ਜਵਾਬੀ ਹਮਲਾ, 36 ਦੇਸ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
