(Source: ECI/ABP News)
Alaap Sikander: ਅਲਾਪ ਨੇ ਗਾਇਆ ਪਿਤਾ ਸਰਦੂਲ ਸਿਕੰਦਰ ਦਾ ਗੀਤ, ਜਸਵੀਰ ਜੱਸੀ ਸਣੇ ਮਹਫਿਲ 'ਚ ਨਜ਼ਰ ਆਇਆ ਸ਼ਿਖਰ ਧਵਨ
Alaap Sikander Sing Father Sardool Sikander Song: ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਨਾਂਅ ਇੰਡਸਟਰੀ ਦੇ ਟੌਪ ਸਿਤਾਰਿਆਂ ਵਿੱਚੋਂ ਇੱਕ ਹੈ। ਜਿਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦਿੱਤੇ...
![Alaap Sikander: ਅਲਾਪ ਨੇ ਗਾਇਆ ਪਿਤਾ ਸਰਦੂਲ ਸਿਕੰਦਰ ਦਾ ਗੀਤ, ਜਸਵੀਰ ਜੱਸੀ ਸਣੇ ਮਹਫਿਲ 'ਚ ਨਜ਼ਰ ਆਇਆ ਸ਼ਿਖਰ ਧਵਨ Alaap Sikander sang the song of father Sardool Sikander Shikhar Dhawan was seen at the party with Jasbir Jassi Alaap Sikander: ਅਲਾਪ ਨੇ ਗਾਇਆ ਪਿਤਾ ਸਰਦੂਲ ਸਿਕੰਦਰ ਦਾ ਗੀਤ, ਜਸਵੀਰ ਜੱਸੀ ਸਣੇ ਮਹਫਿਲ 'ਚ ਨਜ਼ਰ ਆਇਆ ਸ਼ਿਖਰ ਧਵਨ](https://feeds.abplive.com/onecms/images/uploaded-images/2023/05/01/1cbb7cb2db1203d0c87d732aa8103b801682927868792709_original.jpg?impolicy=abp_cdn&imwidth=1200&height=675)
Alaap Sikander Sing Father Sardool Sikander Song: ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਨਾਂਅ ਇੰਡਸਟਰੀ ਦੇ ਟੌਪ ਸਿਤਾਰਿਆਂ ਵਿੱਚੋਂ ਇੱਕ ਹੈ। ਜਿਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦਿੱਤੇ। ਅੱਜ ਭਲੇ ਹੀ ਸਰਦੂਲ ਸਿਕੰਦਰ ਸਾਡੇ ਵਿਚਕਾਰ ਨਹੀਂ ਹਨ। ਪਰ ਮਰਹੂਮ ਗਾਇਕ ਦੇ ਗੀਤ ਦਰਸ਼ਕਾਂ ਵਿੱਚ ਉਨ੍ਹਾਂ ਨੂੰ ਹਮੇਸ਼ਾ ਜ਼ਿੰਦਾ ਰੱਖਣਗੇ। ਹਾਲ ਹੀ ਵਿੱਚ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਪੁੱਤਰ ਅਲਾਪ ਆਪਣੇ ਪਿਤਾ ਦਾ ਗੀਤ "ਇੱਕ ਚਰਖਾ ਗਲੀ ਦੇ ਵਿੱਚ ਡਾ ਲਿਆ" ਗਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੀ ਮਹਫਿਲ ਵਿੱਚ ਜਸਬੀਰ ਜੱਸੀ, ਕਮਲ ਖਾਨ, ਮਿੱਕਾ ਸਿੰਘ ਸਣੇ ਕ੍ਰਿਕਟਰ ਸ਼ਿਖਰ ਧਵਨ ਵੀ ਨਜ਼ਰ ਆਏ। ਜਿਨ੍ਹਾਂ ਨੇ ਰੱਜ ਕੇ ਮਸਤੀ ਕੀਤੀ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਇਹ ਵੀਡੀਓ ਕਮਲ ਖਾਨ ਦੇ ਜਨਮਦਿਨ ਯਾਨਿ 25 ਅਪ੍ਰੈਲ ਨੂੰ ਬਣਾਇਆ ਗਿਆ ਸੀ। ਇਸ ਦੌਰਾਨ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਉਨ੍ਹਾਂ ਦੀ ਜਨਮਦਿਨ ਪਾਰਟੀ ਦਾ ਹਿੱਸਾ ਬਣੇ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਅਲਾਪ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਅਲਾਪ ਨੇ ਇਸ ਦਿਨ ਨੂੰ ਆਪਣੀ ਜ਼ਿੰਦਗੀ ਦਾ ਬੇਹੱਦ ਯਾਦਗਾਰ ਦਿਨ ਦੱਸਿਆ।
ਦੱਸ ਦੇਈਏ ਕਿ ਅਲਾਪ ਸਿਕੰਦਰ ਵੀ ਆਪਣੇ ਪਿਤਾ ਵਾਂਗ ਪੇਸ਼ੇ ਤੋਂ ਇੱਕ ਗਾਇਕ ਹਨ। ਹਾਲਾਂਕਿ ਉਹ ਜ਼ਿਆਦਾਤਰ ਗੀਤਾਂ ਨੂੰ ਮਿਊਜ਼ਿਕ ਦਿੰਦੇ ਹੋਏ ਦਿਖਾਈ ਦਿੰਦੇ ਹਨ। ਦਰਅਸਲ, ਉਨ੍ਹਾਂ ਨੂੰ ਗਿਟਾਰ ਵਜਾਉਂਦੇ ਹੋਏ ਹੀ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਸਾਰੰਗ ਸਿਕੰਦਰ ਦੀ ਗੱਲ ਕਰਿਏ ਤਾਂ ਉਹ ਇੱਕ ਸੰਗੀਤ ਨਿਰਮਾਤਾ ਅਤੇ ਗਾਇਕ ਹਨ। ਅਦਾਕਾਰਾ ਅਤੇ ਗਾਇਕਾ ਅਮਰ ਨੂਰੀ ਦੀ ਗੱਲ ਕਰਿਏ ਤਾਂ ਉਹ ਆਪਣੇ ਗੀਤਾਂ ਅਤੇ ਫਿਲਮਾਂ ਰਾਹੀ ਫਿਰ ਤੋਂ ਫਿਲਮ ਇੰਡਸਟਰੀ ਵਿੱਚ ਐਕਟਿਵ ਹੋ ਗਈ ਹੈ। ਉਹ ਅਕਸਰ ਖੁਦ ਨਾਲ ਜੁੜੀਆਂ ਅਪਡੇਟਸ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਅਮਰ ਨੂਰੀ ਹਾਲ ਹੀ ਵਿੱਚ ਫਿਲਮ ਉਡੀਕਾਂ ਤੇਰੀਆਂ ਵਿੱਚ ਦਿਖਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐਮੀ ਵਿਰਕ ਅਤੇ ਪਰੀ ਪੰਧੇਰ ਦੀ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਵਿੱਚ ਅਹਿਮ ਭੂਮਿਕਾ ਵਿੱਚ ਦੇਖਿਆ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)