(Source: ECI/ABP News/ABP Majha)
Miss Pooja: ਮਿਸ ਪੂਜਾ ਖਿਲਾਫ ਦਰਜ ਹੋਈ ਸੀ FIR, ਜਾਣੋ ਕਿਉਂ ਪੰਜਾਬੀ ਗਾਇਕਾ ਨੂੰ ਲੈ ਭੱਖਿਆ ਵਿਵਾਦ
Miss Pooja FIR Filed: ਪੰਜਾਬੀ ਗਾਇਕਾ ਮਿਸ ਪੂਜਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਪ੍ਰਸ਼ੰਸਕ ਵੀ ਹੈਰਾਨ ਰਹਿ ਜਾਣਗੇ। ਦਰਅਸਲ, ਹਾਲ ਹੀ ਵਿੱਚ ਗਾਇਕਾ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ
Miss Pooja FIR Filed: ਪੰਜਾਬੀ ਗਾਇਕਾ ਮਿਸ ਪੂਜਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਪ੍ਰਸ਼ੰਸਕ ਵੀ ਹੈਰਾਨ ਰਹਿ ਜਾਣਗੇ। ਦਰਅਸਲ, ਹਾਲ ਹੀ ਵਿੱਚ ਗਾਇਕਾ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ। ਜਿਸ ਕਾਰਨ ਉਹ ਲਗਾਤਾਰ ਸੁਰਖੀਆਂ ਵਿੱਚ ਚੱਲ ਰਹੀ ਹੈ। ਦਰਅਸਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਿਸ ਪੂਜਾ ਸਣੇ ਅਦਾਕਾਰ ਹਰੀਸ਼ ਵਰਮਾ ਅਤੇ ਹੋਰਾ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਸੀ। ਇਹ ਮਾਮਲਾ ਸਾਲ 2018 ਵਿੱਚ ਆਏ ਉਨ੍ਹਾਂ ਦੇ ਗੀਤ ਜੀਜੂ ਨਾਲ ਜੁੜਿਆ ਸੀ।
ਜਾਣਕਾਰੀ ਮੁਤਾਬਕ ਮਿਊਜ਼ਿਕ ਵੀਡੀਓ 'ਜੀਜੂ' 'ਚ ਯਮਰਾਜ ਨੂੰ ਸ਼ਰਾਬੀ ਪਤੀ ਦੇ ਰੂਪ 'ਚ ਦਿਖਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਦਾਇਰ ਐੱਫਆਈਆਰ ਦਰਜ ਕੀਤੀ ਗਈ ਸੀ। ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰਦੇ ਹੋਏ ਐਫ.ਆਈ.ਆਰ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੇਠਲੀ ਅਦਾਲਤ ਦੀ ਕਾਰਵਾਈ ਵਿੱਚ ਵੀ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਪਟੀਸ਼ਨਕਰਤਾ ਦੇ ਵਕੀਲ ਕੇਐਸ ਡਡਵਾਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਗੀਤ ਵਿੱਚ ਸ਼ੂਟ ਕੀਤਾ ਗਿਆ ਸੀਨ ਅਭਿਨੇਤਾ ਦੀ ਕਲਪਨਾ 'ਤੇ ਆਧਾਰਿਤ ਹੈ, ਜਿਸ ਵਿੱਚ ਉਸਨੇ ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਨਾਲ ਕੀਤੀ ਹੈ ਜਦੋਂ ਕਿ ਗਧੇ ਨੂੰ ਇਕ ਪਾਸੇ ਦਿਖਾਇਆ ਗਿਆ ਹੈ। ਗੀਤ ਵਿੱਚ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਨਹੀਂ ਹੈ। ਇਕ ਵਕੀਲ ਨੇ ਮਿਸ ਪੂਜਾ ਦੇ ਗੀਤ 'ਜੀਜੂ' ਬਾਰੇ ਸ਼ਿਕਾਇਤ ਕਰਦੇ ਹੋਏ ਦੋਸ਼ ਲਾਇਆ ਸੀ ਕਿ ਗੀਤ ਵਿਚ ਯਮਰਾਜ ਦੀ ਤੁਲਨਾ ਗਧੇ ਨਾਲ ਕੀਤੀ ਗਈ ਹੈ, ਜਿਸ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਆਪਣੀ ਦਲੀਲ ਵਿੱਚ ਇਹ ਵੀ ਕਿਹਾ ਕਿ ਇਹ ਉਕਤ ਐਫ.ਆਈ.ਆਰ. ਸਿਰਫ ਮਸ਼ਹੂਰ ਗਾਇਕਾ ਨੂੰ ਤੰਗ ਕਰਨ ਦੇ ਉਦੇਸ਼ ਨਾਲ ਦਰਜ ਕੀਤੀ ਗਈ ਸੀ। ਫਿਲਹਾਲ ਹੁਣ ਇਸ ਵਿੱਚ ਮਿਸ ਪੂਜਾ ਨੂੰ ਰਾਹਤ ਮਿਲ ਗਈ ਹੈ ਅਤੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।
Read More:- Rupinder Handa: ਰੁਪਿੰਦਰ ਹਾਂਡਾ ਸਣੇ ਲੋਕਾਂ ਦਾ ਫੁੱਟਿਆ ਗੁੱਸਾ, ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ਾ ਸੂਚੀ 'ਚੋ ਬਾਹਰ ਕਰਨ ਨੂੰ ਦੱਸਿਆ- 'ਮੰਦਭਾਗਾ'