ਅਰਜਨ ਢਿੱਲੋਂ ਨੇ ਨਵੀਂ ਐਲਬਮ 'ਆਵਾਰਾ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਪੰਜਾਬੀ ਕਲਾਕਾਰ ਅਰਜਨ ਢਿੱਲੋਂ ਨੇ ਥੋੜ੍ਹੇ ਸਮੇਂ 'ਚ ਹੀ ਦਰਸ਼ਕਾਂ ਦਾ ਖੂਬ ਪਿਆਰ ਹਾਸਲ ਕੀਤਾ ਹੈ। ਭਾਵੇਂ ਆਪਣੀ ਗਾਇਕੀ ਹੋਵੇ ਜਾਂ ਗੀਤ, ਅਰਜਨ ਢਿੱਲੋਂ ਨੇ ਆਪਣੇ ਬੇਮਿਸਾਲ ਕੰਮ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਚੰਡੀਗੜ੍ਹ: ਪੰਜਾਬੀ ਕਲਾਕਾਰ ਅਰਜਨ ਢਿੱਲੋਂ ਨੇ ਥੋੜ੍ਹੇ ਸਮੇਂ 'ਚ ਹੀ ਦਰਸ਼ਕਾਂ ਦਾ ਖੂਬ ਪਿਆਰ ਹਾਸਲ ਕੀਤਾ ਹੈ। ਭਾਵੇਂ ਆਪਣੀ ਗਾਇਕੀ ਹੋਵੇ ਜਾਂ ਗੀਤ, ਅਰਜਨ ਢਿੱਲੋਂ ਨੇ ਆਪਣੇ ਬੇਮਿਸਾਲ ਕੰਮ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਰਜਨ ਨੇ ਆਪਣੀ ਆਉਣ ਵਾਲੀ ਐਲਬਮ ਬਾਰੇ ਕੁਝ ਸੰਕੇਤ ਦਿੱਤੇ ਸਨ, ਕਿਉਂਕਿ ਉਨ੍ਹਾਂ ਨੇ ਸਿਨੇਮੈਟੋਗ੍ਰਾਫਰ ਬਲਜੀਤ ਸਿੰਘ ਦੇਵ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ।
ਇੰਨਾ ਹੀ ਨਹੀਂ, ਆਪਣੇ ਇੱਕ ਸਵਾਲ-ਜਵਾਬ ਸੈਸ਼ਨ 'ਚ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਛੇਤੀ ਹੀ ਐਲਬਮ ਲੈ ਕੇ ਆ ਰਹੇ ਹਨ ਤੇ ਇਕ ਦਿਨ 'ਚ ਪੂਰੀ ਐਲਬਮ ਰਿਲੀਜ਼ ਹੋ ਜਾਵੇਗੀ। ਅਰਜਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਮਝਦਾਰ ਹਨ। ਗਾਇਕ ਨੇ ਆਖਿਰਕਾਰ ਆਪਣੀ ਆਉਣ ਵਾਲੀ ਐਲਬਮ ਦਾ ਪਹਿਲਾ ਲੁੱਕ ਪੋਸਟਰ ਟਾਈਟਲ ਨਾਲ ਸ਼ੇਅਰ ਕੀਤਾ ਹੈ।
'ਆਵਾਰਾ' ਨਾਂ ਦੀ ਇਹ ਐਲਬਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ। ਜਿਵੇਂ ਕਿਹਾ ਗਿਆ ਹੈ, ਉਹ ਇਕ ਦਿਨ 'ਚ ਸਾਰੇ ਗੀਤ ਰਿਲੀਜ਼ ਕਰ ਦੇਣਗੇ। ਦਿਲਚਸਪ ਗੱਲ ਇਹ ਹੈ ਕਿ ਗੀਤ ਸਾਡੇ ਟੀਨਏਜ਼ ਦੇ ਦਿਨਾਂ ਨਾਲ ਜੁੜੇ ਹੋਣਗੇ, ਜਦੋਂ ਹਰ ਕੋਈ ਆਪਣੇ ਦੋਸਤਾਂ ਨਾਲ ਮਸਤੀ ਕਰਦਾ ਹੁੰਦਾ ਸੀ।
ਪੋਸਟਰ ਬਹੁਤ ਹੀ ਦਿਲਚਸਪ ਤੇ ਅਟ੍ਰੈਕਟਿਵ ਹੈ। ਤੁਸੀਂ ਖੁਦ ਹੀ ਵੇਖ ਲਓ :
View this post on Instagram
ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਨੂੰ ਬ੍ਰਾਊਨ ਸਟੂਡੀਓਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਹੁਣ ਫੈਨ ਸੱਚਮੁੱਚ ਉਤਸ਼ਾਹਿਤ ਹਨ ਤੇ ਅਰਜਨ ਢਿੱਲੋਂ ਦੀ ਹਾਲੀਆ ਇੰਸਟਾਗ੍ਰਾਮ ਪੋਸਟ ਦੇ ਕੁਮੈਂਟ ਸੈਕਸ਼ਨ 'ਚ ਆਪਣਾ ਉਤਸ਼ਾਹ ਜ਼ਾਹਰ ਕਰ ਰਹੇ ਹਨ। ਉਦੋਂ ਤਕ ਅਸੀਂ ਸਾਰੇ ਉਨ੍ਹਾਂ ਦੀ ਐਲਬਮ 'ਆਵਾਰਾ' ਦੇ ਰਿਲੀਜ਼ ਹੋਣ ਦੀ ਉਡੀਕ ਕਰ ਸਕਦੇ ਹਾਂ, ਕਿਉਂਕਿ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: