ਫ਼ੈਨਜ਼ ਲਈ ਖ਼ੁਸ਼ਖ਼ਬਰੀ: ਆਤਿਫ਼ ਅਸਲਮ ਤੇ ਰਾਜ ਰਣਜੋਧ ਇਕੱਠਿਆਂ ਦਾ ਆ ਰਿਹਾ ਗੀਤ ‘ਰਫ਼ਤਾ-ਰਫ਼ਤਾ’
ਆਤਿਫ਼ ਅਸਲਮ ਦੇ ਭਾਰਤ ’ਚ ਕਰੋੜਾਂ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਤੋਂ ਕੌਣ ਜਾਣੂ ਨਹੀਂ ਹੈ? ਆਪਾਂ ਸਾਰੇ ਹੀ ਉਨ੍ਹਾਂ ਦੀ ਕਲਾ ਦੇ ਸ਼ੈਦਾਈ ਹਾਂ।
ਮੁੰਬਈ: ਆਤਿਫ਼ ਅਸਲਮ ਦੇ ਭਾਰਤ ’ਚ ਕਰੋੜਾਂ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਤੋਂ ਕੌਣ ਜਾਣੂ ਨਹੀਂ ਹੈ? ਆਪਾਂ ਸਾਰੇ ਹੀ ਉਨ੍ਹਾਂ ਦੀ ਕਲਾ ਦੇ ਸ਼ੈਦਾਈ ਹਾਂ। ਪੰਜਾਬੀ ਫ਼ਿਲਮ ਇੰਡਸਟ੍ਰੀ ਵਿੱਚ ਰਾਜ ਰਣਜੋਧ ਵੀ ਇੱਕ ਪ੍ਰਸਿੱਧ ਗੀਤਕਾਰ, ਗਾਇਕ ਤੇ ਸੰਗੀਤਕਾਰ ਹਨ; ਜਿਨ੍ਹਾਂ ਨੇ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ। ਹੁਣ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਆਤਿਫ਼ ਅਸਲਮ ਤੇ ਰਾਜ ਰਣਜੋਧ ਹੁਣ ਮਿਲ ਕੇ ਅੱਗੇ ਵਧਣ ਜਾ ਰਹੇ ਹਨ।
ਰਾਜ ਰਣਜੋਧ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਆਤਿਫ਼ ਅਸਲਮ ਨਾਲ ਆ ਰਹੇ ਇੱਕ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਗੀਤ ਦਾ ਨਾਂ ‘ਰਫ਼ਤਾ ਰਫ਼ਤਾ’ (ਭਾਵ ‘ਹੌਲੀ-ਹੌਲੀ’) ਰੱਖਿਆ ਗਿਆ ਹੈ; ਜੋ ਛੇਤੀ ਹੀ ਰਿਲੀਜ਼ ਵੀ ਹੋ ਜਾਵੇਗਾ। ਨਾ ਤਾਂ ਰਾਜ ਨੇ ਇਸ ਆਉਣ ਵਾਲੇ ਪ੍ਰੋਜੈਕਟ ਬਾਰੇ ਕੋਈ ਬਹੁਤਾ ਖੁੱਲ੍ਹ ਕੇ ਜਾਣਕਾਰੀ ਦਿੱਤੀ ਹੈ ਤੇ ਨਾ ਹੀ ਇਸ ਪੋਸਟਰ ਤੋਂ ਕੋਈ ਜ਼ਿਆਦਾ ਅੰਦਾਜ਼ਾ ਲੱਗਦਾ ਹੈ।
‘ਰਫ਼ਤਾ ਰਫ਼ਤਾ’ ਗੀਤ ਸਭ ਦੇ ਪਿਆਰੇ ਤੇ ਚਹੇਤੇ ਗਾਇਕ ਆਤਿਫ਼ ਅਸਲਮ ਦੀ ਆਵਾਜ਼ ’ਚ ਹੋਵੇਗਾ; ਜਿਨ੍ਹਾਂ ਦੇ ਫ਼ੈਨਜ਼ ਦਾ ਭਾਰਤ ’ਚ ਵਿਸ਼ਾਲ ਆਧਾਰ ਹੈ। ਇਹ ਗੀਤ ਰਾਜ ਰਣਜੋਧ ਦਾ ਲਿਖਿਆ ਹੋਇਆ ਹੈ, ਜਿਨ੍ਹਾਂ ਟ੍ਰੈਕ ਨੂੰ ਕੰਪੋਜ਼ ਵੀ ਕੀਤਾ ਹੈ। ਇਹ ਜਾਣਕਾਰੀ ਰਾਜ ਰਣਜੋਧ ਨੇ ਸ਼ੇਅਰ ਕੀਤੀ ਹੈ।
ਉਨ੍ਹਾਂ ਲਿਖਿਆ, ਮੈਂ ਅਜਿਹੀ ਪ੍ਰਤਿਭਾ ਆਤਿਫ਼ ਅਸਲਮ ਨਾਲ ਜੁੜ ਕੇ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ; ਜਿਨ੍ਹਾਂ ਨਾਲ ‘ਰਫ਼ਤਾ-ਰਫ਼ਤਾ’ ਆ ਰਿਹਾ ਹੈ। ਹਾਲੇ ਅਜਿਹਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਤਾਲਮੇਲ ਕੀ ਤੇ ਕਿੰਨਾ ਰੰਗ ਲਿਆਵੇਗਾ। ਇਸ ਮਿਊਜ਼ਿਕ ਵਿਡੀਓ ਦੀ ਨਾ ਤਾਂ ਕੋਈ ਰਿਲੀਜ਼ ਤਰੀਕ ਦਾ ਪਤਾ ਲੱਗਾ ਹੈ ਤੇ ਨਾ ਹੀ ਹੋਰ ਕੋਈ ਵੇਰਵੇ ਮਿਲੇ ਹਨ।
ਪਰ ਸਭ ਨੂੰ ਆਸ ਹੈ ਕਿ ਛੇਤੀ ਹੀ ਕੁਝ ਸ਼ਾਨਦਾਰ ਤੇ ਜਾਦੂਮਈ ਸੰਗੀਤ ਸੁਣਨ ਨੂੰ ਮਿਲੇਗਾ। ਵੇਖੋ ਆਸ ਤੇ ਉਡੀਕ ਦੇ ਬੂਟੇ ਨੂੰ ਕਦੋਂ ਬੂਰ ਪੈਂਦਾ ਹੈ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ 4 ਜੀਆਂ ਦੇ ਕਤਲ ਨੇ ਲਿਆ ਨਵਾਂ ਮੋੜ, ਲਾਸ਼ਾਂ ਚੌਂਕ 'ਚ ਰੱਖ ਕੇ ਲਾਇਆ ਧਰਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904