AP Dhillon ਦੇ ਘਰ 'ਤੇ ਫਾਇਰਿੰਗ ਕਰਨ ਵਾਲੇ ਖਿਲਾਫ ਵੱਡਾ ਐਕਸ਼ਨ! ਕੋਰਟ ਨੇ ਸੁਣਾਇਆ ਇਹ ਫੈਸਲਾ
ਵੈਂਕੂਵਰ ਕੈਨੇਡਾ ਵਿੱਚ ਸਥਿਤ AP Dhillon ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਆਰੋਪੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਵਿੱਚ ਵੈਂਕੂਵਰ ਵਿੱਚ AP Dhillon ਦੇ ਘਰ 'ਤੇ ਗੋਲੀਬਾਰੀ ਕੀਤੀ ਸੀ...

ਮਿਊਜ਼ਿਕ ਇੰਡਸਟਰੀ ਨਾਲ ਸੰਬੰਧਿਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬੀ ਗਾਇਕ ਏਪੀ ਢਿੱਲੋਂ (AP Dhillon ) ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ, ਵੈਂਕੂਵਰ ਕੈਨੇਡਾ ਵਿੱਚ ਸਥਿਤ AP Dhillon ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਆਰੋਪੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਵਿੱਚ ਵੈਂਕੂਵਰ ਵਿੱਚ AP Dhillon ਦੇ ਘਰ 'ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਦੇ ਬਾਹਰ ਖੜੀਆਂ ਕਾਰਾਂ ਵਿੱਚ ਅੱਗ ਲਾ ਦਿੱਤੀ ਸੀ। ਇਸ ਹਮਲੇ ਤੋਂ ਬਾਅਦ ਗੈਂਗਸਟਰ ਰੋਹਿਤ ਗੋਦਾਰਾ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਸਲਮਾਨ ਖ਼ਾਨ ਨਾਲ AP Dhillon ਦੇ ਨੇੜੇ ਰਿਸ਼ਤਿਆਂ ਦੇ ਕਾਰਨ ਇਹ ਹਮਲਾ ਕੀਤਾ ਗਿਆ।
ਪੁਲਿਸ ਕਰ ਰਹੀ ਸੀ ਲਗਾਤਾਰ ਤਲਾਸ਼
ਇਸ ਤੋਂ ਬਾਅਦ ਪੁਲਿਸ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਲਗਾਤਾਰ ਤਲਾਸ਼ ਕਰ ਰਹੀ ਸੀ। ਨਵੰਬਰ 2024 ਵਿੱਚ ਅਭਿਜੀਤ ਕਿੰਗਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਅਭਿਜੀਤ ਜੇਲ੍ਹ ਵਿੱਚ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਅਭਿਜੀਤ ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਅਭਿਜੀਤ ਇਕੱਲਾ ਨਹੀਂ ਸੀ। ਇਸ ਸਾਰੀ ਘਟਨਾ ਨੂੰ ਲਾਰੈਂਸ ਗੈਂਗ ਦੇ ਹੁਕਮਾਂ ਤੇ ਅਭਿਜੀਤ ਨੇ ਅੰਜਾਮ ਦਿੱਤਾ।
AP Dhillon ਦੇ ਘਰ 'ਤੇ ਫਾਇਰਿੰਗ
AP Dhillon, ਜੋ ਕਿ 80 ਦੇ ਦਹਾਕੇ ਦੇ synth-pop ਨੂੰ ਪੰਜਾਬੀ ਮਿਊਜ਼ਿਕ ਨਾਲ ਜੋੜਨ ਲਈ ਜਾਣੇ ਜਾਂਦੇ ਹਨ, ਨੇ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਲੋਕਪ੍ਰਿਯਤਾ ਹਾਸਲ ਕੀਤੀ ਹੈ। ਉਨ੍ਹਾਂ ਦੇ ਹਿੱਟ ਗੀਤਾਂ 'ਚ Brown Munde, Dil Nu ਅਤੇ Insane ਸ਼ਾਮਲ ਹਨ।
24 ਸਤੰਬਰ 2024 ਨੂੰ ਵੈਂਕੂਵਰ 'ਚ ਢਿੱਲੋਂ ਦੇ ਘਰ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ। ਘਰ ਦੇ ਅੰਦਰ ਖੜ੍ਹੀਆਂ ਦੋ ਗੱਡੀਆਂ ਨੂੰ ਅੱਗ ਲੱਗਾ ਦਿੱਤੀ ਗਈ। ਜਦੋਂ ਤੱਕ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ, ਦੋਵੇਂ ਗੱਡੀਆਂ ਪੂਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਚੁੱਕੀਆਂ ਸਨ ਅਤੇ ਸਬੂਤਾਂ ਤੋਂ ਪਤਾ ਲੱਗਾ ਕਿ ਘਰ 'ਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ।
ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਸੱਟ ਨਹੀਂ ਲੱਗੀ। ਪੁਲਿਸ ਨੇ ਘਰ ਵਿੱਚ ਮੌਜੂਦ ਇੱਕ ਰਹਿਣ ਵਾਲੇ ਨੂੰ ਬਾਹਰ ਕੱਢ ਲਿਆ ਜਦੋਂਕਿ ਅੱਗ ਬੁਝਾਉ ਵਿਭਾਗ ਨੇ ਅੱਗ 'ਤੇ ਕਾਬੂ ਪਾਇਆ।
ਸਤੰਬਰ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ, ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ AP Dhillon ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਘਟਨਾ ਤੋਂ ਕਰੀਬ ਦੋ ਮਹੀਨੇ ਬਾਅਦ, 30 ਅਕਤੂਬਰ 2024 ਨੂੰ ਓਨਟਾਰੀਓ ਵਿੱਚ ਕਿੰਗਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ।






















