Jassie Gill: ਜੱਸੀ ਗਿੱਲ ਨਾਲ ਨਜ਼ਰ ਆਵੇਗੀ ਤੇਜਸਵੀ ਪ੍ਰਕਾਸ਼, ਪੰਜਾਬੀ ਇੰਡਸਟਰੀ 'ਚ ਡੈਬਿਊ ਲਈ ਤਿਆਰ
Tejasswi Prakash-Jassie Gill Punjabi song Door howange: ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਪਾਲੀਵੁੱਡ ਸਿਨੇਮਾ ਜਗਤ ਵਿੱਚ ਨਾਂ ਕਮਾਉਣ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਮਸ਼ਹੂਰ ਹੋ ਗਏ ਹਨ। ਜੱਸੀ ਗਿੱਲ ਨੇ ਆਪਣੇ ਕੈਰੀਅਰ...
View this post on Instagram
ਦਰਅਸਲ, ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਨਵੇਂ ਗੀਤ ਦੂਰ ਹੋਵਾਂਗੇ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, #Doorhowange ਰਾਹੀਂ @tejasswiprakash ਨੂੰ ਪੇਸ਼ ਕਰਦੇ ਹੋਏ... 17 ਅਪ੍ਰੈਲ ਨੂੰ ਸਿਰਫ਼ @drjrecords ਦੇ ਅਧਿਕਾਰਤ YouTube ਚੈਨਲ 'ਤੇ ਰਿਲੀਜ਼ ਹੋ ਰਿਹਾ ਹੈ। ਵੇਖਦੇ ਰਹੇ!!
ਜੱਸੀ ਗਿੱਲ ਦੇ ਇਸ ਪੋਸਟਰ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਉਹ ਤੇਜਸਵੀ ਪ੍ਰਕਾਸ਼ ਨੂੰ ਪੰਜਾਬੀ ਗੀਤ ਵਿੱਚ ਦੇਖਣ ਲਈ ਉਤਸ਼ਾਹਿਤ ਹਨ। ਇੱਕ ਯੂਜ਼ਰ ਨੇ ਪੰਜਾਬੀ ਗਾਇਕ ਲਈ ਕਮੈਂਟ ਕਰਦੇ ਹੋਏ ਲਿਖਿਆ, ਇੱਕ ਤੋਂ ਬਾਅਦ ਇੱਕ ਸ੍ਰਪਰਾਈਜ਼... jassians...
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਜੱਸੀ ਗਿੱਲ ਜਲਦ ਹੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ। ਇਸ ਫਿਲਮ ਵਿੱਚ ਜੱਸੀ ਗਿੱਲ ਬਾਲੀਵੁੱਡ ਅਦਾਕਾਰ ਸਲਮਾਨ ਖਾਨ, ਸ਼ਹਿਨਾਜ਼ ਗਿੱਲ ਨਾਲ ਸ੍ਰਕੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਹਾਲ ਹੀ ਵਿੱਚ ਫਿਲਮ ਸਟਾਰ ਕਾਸਟ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣੀ। ਇਸ ਦੌਰਾਨ ਸ਼ੋਅ ਦੇ ਸੈੱਟ ਉੱਪਰ ਉਨ੍ਹਾਂ ਖੂਬ ਮਸਤੀ ਕੀਤੀ। ਦੇਖੋ ਕਲਾਕਾਰ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ।