Preet Sanghreri: ਪ੍ਰੀਤ ਸੰਘਰੇੜੀ ਨੂੰ ਕੈਨੇਡਾ ਸਰਕਾਰ ਨੇ ਪੂਰੇ ਪਰਿਵਾਰ ਸਣੇ Direct ਦਿੱਤੀ PR, ਪੰਜਾਬੀ ਕਲਾਕਾਰ ਨੇ ਸਾਂਝੀ ਕੀਤੀ ਖੁਸ਼ਖਬਰੀ
Canada government gives Direct PR to Preet Sanghreri: ਪੰਜਾਬੀ ਗੀਤਕਾਰ, ਲੇਖਕ ਅਤੇ ਗਾਇਕ ਪ੍ਰੀਤ ਸੰਘਰੇੜੀ ਦੇ ਘਰ ਇਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪ੍ਰੀਤ ਉਨ੍ਹਾਂ ਕਲਾਕਾਰਾਂ
Canada government gives Direct PR to Preet Sanghreri: ਪੰਜਾਬੀ ਗੀਤਕਾਰ, ਲੇਖਕ ਅਤੇ ਗਾਇਕ ਪ੍ਰੀਤ ਸੰਘਰੇੜੀ ਦੇ ਘਰ ਇਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪ੍ਰੀਤ ਉਨ੍ਹਾਂ ਕਲਾਕਾਰਾਂ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਪਰਿਵਾਰ ਸਮੇਤ ਸਿੱਧੇ ਤੌਰ ਤੇ ਕੈਨੇਡਾ ਸਰਕਾਰ ਨੇ ਪੀਆਰ ਦਿੱਤੀ ਹੈ। ਇਹ ਖੁਸ਼ਖਬਰੀ ਪੰਜਾਬੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ।
ਪੰਜਾਬੀ ਗੀਤਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘ਕੱਚੀ ਪੈਨਸਿਲ’ ਤੋਂ ਲੈ ਕੇ ‘ਪੱਕੀ PR’ ਤੱਕ...🇨🇦 ਦੋਸਤੋ ਤੁਹਾਡੇ ਨਾਲ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ ਕਿ ਕੈਨੇਡਾ ਸਰਕਾਰ ਨੇ ਇੱਕ ਪੰਜਾਬੀ ਲੇਖਕ ਦੇ ਤੌਰ ਤੇ ਮੇਰੀ ਸਾਲਾਂ ਦੀ ਸਖ਼ਤ ਮਿਹਨਤ ਅਤੇ ਕੰਮ ਨੂੰ ਦੇਖਦਿਆਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ Direct PR ਦੇ ਕੇ ਕਨੇਡਾ ਸੱਦਿਆ... ਕੱਲ੍ਹ ਸਾਨੂੰ ਸਰੀ (ਕਨੇਡਾ) ਦੇ MP ਸੁੱਖ ਧਾਲੀਵਾਲ ਜੀ ਨੇ ਆਪਣੇ office ਬੁਲਾ ਕੇ ਸਾਡਾ Welcome ਕੀਤਾ... ਦੋਸਤੋ ਮੈਂ ਆਪਣੀ ਜ਼ਿੰਦਗੀ ਦੇ ਪਹਿਲੇ ਗੀਤ ਦੀ ਸਥਾਈ ਇੱਕ ਕੱਚੀ ਪੈਨਸਿਲ ਨਾਲ ਲਿਖੀ ਸੀ, ਜੀਹਨੂੰ ਬਾਅਦ ਵਿਚ ਮੈਂ ਇੱਕ ਪੈੱਨ ਨਾਲ ਪੂਰਾ ਕੀਤਾ ਸੀ... ਉਹ ਪੈਨਸਿਲ ਤਾਂ ਮੇਰੇ ਤੋਂ ਸਾਂਭ ਨਹੀਂ ਹੋਈ ਪਰ ਉਹ ਪੈੱਨ ਅਜੇ ਵੀ ਮੇਰੇ ਕੋਲ ਸਾਂਭਿਆ ਪਿਆ ਹੈ.... ਕੱਚੇ ਰਾਹਾਂ ਤੇ ਚੱਲਕੇ ਹੀ ਪੱਕੇ ਰਾਹ ਮਿਲਦੇ ਆ ਦੋਸਤੋ, ਸੋ ਕਦੇ ਵੀ ਡੋਲਿਓ ਨਾ... ਇਸ ਨਿੱਘੇ ਸੁਆਗਤ ਲਈ ਸੁੱਖ ਧਾਲੀਵਾਲ ਜੀ MP Surrey ਅਤੇ ਜਤਿੰਦਰ ਜੇ ਮਿਨਹਾਸ ਜੀ ਦਾ ਬਹੁਤ ਬਹੁਤ ਸ਼ੁਕਰੀਆ🙏 @sukhdhaliwalmp @jayminhas...
View this post on Instagram
ਜੇਕਰ ਦੇਖਿਆ ਜਾਏ ਤਾਂ ਪ੍ਰੀਤ ਵਿਦੇਸ਼ ਵਿੱਚ ਇਹ ਸਫਲਤਾ ਹਾਸਿਲ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਕਲਾਕਾਰ ਦੀ ਖੁਸ਼ੀ ਉੱਪਰ ਪ੍ਰਸ਼ੰਸਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਨਾਲ ਹੀ ਪੰਜਾਬੀ ਕਲਾਕਾਰ ਨੂੰ ਵਧਾਈ ਦੇ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਪ੍ਰੀਤ ਵੱਲੋਂ ਲਿਖੇ ਗੀਤਾਂ ਨੂੰ ਨਛੱਤਰ ਗਿੱਲ, ਰੋਸ਼ਨ ਪ੍ਰਿੰਸ ਅਤੇ ਮੰਨਤ ਨੂਰ ਵਰਗੇ ਮਸ਼ਹੂਰ ਗਾਇਕਾ ਨੇ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਵੱਲੋਂ ਕਈ ਪੁਸਤਕਾ ਵੀ ਲਿਖਿਆ ਗਈਆ ਹਨ। ਜਿਨ੍ਹਾਂ ਵਿੱਚ ਮੇਰੇ ਹਾਣੀ, ਮੇਰੇ ਪਿੰਡ ਦੀ ਫ਼ਿਰਨੀ ਤੋਂ, ਅੰਤਿਮ ਇੱਛਾ, ਮੋਹ ਦੀਆਂ ਤੰਦਾਂ, ਕਲਮਾਂ ਦੇ ਹਲ ਅਤੇ ਲੋਹਪੁਰਸ਼ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ।