(Source: ECI/ABP News)
Bal Mukand Sharma: ਮਸ਼ਹੂਰ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਸੌਪੀ ਗਈ ਇਹ ਜ਼ਿੰਮੇਵਾਰੀ, CM ਮਾਨ ਨੇ ਇੰਝ ਵਧਾਇਆ ਉਤਸ਼ਾਹ
Punjab Food Commissioner Bal Mukand Sharma: ਮਸ਼ਹੂਰ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਨਵੇਂ ਫੂਡ ਕਮਿਸ਼ਨਰ ਵਜੋਂ ਚੁਣਿਆ ਗਿਆ ਹੈ।
![Bal Mukand Sharma: ਮਸ਼ਹੂਰ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਸੌਪੀ ਗਈ ਇਹ ਜ਼ਿੰਮੇਵਾਰੀ, CM ਮਾਨ ਨੇ ਇੰਝ ਵਧਾਇਆ ਉਤਸ਼ਾਹ CM Mann has appointed Bal Mukand Sharma as the Food Commissioner of Punjab know details Bal Mukand Sharma: ਮਸ਼ਹੂਰ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਸੌਪੀ ਗਈ ਇਹ ਜ਼ਿੰਮੇਵਾਰੀ, CM ਮਾਨ ਨੇ ਇੰਝ ਵਧਾਇਆ ਉਤਸ਼ਾਹ](https://feeds.abplive.com/onecms/images/uploaded-images/2024/03/16/affbc495cb28ceb2094f87f2d0a54af71710554239941709_original.jpg?impolicy=abp_cdn&imwidth=1200&height=675)
Punjab Food Commissioner Bal Mukand Sharma: ਮਸ਼ਹੂਰ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਨਵੇਂ ਫੂਡ ਕਮਿਸ਼ਨਰ ਵਜੋਂ ਚੁਣਿਆ ਗਿਆ ਹੈ। ਦਰਅਸਲ, ਚੋਣ ਜ਼ਾਬਤਾ ਲੱਗਣ ਤੋਂ ਠੀਕ ਇਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਕਾਰਜਭਾਰ ਸੌਂਪਿਆ ਹੈ। ਇਸ ਗੱਲ ਤੋਂ ਤੁਸੀ ਜਾਣੂ ਹੀ ਹੋਵੋਗੇ ਕਿ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਸ਼ਰਮਾ ਕਾਮੇਡੀ ਸ਼ੋਅਜ਼ ਦੇ ਨਾਲ-ਨਾਲ ਮਾਰਕਫੈਡ ਵਿੱਚ ਲੰਮਾ ਸਮਾਂ ਕਾਰਜਸ਼ਾਲੀ ਰਹੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਫੂਡ ਕਮਿਸ਼ਨਰ ਦਾ ਅਹੁਦਾ ਡੀਪੀ ਰੈੱਡੀ ਦੇ ਸੇਵਾਮੁਕਤ ਹੋਣ ਦੇ ਬਾਅਦ ਤੋਂ ਖਾਲੀ ਚੱਲ ਰਿਹਾ ਸੀ। ਉਨ੍ਹਾਂ ਨੂੰ 1985 ਬੈਚ ਦੇ ਆਈਏਐੱਸ ਅਧਿਕਾਰੀ ਡੀਪੀ ਰੈੱਡੀ ਨੂੰ ਪਿਛਲੀ ਸਰਕਾਰ ਦੌਰਾਨ ਫੂਡ ਕਮਿਸ਼ਨਰ ਲਾਇਆ ਗਿਆ ਸੀ। ਉਨ੍ਹਾਂ ਦੇ ਸੇਵਾਮੁਕਤ ਹੋਣ ਦੇ ਬਾਅਦ ਹੁਣ ਬਾਲ ਮੁਕੰਦ ਸ਼ਰਮਾ ਨੂੰ ਇਹ ਅਹੁਦਾ ਸੌਪਿਆਂ ਗਿਆ ਹੈ।
View this post on Instagram
ਇਸ ਵਿਚਾਲੇ ਦਿਲਚਸਪ ਗੱਲ ਇਹ ਹੈ ਕਿ ਲਗਾਤਾਰ ਦੂਜੇ ਦਿਨ ਮੁੱਖ ਮੰਤਰੀ ਨੇ ਕਿਸੇ ਕਲਾਕਾਰ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਤੇ ਦਿਨ ਹੀ ਅੱਠ ਸੰਸਦੀ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਉਨ੍ਹਾਂ ਵਿਚ ਇਕ ਕਰਮਜੀਤ ਅਨਮੋਲ ਵੀ ਹਨ ਜੋ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਲਾਕਾਰਾਂ ਵਿੱਚੋਂ ਇੱਕ ਹਨ ਤੇ ਮੁੱਖ ਮੰਤਰੀ ਦੇ ਕਾਫੀ ਕਰੀਬੀ ਹਨ। ਇਸਦੇ ਨਾਲ ਹੀ ਸ਼ਰਮਾ ਦੀ ਗੱਲ ਕਰਿਏ ਤਾਂ ਉਹ ਪੰਜਾਬੀ ਟੈਲੀਵਿਜ਼ਨ ਤੇ ਫਿਲਮਾਂ ਦੇ ਬਿਹਤਰੀਨ ਕਲਾਕਾਰਾਂ ਵਿਚੋਂ ਇਕ ਹਨ ਤੇ ਜਸਵਿੰਦਰ ਭੱਲਾ ਨਾਲ ਉਨ੍ਹਾਂ ਨੇ ਕਈ ਫਿਲਮਾਂ ਤੇ ਨਾਟਕਾਂ ਅਤੇ ਵੀਡੀਓ ਫਿਲਮਾਂ ਵਿਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਮਾਰਕਫੈਡ ਵਿਚ ਇਕ ਹੁਨਰਮੰਦ ਅਧਿਕਾਰੀ ਦੇ ਰੂਪ ਵਿਚ ਕਾਰਜਸ਼ੀਲ ਰਹੇ ਹਨ। ਫਿਲਹਾਲ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਕਿਸ ਤਰੀਕੇ ਨਾਲ ਸੰਭਾਲਦੇ ਹਨ, ਇਹ ਵੇਖਣਾ ਬਹੁਤ ਖਾਸ ਹੋਏਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)