Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ
Diljit Dosanjh Concert: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਛਾਇਆ ਹੋਇਆ ਹੈ। ਹਰ ਪਾਸੇ ਪੰਜਾਬ ਦੇ ਪੁੱਤ ਦੇ ਚਰਚੇ ਹੋ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ
Diljit Dosanjh Concert: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਛਾਇਆ ਹੋਇਆ ਹੈ। ਹਰ ਪਾਸੇ ਪੰਜਾਬ ਦੇ ਪੁੱਤ ਦੇ ਚਰਚੇ ਹੋ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਆਪਣੇ ਗੀਤਾਂ ਅਤੇ ਅਦਾਕਾਰੀ ਰਾਹੀਂ ਲੋਕਾਂ ਦਾ ਦਿਲ ਜਿੱਤ ਰਹੇ ਹਨ। ਦਿਲਜੀਤ ਦੁਨੀਆ ਭਰ ਵਿੱਚ ਕੰਸਰਟ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਦਿਲਜੀਤ ਨੇ ਹਾਲ ਹੀ ਵਿੱਚ ਕੈਨੇਡਾ ਵਿੱਚ ਇੱਕ ਕੰਸਰਟ ਕੀਤਾ, ਜਿੱਥੇ ਇਕ ਖਾਸ ਵਿਅਕਤੀ ਨੇ ਆ ਕੇ ਦੋਸਾਂਝਾਵਾਲੇ ਨੂੰ ਹੈਰਾਨ ਕਰ ਦਿੱਤਾ। ਇਹ ਸਰਪ੍ਰਾਈਜ਼ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੀ। ਜਸਟਿਨ ਟਰੂਡੋ ਦਿਲਜੀਤ ਦੇ ਕੰਸਰਟ ਵਿੱਚ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਅਚਾਨਕ ਸਟੇਜ 'ਤੇ ਨਜ਼ਰ ਆਏ। ਦਿਲਜੀਤ ਨੇ ਵੀ ਹੱਥ ਜੋੜ ਕੇ ਪੀਐਮ ਟਰੂਡੋ ਦਾ ਸਵਾਗਤ ਕੀਤਾ। ਉਹ ਦਿਲਜੀਤ ਨੂੰ ਜੱਫੀ ਪਾ ਲੈਂਦੇ ਹਨ ਅਤੇ ਦੋਵੇਂ ਗੱਲਾਂ ਕਰਦੇ ਹਨ। ਜਸਟਿਨ ਟਰੂਡੋ ਨੂੰ ਦੇਖ ਕੇ ਦਿਲਜੀਤ ਵੀ ਹੈਰਾਨ ਰਹਿ ਗਏ।
ਦਿਲਜੀਤ ਨੇ ਵੀਡੀਓ ਸ਼ੇਅਰ ਕੀਤੀ
ਦਿਲਜੀਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਵਿਭਿੰਨਤਾ 🇨🇦 ਦੀ ਤਾਕਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਰੱਚਦੇ ਦੇਖਣ ਆਏ। ਅਸੀਂ ਅੱਜ ਰੋਜਰਸ ਸੈਂਟਰ ਵਿਖੇ ਸਾਰੀਆਂ ਟਿਕਟਾਂ ਵੇਚ ਦਿੱਤੀਆਂ। ਵੀਡੀਓ ਦੇ ਅੰਤ 'ਚ ਦਿਲਜੀਤ ਸਭ ਦੇ ਨਾਲ ਮਿਲ ਕੇ ਕਹਿੰਦੇ ਹਨ 'ਪੰਜਾਬੀ ਆ ਗਏ ਓਏ'।
View this post on Instagram
ਪ੍ਰਸ਼ੰਸਕ ਹੋਏ ਖੁਸ਼
ਦਿਲਜੀਤ ਨਾਲ ਪੀਐਮ ਟਰੂਡੋ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਉਹ ਵੀਡੀਓ 'ਤੇ ਕਾਫੀ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ- ਦਿਲਜੀਤ ਦੋਸਾਂਝ ਤੁਸੀਂ ਦੁਨੀਆ ਦੀ ਸ਼ਾਨ ਹੋ, ਵਧਾਈਆਂ। ਇੱਕ ਨੇ ਲਿਖਿਆ- ਦਿਲਜੀਤ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਹੁਣ ਤੱਕ ਦਾ ਸਭ ਤੋਂ ਵਧੀਆ ਸ਼ੋਅ। ਇੱਕ ਨੇ ਲਿਖਿਆ- ਪੰਜਾਬੀਆਂ ਲਈ ਮਾਣ ਵਾਲੀ ਗੱਲ। ਪੰਜਾਬੀ ਆ ਗਏ ਓਏ...
View this post on Instagram
ਪੀਐਮ ਨੇ ਫੋਟੋ ਵੀ ਸ਼ੇਅਰ ਕੀਤੀ
ਪੀਐਮ ਜਸਟਿਨ ਟਰੂਡੋ ਨੇ ਵੀ ਦਿਲਜੀਤ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਵਧਾਈ ਦੇਣ ਲਈ ਰੋਜਰਸ ਸੈਂਟਰ 'ਤੇ ਰੁਕਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ - ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਵਿੱਚ ਭੀੜ ਜਮਾ ਕਰ ਸਕਦਾ ਹੈ। ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਹੈ। ਇਹ ਇੱਕ ਮਹਾਂਸ਼ਕਤੀ ਹੈ।