ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਬਾਰੇ ਬੋਲੇ ਦਿਲਜੀਤ ਦੁਸਾਂਝ, ਸੋਸ਼ਲ ਮੀਡੀਆ 'ਤੇ ਵਾਇਰਲ
ਸੁਸ਼ਾਂਤ ਸਿੰਘ ਰਾਜਪੂਤ ਨੇ ਕੋਵਿਡ-19 ਮਹਾਮਾਰੀ ਕਰਕੇ ਲੌਕਡਾਊਨ ਦੇ ਐਲਾਨ ਹੋਣ ਤੋਂ ਪਹਿਲਾਂ ਹੀ ਆਪਣੀ ਫਿਲਮ ‘ਦਿਲ ਬੇਚਾਰਾ’ ਦੀ ਸ਼ੂਟਿੰਗ ਪੂਰੀ ਕੀਤੀ।
![ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਬਾਰੇ ਬੋਲੇ ਦਿਲਜੀਤ ਦੁਸਾਂਝ, ਸੋਸ਼ਲ ਮੀਡੀਆ 'ਤੇ ਵਾਇਰਲ Diljit Dosanjh talks about Sushant Singh Rajput's latest film, goes viral on social media ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਬਾਰੇ ਬੋਲੇ ਦਿਲਜੀਤ ਦੁਸਾਂਝ, ਸੋਸ਼ਲ ਮੀਡੀਆ 'ਤੇ ਵਾਇਰਲ](https://static.abplive.com/wp-content/uploads/sites/5/2020/06/30194655/Diljit-Dosanjh-and-sushant-singh.jpeg?impolicy=abp_cdn&imwidth=1200&height=675)
ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅੰਤਿਮ ਫਿਲਮ 'ਦਿਲ ਬੇਚਾਰਾ' ਡਿਜੀਟਲ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦੇ ਆਨਲਾਈਨ ਰਿਲੀਜ਼ ਦੀਆਂ ਖ਼ਬਰਾਂ ਨੇ ਕਈਆਂ ਦੇ ਦਿਲਾਂ ਨੂੰ ਤੋੜ ਦਿੱਤਾ। ਇਨ੍ਹਾਂ ਸਭ ‘ਚ ਇੱਕ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਹੈ। ‘ਉੜਤਾ ਪੰਜਾਬ’ ਅਦਾਕਾਰ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਪੇਜ 'ਤੇ ‘ਦਿਲ ਬੇਚਾਰਾ’ ਦਾ ਪੋਸਟਰ ਸ਼ੇਅਰ ਕਰਦਿਆਂ ਕਿਹਾ ਕਿ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਚਾਹੀਦੀ ਸੀ।
ਦਿਲਜੀਤ ਨੇ ਆਪਣੀ ਪੋਸਟ ਪੰਜਾਬੀ ਵਿੱਚ ਪੋਸਟ ਕਰਦਿਆਂ ਕਿਹਾ, "ਇਹ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣੀ ਚਾਹੀਦੀ ਸੀ... ਮੈਂ ਸੁਸ਼ਾਂਤ ਨੂੰ ਦੋ ਵਾਰ ਮਿਲਿਆ ਸੀ,, ਜਾਨਦਾਰ ਬੰਦਾ ਸੀ ਯਾਰ... ਮੈਂ ਇਹ ਫਿਲਮ ਹੌਟਸਟਾਰ 'ਤੇ ਜ਼ਰੂਰ ਦੇਖਾਂਗਾ।"
ਦਿਲਜੀਤ ਦੁਸਾਂਝ ਦੀ ਪੋਸਟ:
ਦੱਸ ਦਈਏ ਕਿ ਫਿਲਮ ‘ਦਿਲ ਬੇਚਾਰਾ’ 24 ਜੁਲਾਈ ਨੂੰ ਡਿਜ਼ਨੀ + ਹੌਟਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦੇ ਡਿਜੀਟਲ ਰਿਲੀਜ਼ ਵਿਰੁੱਧ ਟਵਿੱਟਰ ਦੀ ਆਵਾਜ਼ ਨੂੰ ਮਜ਼ਬੂਤ ਕਰਨ ਤੋਂ ਬਾਅਦ, ਸੁਸ਼ਾਂਤ ਸਿੰਘ ਰਾਜਪੂਤ ਦੀ ਸਹਿ-ਕਲਾਕਾਰ ਸੰਜਨਾ ਸੰਘੀ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਫਿਲਮ ਬਲੌਕਬਸਟਰ ਬਣਾਉਣ ਹੈ, ਤਾਂ ਤੁਹਾਡੇ ਪਿਆਰ ਨਾਲ ਹੀ ਬਣ ਜਾਏਗੀ। ਹਮੇਸ਼ਾ ਬਾਕਸ-ਆਫਿਸ ਦੀ ਲੋੜ ਨਹੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)