(Source: ECI/ABP News)
Diljit Dosanjh: ਦਿਲਜੀਤ ਦੋਸਾਂਝ ਨੂੰ Netflix ਨੇ ਗਿਫਟ ਕੀਤੀ ਇਹ ਖਾਸ ਚੀਜ਼, ਦੋਸਾਂਝਾਵਾਲੇ ਨੇ ਇਸ ਅੰਦਾਜ਼ 'ਚ ਕਿਹਾ ਸ਼ੁਕਰੀਆ
Diljit Dosanjh Thanked To Netflix: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਮਸਤੀ ਭਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਦਿਲਜੀਤ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ,
![Diljit Dosanjh: ਦਿਲਜੀਤ ਦੋਸਾਂਝ ਨੂੰ Netflix ਨੇ ਗਿਫਟ ਕੀਤੀ ਇਹ ਖਾਸ ਚੀਜ਼, ਦੋਸਾਂਝਾਵਾਲੇ ਨੇ ਇਸ ਅੰਦਾਜ਼ 'ਚ ਕਿਹਾ ਸ਼ੁਕਰੀਆ Diljit Dosanjh Unboxed The Gift Sent By Netflix, Punjabi Singer Thanks Like this Diljit Dosanjh: ਦਿਲਜੀਤ ਦੋਸਾਂਝ ਨੂੰ Netflix ਨੇ ਗਿਫਟ ਕੀਤੀ ਇਹ ਖਾਸ ਚੀਜ਼, ਦੋਸਾਂਝਾਵਾਲੇ ਨੇ ਇਸ ਅੰਦਾਜ਼ 'ਚ ਕਿਹਾ ਸ਼ੁਕਰੀਆ](https://feeds.abplive.com/onecms/images/uploaded-images/2024/03/06/166ee8f09da4d16da42569d492fb8d731709699662594709_original.jpg?impolicy=abp_cdn&imwidth=1200&height=675)
Diljit Dosanjh Thanked To Netflix: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਮਸਤੀ ਭਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਦਿਲਜੀਤ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦੇ ਹਨ। ਪਹਿਲਾਂ ਤਾਂ ਸੋਸ਼ਲ ਅਕਾਊਂਟ ਉੱਪਰ ਦਿਲਜੀਤ ਦੀਆਂ ਤਸਵੀਰਾਂ ਅਤੇ ਵੀਡੀਓ ਹੀ ਵੇਖਣ ਨੂੰ ਮਿਲਦੇ ਸੀ, ਪਰ ਹੁਣ ਕਲਾਕਾਰ ਆਪਣੇ ਮਸਤੀ ਭਰੇ ਵੀਡੀਓਜ਼ ਨੂੰ ਆਪਣੀ ਆਵਾਜ਼ ਦੇ ਨਾਲ ਪੋਸਟ ਕਰਦੇ ਹਨ। ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਵੀ ਹੱਸ-ਹੱਸ ਲੋਟਪੋਟ ਹੋ ਜਾਂਦੇ ਹਨ।
ਦਰਅਸਲ, ਪੰਜਾਬੀ ਗਾਇਕ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਵਿੱਚ ਇੱਕ ਵੀਡੀਓ ਪੋਸਟ ਕੀਤਾ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੈਟਫਲਿਕਸ ਦਾ ਧੰਨਵਾਦ ਕੀਤਾ ਹੈ। ਵੀਡੀਓ ਵਿੱਚ ਦਿਲਜੀਤ ਕਹਿ ਰਹੇ ਹਨ, ਕਿ ਆ ਤਾਂ ਬਹੁਤ ਵਧੀਆ ਕੀਤਾ ਕੰਮ, ਫੋਟੋ ਖਿੱਚੋ ਅਤੇ ਨਾਲ ਹੀ ਫੋਟੋ ਪਾ ਦਿਓ। ਤੁਸੀ ਵੀ ਵੇਖੋ ਇਹ ਵੀਡੀਓ ਜੋ SirfPanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਅਖੀਰ ਵਿੱਚ ਤੁਹਾਨੂੰ ਇਹ ਵੀ ਸੁਣਨ ਨੂੰ ਮਿਲੇਗਾ ਕਿ ਦੋਸਾਂਝਾਵਾਲਾ ਕਹਿ ਰਿਹਾ ਹੈ ਕਿ ਇਹ ਤਾਂ ਨਿਰੀਂ ਕਲੋਲ ਕਰਤੀ।
ਕਾਬਿਲੇਗੌਰ ਹੈ ਕਿ ਦਿਲਜੀਤ ਨੂੰ ਹਾਲ ਹੀ ਵਿੱਚ ਅੰਬਾਨੀ ਪਰਿਵਾਰ ਦੇ ਫੰਕਸ਼ਨ ਵਿੱਚ ਚਾਰ ਚੰਨ ਲਗਾਉਂਦੇ ਹੋਏ ਵੇਖਿਆ ਗਿਆ। ਹਾਲਾਂਕਿ ਕੁਝ ਲੋਕਾਂ ਵੱਲੋਂ ਇਹ ਪੰਜਾਬੀਆਂ ਲਈ ਮਾਣ ਦੀ ਗੱਲ ਹੈ, ਜਦੋਂਕਿ ਕਈ ਨਫਰਤ ਕਰਨ ਵਾਲਿਆਂ ਵੱਲੋਂ ਇਸ ਨੂੰ ਨਾ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਅਦਾਕਾਰਾ ਕੰਗਨਾ ਰਣੌਤ ਨੇ ਵੀ ਉਨ੍ਹਾਂ ਸਿਤਾਰਿਆਂ ਉੱਪਰ ਨਿਸ਼ਾਨਾ ਸਾਧਿਆ ਜੋ ਕਿ ਅਨੰਤ ਅਤੇ ਰਾਧਿਕਾ ਦੀ ਪ੍ਰੀ ਵੈਡਿੰਗ ਦਾ ਹਿੱਸਾ ਬਣੇ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਬਹੁਤ ਜਲਦ ਫਿਲਮ ਰੰਨਾ ਚ ਧੰਨਾ ਅਤੇ ਅਮਰ ਸਿੰਘ ਚਮਕੀਲਾ ਸਣੇ ਜੱਟ ਐਂਡ ਜੁਲੀਅਟ 3 ਵਿੱਚ ਵਿਖਾਈ ਦੇਣਗੇ। ਇਨ੍ਹਾਂ ਫਿਲਮਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)